03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਔਰਤ ਵਲੋਂ ਕੀਤੀ ਸ਼ਿਕਾਇਤ ਤੋਂ ਬਾਅਦ ਟਰੈਵਲ ਏਜੰਟ ਖ਼ਿਲਾਫ਼ ਮਾਮਲਾ ਦਰਜ <br/>

Ad Position 21
No active advertisement
ਅਜੀਤ ਡੈਸਕ 09-04-2026
ਗੁਰਦਾਸਪੁਰ, 8 ਅਪ੍ਰੈਲ (ਚੱਕਰਾਜਾ)-ਲੜਕੀ ਨੰੂ ਵਿਦੇਸ਼ ਭੇਜਣ ਦੇ ਨਾਂਅ 'ਤੇ ਠੱਗੀ ਕਰਨ ਵਾਲੇ ਇਕ ਟਰੈਵਲ ਏਜੰਟ ਖ਼ਿਲਾਫ਼ ਥਾਣਾ ਐੱਨ.ਆਰ.ਆਈ. ਗੁਰਦਾਸਪੁਰ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਦੇ ਨਬੀਪੁਰ ਵਾਸੀ ਰਾਜਦੀਪ ਕੌਰ ਪਤਨੀ ਰਜਿੰਦਰ ਸਿੰਘ ਵਲੋਂ ਐੱਨ.ਆਰ.ਆਈ. ਵਿੰਗ ਦੇ ਉੱਚ ਅਧਿਕਾਰੀਆਂ ਨੰੂ ਦਿੱਤੀ ਸ਼ਿਕਾਇਤ ਵਿਚ ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਆਪਣੀ ਪੁੱਤਰੀ ਨੰੂ ਵਿਦੇਸ਼ ਭੇਜਣ ਲਈ ਕਿਸੇ ਜਾਣਕਾਰੀ ਦੇ ਕਹਿਣ 'ਤੇ ਵਿਕਟੋਰੀਆ ਓਵਰਸੀਜ਼ ਲੁਧਿਆਣਾ ਵਿਖੇ ਸੰਪਰਕ ਕੀਤਾ ਗਿਆ, ਜਿਨ੍ਹਾਂ ਵਲੋਂ ਉਸ ਦੀ ਲੜਕੀ ਨੰੂ ਆਸਟ੍ਰੇਲੀਆ ਵਰਕ ਪਰਮਿਟ 'ਤੇ ਭੇਜਣ ਲਈ ਸਾਰੇ ਦਸਤਾਵੇਜ਼ ਅਤੇ ਬੈਂਕ ਅਕਾਉਂਟ ਵਿਚ 2 ਲੱਖ 70 ਹਜ਼ਾਰ ਰੁਪਏ ਲਏ ਗਏ, ਪਰ ਇਸ ਤੋਂ ਬਾਅਦ ਏਜੰਟ ਵਲੋਂ ਉਨ੍ਹਾਂ ਨੰੂ 7-8 ਮਹੀਨੇ ਲਾਰੇ ਲਗਾ ਕੇ ਗੁੰਮਰਾਹ ਕੀਤਾ ਜਾਂਦਾ ਰਿਹਾ ਅਤੇ ਉਨ੍ਹਾਂ ਨੰੂ ਲੁਧਿਆਣਾ ਦਫ਼ਤਰ ਬੁਲਾ ਕੇ ਕਾਗ਼ਜ਼ੀ ਕਾਰਵਾਈ ਕਰਨ ਦੇ ਨਾਂਅ 'ਤੇ 21500 ਰੁਪਏ ਹੋਰ ਲੈ ਲਏ | ਉਨ੍ਹਾਂ ਦੱਸਿਆ ਕਿ ਏਜੰਟ ਵਲੋਂ ਉਨ੍ਹਾਂ ਤੇ ਉਸ ਦੀ ਲੜਕੀ ਨੰੂ ਝਾਂਸੇ 'ਚ ਲੈ ਕੇ ਇਕ ਜਾਅਲੀ ਵੀਜ਼ੇ ਦੀ ਕਾਪੀ ਵੀ ਦਿੱਤੀ ਗਈ | ਪਰ ਪੈਸੇ ਲੈਣ ਦੇ ਬਾਵਜੂਦ ਵੀ ਲੜਕੀ ਨੰੂ ਬਾਹਰ ਨਾ ਭੇਜ ਕੇ ਉਨ੍ਹਾਂ ਨਾਲ ਏਜੰਟ ਵਲੋਂ ਠੱਗੀ ਕੀਤੀ ਗਈ | ਰਾਜਦੀਪ ਕੌਰ ਵਲੋਂ ਦਿੱਤੇ ਬਿਆਨਾਂ 'ਤੇ ਪੜਤਾਲ ਕਰਨ ਤੋਂ ਬਾਅਦ ਥਾਣਾ ਐੱਨ.ਆਰ.ਆਈ. ਗੁਰਦਾਸਪੁਰ ਵਲੋਂ ਵਿਕਟੋਰੀਆ ਓਵਰਸੀਜ਼ ਲੁਧਿਆਣਾ ਦੇ ਮਾਲਕ ਰਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਜ਼ਿਲ੍ਹਾ ਲੁਧਿਆਣਾ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਜਥੇਬੰਦਕ ਕਮੇਟੀ ਦੋਰਾਂਗਲਾ ਦੀ ਮੀਟਿੰਗ ਹੋਈ ਅਗਲੀ ਖ਼ਬਰ ਔਰਤ ਵਲੋਂ ਕੀਤੀ ਸ਼ਿਕਾਇਤ ਤੋਂ ਬਾਅਦ ਟਰੈਵਲ ਏਜੰਟ ਖ਼ਿਲਾਫ਼ ਮਾਮਲਾ ਦਰਜ <br/>
Ad Position 24