02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਗੋਪਾਸ਼ਟਮੀ ਮੌਕੇ ਕਾਰਡ ਜਾਰੀ ਸਮਾਗਮ ਕਰਵਾਇਆ

ਪਠਾਨਕੋਟ, 2 ਨਵੰਬਰ (ਸੁਮਿਤ)- ਗੋਪਾਸ਼ਟਮੀ ਦੇ ਪਾਵਨ ਤਿਉਹਾਰ ਦੇ ਸਬੰਧ ਵਿਚ ਗੋਪਾਲਧਾਮ ਗਊਸ਼ਾਲਾ ਵਿਖੇ ਕਰਵਾਏ ਜਾਣ ਵਾਲੇ ਧਾਰਮਿਕ ਸਮਾਗਮ ਨੂੰ ਲੈ ਕੇ ਕਾਰਡ ਜਾਰੀ ਸਮਾਗਮ ਕਰਵਾਇਆ ਗਿਆ । ਇਸ ਮੌਕੇ ਮੁੱਖ ਮਹਿਮਾਨ ਵਜੋਂ ਵਿਧਾਇਕ ਅਸ਼ਵਨੀ ਸ਼ਰਮਾ ਦੇ ਸਪੁੱਤਰ ਤੇ ਹਿੰਦੂ ਕੋਆਪ੍ਰੇਟਿਵ ਬੈਂਕ ਦੇ ਚੇਅਰਮੈਨ ਸਤੀਸ਼ ਮਹਿੰਦਰੂ ਵਿਸ਼ੇਸ਼ ਤੌਰ ’ਤੇ ਪਹੁੰਚੇ।

Ad Position 21
No active advertisement
ਅਜੀਤ ਡੈਸਕ 03-11-2026
ਪਠਾਨਕੋਟ, 2 ਨਵੰਬਰ (ਸੁਮਿਤ)- ਗੋਪਾਸ਼ਟਮੀ ਦੇ ਪਾਵਨ ਤਿਉਹਾਰ ਦੇ ਸਬੰਧ ਵਿਚ ਗੋਪਾਲਧਾਮ ਗਊਸ਼ਾਲਾ ਵਿਖੇ ਕਰਵਾਏ ਜਾਣ ਵਾਲੇ ਧਾਰਮਿਕ ਸਮਾਗਮ ਨੂੰ ਲੈ ਕੇ ਕਾਰਡ ਜਾਰੀ ਸਮਾਗਮ ਕਰਵਾਇਆ ਗਿਆ । ਇਸ ਮੌਕੇ ਮੁੱਖ ਮਹਿਮਾਨ ਵਜੋਂ ਵਿਧਾਇਕ ਅਸ਼ਵਨੀ ਸ਼ਰਮਾ ਦੇ ਸਪੁੱਤਰ ਤੇ ਹਿੰਦੂ ਕੋਆਪ੍ਰੇਟਿਵ ਬੈਂਕ ਦੇ ਚੇਅਰਮੈਨ ਸਤੀਸ਼ ਮਹਿੰਦਰੂ ਵਿਸ਼ੇਸ਼ ਤੌਰ ’ਤੇ ਪਹੁੰਚੇ। ਗਊ ਸੇਵਾ ਕਮੇਟੀ ਦੇ ਪ੍ਰਧਾਨ ਮਨੀਮਹੇਸ਼ ਬਿੱਲਾ ਨੇ ਉਨ੍ਹਾਂ ਦਾ ਸਵਾਗਤ ਕੀਤਾ। ਜ਼ਿਕਰਯੋਗ ਹੈ ਕਿ ਗੋਪਾਲਧਾਮ ਗਊਸ਼ਾਲਾ ਵਿਖੇ 14 ਨਵੰਬਰ ਤੋਂ ਧਾਰਮਿਕ ਸਮਾਗਮ ਦੀ ਸ਼ੁਰੂਆਤ ਹੋਵੇਗੀ, ਜੋ 17 ਨਵੰਬਰ ਤੱਕ ਚੱਲੇਗਾ। ਇਸ ਦੌਰਾਨ ਵਿਸ਼ਾਲ ਸ਼ੋਭਾ ਯਾਤਰਾ, ਹਵਨ-ਯੱਗ, ਪ੍ਰਭਾਤ ਫੇਰੀਆਂ ਤੇ ਭੰਡਾਰੇ ਸਮੇਤ ਵੱਖ-ਵੱਖ ਧਾਰਮਿਕ ਸਮਾਗਮ ਕਰਵਾਏ ਜਾਣਗੇ । ਇਨ੍ਹਾਂ ਸਮਾਗਮਾਂ ਰਾਹੀਂ ਸ਼ਰਧਾਲੂਆਂ ਨੂੰ ਧਾਰਮਿਕ ਆਸਥਾ ਅਤੇ ਗਊ ਸੇਵਾ ਨਾਲ ਜੁੜਨ ਦਾ ਮੌਕਾ ਮਿਲੇਗਾ । ਸਮਾਗਮ ਵਿਚ ਵਿਧਾਇਕ ਅਸ਼ਵਨੀ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਣਗੇ । ਇਸ ਮੌਕੇ ਲਾਭ ਸਿੰਘ, ਓਮ ਪ੍ਰਕਾਸ਼, ਪ੍ਰੇਮ ਗਰਗ, ਰਾਜੀਵ ਮਹਾਜਨ, ਵੇਦ ਪ੍ਰਕਾਸ਼, ਐਡਵੋਕੇਟ ਸੰਜੀਵ ਗੁਪਤਾ, ਕੁਲਦੀਪ ਚੰਦ, ਰਾਜਨ ਸੂਦ, ਮਨਮੋਹਨ ਕਾਲਾ, ਕੁਲਦੀਪ ਸਿੰਘ, ਨਰੇਸ਼ ਕੁਮਾਰ, ਐਡਵੋਕੇਟ ਸੋਹਨ ਲਾਲ ਮਹਾਜਨ, ਸੰਜਮ ਮਹਿੰਦਰੂ, ਵਰੁਣ ਮਹਾਜਨ, ਮਨੋਜ ਰੈਣਾ, ਆਸ਼ੀਸ਼ ਮਹਾਜਨ, ਸੰਜੂ ਮਹਾਜਨ, ਵਰਿੰਦਰ ਮਹਾਜਨ, ਸ਼ੀਤਲ, ਸੁਸ਼ੀਲ ਨੰਦਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ’ਚ ਭਾਜਪਾ ਦਾ ਜਨ-ਆਧਾਰ ਵੱਧ ਰਿਹਾ, ਕਈ ਆਗੂ ਪਾਰਟੀ ’ਚ ਸ਼ਾਮਿਲ ਹੋਏ - ਦੀਪਾਂਸ਼ੂ ਘਈ ਅਗਲੀ ਖ਼ਬਰ ਗੁਰੂ ਨਾਨਕ ਯੂਨੀਵਰਸਿਟੀ ਕਾਲਜ ਸੁਜਾਨਪੁਰ ਵਿਖ਼ੇ ਧਾਰਮਿਕ ਸਮਾਗਮ ਕਰਵਾਇਆ
Ad Position 24