02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

’ਦ ਇੰਡੀਅਨ ਹੈਰੀਟੇਜ ਸਕੂਲ ਵਿਚ ਪੇਰੈਂਟਸ ਡੇਅ ਅਤੇ ਸਾਲਾਨਾ ਸਮਾਗਮ ਧੂਮਧਾਮ ਨਾਲ ਕਰਵਾਇਆ

ਪਠਾਨਕੋਟ, 2 ਨਵੰਬਰ (ਸੰਧੂ)-ਦ ਇੰਡੀਅਨ ਹੈਰੀਟੇਜ ਸਕੂਲ ਬੁੰਗਲ ਪਠਾਨਕੋਟ ਵਿਖੇ ਪੇਰੈਂਟਸ ਡੇਅ ਤੇ ਸਾਲਾਨਾ ਸਮਾਗਮ ਧੂਮਧਾਮ ਨਾਲ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾ: ਸਚਿਨ ਕੁਮਾਰ, ਸਹਾਇਕ ਪ੍ਰੋਫੈਸਰ ਮੈਨੇਜਮੈਂਟ ਸਟੱਡੀਜ਼ ਵਿਭਾਗ, ਐਨ.

Ad Position 21
No active advertisement
ਅਜੀਤ ਡੈਸਕ 03-11-2026
ਪਠਾਨਕੋਟ, 2 ਨਵੰਬਰ (ਸੰਧੂ)-ਦ ਇੰਡੀਅਨ ਹੈਰੀਟੇਜ ਸਕੂਲ ਬੁੰਗਲ ਪਠਾਨਕੋਟ ਵਿਖੇ ਪੇਰੈਂਟਸ ਡੇਅ ਤੇ ਸਾਲਾਨਾ ਸਮਾਗਮ ਧੂਮਧਾਮ ਨਾਲ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾ: ਸਚਿਨ ਕੁਮਾਰ, ਸਹਾਇਕ ਪ੍ਰੋਫੈਸਰ ਮੈਨੇਜਮੈਂਟ ਸਟੱਡੀਜ਼ ਵਿਭਾਗ, ਐਨ.ਆਈ.ਟੀ. ਹਮੀਰਪੁਰ ਆਪਣੀ ਪਤਨੀ ਪਿੰਕੀ ਬੱਗਾ ਸਮੇਤ ਸ਼ਾਮਿਲ ਹੋਏ । ਸਮਾਗਮ ਦਾ ਆਗਾਜ਼ ਮੁੱਖ ਮਹਿਮਾਨ, ਸਕੂਲ ਦੇ ਪ੍ਰਿੰਸੀਪਲ, ਡਾਇਰੈਕਟਰ ਈਸ਼ਾ ਜੋਸ਼ੀ ਤੇ ਹੈੱਡਮਿਸਟ੍ਰੈਸ ਸ਼ੋਭਾ ਆਨੰਦ ਵਲੋਂ ਜੋਤੀ ਪ੍ਰਚੰਡ ਕਰਕੇ ਕੀਤਾ ਗਿਆ । ਉਪਰੰਤ ਵਿਦਿਆਰਥੀਆਂ ਵਲੋਂ ਅੰਗਰੇਜ਼ੀ ਨਾਟਕ, ਕੁਆਇਰ, ਮਿਸਰੀ ਨਾਚ, ਕਥਕ, ਸਾਲਸਾ, ਮਾਈਮ, ਮਿਜ਼ੋਰਮ ਦਾ ਲੋਕ ਨਾਚ, ਗਿੱਧਾ ਤੇ ਭੰਗੜੇ ਸਮੇਤ ਕਈ ਰੰਗਾਰੰਗ ਪੇਸ਼ਕਾਰੀਆਂ ਦਿੱਤੀਆਂ ਗਈਆਂ। ਆਰਕੈਸਟਰਾ ਦੀਆਂ ਸੁਰੀਲੀਆਂ ਧੁਨਾਂ ਅਤੇ ਸ਼ਿਵ ਵੰਦਨਾ ਨੇ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ। ਪ੍ਰਿੰਸੀਪਲ ਨੇ ਆਪਣੇ ਸੰਬੋਧਨ ਵਿਚ ਸਿੱਖਿਆ ਦੇ ਬਦਲਦੇ ਸਰੂਪ ਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿਚ ਜੀਵਨ ਕਦਰਾਂ-ਕੀਮਤਾਂ ਤੇ ਹੁਨਰਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਅੰਤ ਵਿਚ ਡਾਇਰੈਕਟਰ ਈਸ਼ਾ ਜੋਸ਼ੀ ਨੇ ਮੁੱਖ ਮਹਿਮਾਨ, ਮਾਪਿਆਂ, ਅਧਿਆਪਕਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ।
Ad Position 22
No active advertisement
ਪਿਛਲੀ ਖ਼ਬਰ ਮਾਂ ਵੈਸ਼ਨੋ ਦੇਵੀ ਕਲੱਬ ਭਰਿਆਲ ਲਾਹੜੀ ਨੇ ਜਾਗਰਣ ਕਰਵਾਇਆ ਅਗਲੀ ਖ਼ਬਰ ਵਪਾਰ ਮੰਡਲ ਪਠਾਨਕੋਟ ਵਲੋਂ ਨਵ-ਨਿਯੁਕਤ ਏ. ਈ. ਟੀ. ਸੀ. ਕੈਪਟਨ ਅੰਜਲੀ ਸ਼ੇਖਰੀ ਦਾ ਸਵਾਗਤ
Ad Position 24