ਅੱਚਲ ਸਾਹਿਬ, 8 ਅਪ੍ਰੈਲ (ਗੁਰਚਰਨ ਸਿੰਘ)-ਪੰਜਾਬ ਦੀ ਜਨਤਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬਣਾਉਣ ਲਈ ਉਤਾਵਲੀ ਹੋਈ ਪਈ ਹੈ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਇੰਚਾਰਜ ਹਲਕਾ ਸ੍ਰੀ ਹਰਗੋਬਿੰਦਪੁਰ ਸ: ਰਾਜਨਬੀਰ ਸਿੰਘ ਘੁਮਾਣ ਦੇ ਪੁੱਤਰ ਯੂਥ ਆਗੂ ਸ: ਸੰਯੋਗਦੀਪ ਸਿੰਘ ਘੁਮਾਣ ਵਲੋਂ ਸੀਨੀਅਰ ਸਾਥੀਆਂ ਸਮੇਤ ਹਲਕੇ ਦੇ ਪਿੰਡਾਂ ਵਿਚ ਯੂਥ ਵਰਕਰਾਂ ਨਾਲ ਮੀਟਿੰਗਾਂ ਕਰਨ ਉਪਰੰਤ ਸਰਕਲ ਯੂਥ ਪ੍ਰਧਾਨ ਗੁਰਬਿੰਦਰ ਸਿੰਘ ਬੂੜੇ ਨੰਗਲ ਦੇ ਗ੍ਰਹਿ ਵਿਖੇ ਕੀਤਾ | ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ 'ਆਪ' ਦੀ ਸਰਕਾਰ ਤੋਂ ਅੱਕ ਚੁੱਕੇ ਹਨ ਅਤੇ ਇਸ ਨੂੰ ਚਲਦਾ ਕਰਨ ਲਈ ਤਿਆਰ ਬੈਠੇ ਹਨ | ਉਨ੍ਹਾਂ ਕਿਹਾ ਸੂਬੇ ਦੇ ਲੋਕ ਸ: ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਤਿਆਰੀ ਕਰ ਚੁੱਕੇ ਹਨ | ਇਸ ਮੌਕੇ ਯੂਥ ਸਰਕਲ ਪ੍ਰਧਾਨ ਗੁਰਬਿੰਦਰ ਸਿੰਘ ਬੂੜੇ ਨੰਗਲ, ਸਾ. ਸੰਮਤੀ ਮੈਂਬਰ ਹਰਪਾਲ ਸਿੰਘ ਆਦੋਵਾਲੀ, ਗੁਰਪ੍ਰੀਤ ਸਿੰਘ ਗੋਪੀ ਭੋਮਾ, ਜਸਬੀਰ ਸਿੰਘ ਭੰਬੋਈ, ਦਿਲਬਾਗ ਸਿੰਘ ਕੋਟਲਾ, ਬੰਟੀ ਘੁਮਾਣ, ਸਕੱਤਰ ਸਿੰਘ ਨਸੀਰਪੁਰ, ਜਸਵੰਤ ਸਿੰਘ ਟਿੱਕਾ, ਡਾ. ਜਸਬੀਰ ਸਿੰਘ ਸੱਲੋ, ਹਰਜੀਤ ਸਿੰਘ ਪਰਮਾਰ, ਕਵਲਦੀਪ ਸਿੰਘ ਰੰਗੜ ਨੰਗਲ, ਦਿਲਬਾਗ ਸਿੰਘ ਕੋਟਲਾ ਸਰਬਜੀਤ ਸਿੰਘ ਅੰਮੋਨੰਗਲ, ਅਜੇਪਾਲ ਸਿੰਘ ਪੁਰੀਆਂ ਆਦਿ ਆਗੂਆਂ ਨੇ ਕਿਹਾ ਕਿ ਸ: ਰਾਜਨਬੀਰ ਸਿੰਘ ਘੁਮਾਣ ਦੀ ਅਗਵਾਈ ਹੇਠ ਹਲਕਾ ਸ੍ਰੀ ਹਰਗੋਬਿੰਦਪੁਰ ਵਿਚ ਸ਼੍ਰੋਮਣੀ ਅਕਾਲੀ ਦਲ ਮਜ਼ਬੂਤੀ ਨਾਲ ਅੱਗੇ ਵੱਧ ਰਿਹਾ ਹੈ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਸ: ਰਾਜਨਬੀਰ ਸਿੰਘ ਘੁਮਾਣ ਵੱਡੀ ਜਿੱਤ ਪ੍ਰਾਪਤ ਕਰਨਗੇ |