02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਲਗਾਤਾਰ ਮੀਂਹ ਤੇ ਤੇਜ਼ ਹਵਾਵਾਂ ਨੇ ਕਣਕ ਦੀ ਫ਼ਸਲ ਕੀਤੀ ਪ੍ਰਭਾਵਿਤ, ਘਰੋਟਾ ਬਲਾਕ ਦੇ ਕਈ ਪਿੰਡਾਂ 'ਚ ਹੋਇਆ ਭਾਰੀ ਨੁਕਸਾਨ

Ad Position 21
No active advertisement
ਅਜੀਤ ਡੈਸਕ 09-04-2026
ਘਰੋਟਾ, 8 ਅਪ੍ਰੈਲ (ਸੰਜੀਵ ਗੁਪਤਾ)- ਪਿਛਲੇ ਤਿੰਨ ਦਿਨਾਂ ਤੋਂ ਇਲਾਕੇ ਵਿਚ ਲਗਾਤਾਰ ਮੀਂਹ ਅਤੇ ਤੇਜ਼ ਹਵਾਵਾਂ ਨੇ ਕਿਸਾਨਾਂ ਦੀ ਮਿਹਨਤ ਨੂੰ ਬਰਬਾਦ ਕਰ ਦਿੱਤਾ ਹੈ | ਤੇਜ਼ ਹਵਾਵਾਂ ਕਾਰਨ ਖੇਤਾਂ ਵਿਚ ਖੜ੍ਹੀ ਪੱਕੀ ਕਣਕ ਦੀ ਫ਼ਸਲ ਡਿੱਗ ਗਈ ਹੈ ਜਿਸ ਕਾਰਨ ਕਿਸਾਨਾਂ ਲਈ ਇਕ ਵੱਡਾ ਵਿੱਤੀ ਸੰਕਟ ਪੈਦਾ ਹੋ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਝਲੋਆ, ਨੌਰੰਗਪੁਰ, ਸ਼ਾਵਾਲਾ, ਪਾਵਰ, ਕੋਠੇ ਕੌਂਤਰਪੁਰ, ਸਿੰਬਲੀ, ਭੀਮਪੁਰ, ਖੰਨੀ ਖੂਈ, ਹਬਵੋ, ਮਿਲਵਾਨ, ਵਡਾਲਾ, ਫਰੀਦਾ ਨਗਰ, ਬਗਿਆਲ, ਮਮਿਆਲ, ਚਸ਼ਮਾ, ਜਕਰੋਰ, ਬੱਸੀ ਤੇ ਸੱਦੋਵਾਲ ਸਮੇਤ ਕਈ ਪਿੰਡਾਂ ਵਿਚ ਫ਼ਸਲਾਂ ਨੂੰ ਭਾਰੀ ਨੁਕਸਾਨ ਹੋਇਆ ਹੈ | ਕਈ ਖੇਤਾਂ ਵਿਚ ਪੂਰੀ ਫ਼ਸਲ ਜ਼ਮੀਨ 'ਤੇ ਡਿਗ ਗਈ ਹੈ ਜਿਸ ਨਾਲ ਵਾਢੀ ਮੁਸ਼ਕਿਲ ਹੋ ਗਈ ਹੈ ਤੇ ਅਨਾਜ ਦੇ ਨੁਕਸਾਨ ਦਾ ਖ਼ਤਰਾ ਵੱਧ ਗਿਆ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਫ਼ਸਲ ਪੂਰੀ ਤਰ੍ਹਾਂ ਤਿਆਰ ਸੀ ਅਤੇ ਵਾਢੀ ਸ਼ੁਰੂ ਹੋਣ ਵਾਲੀ ਸੀ, ਪਰ ਮੌਸਮ 'ਚ ਅਚਾਨਕ ਆਈ ਤਬਦੀਲੀ ਨੇ ਉਨ੍ਹਾਂ ਦੀਆਂ ਯੋਜਨਾਵਾਂ ਵਿਚ ਵਿਘਨ ਪਾ ਦਿੱਤਾ | ਜੇਕਰ ਮੌਸਮ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਕਣਕ ਦੇ ਦਾਣਿਆਂ ਦੇ ਕਾਲੇ ਹੋਣ ਦਾ ਖ਼ਤਰਾ ਵੱਧ ਜਾਵੇਗਾ, ਜਿਸ ਨਾਲ ਉਨ੍ਹਾਂ ਨੂੰ ਮੰਡੀਆਂ ਵਿਚ ਸਹੀ ਕੀਮਤ ਨਹੀਂ ਮਿਲੇਗੀ | ਇਸ ਤੋਂ ਇਲਾਵਾ ਖੇਤਾਂ ਵਿਚ ਪਾਣੀ ਭਰ ਜਾਣ ਅਤੇ ਫ਼ਸਲਾਂ ਡਿੱਗਣ ਨਾਲ ਵਾਢੀ ਕਰਨ ਵਾਲੀਆਂ ਮਸ਼ੀਨਾਂ ਵਿਚ ਵੀ ਰੁਕਾਵਟ ਆਵੇਗੀ | ਕੱਟਾਈ ਵਿਚ 10 ਤੋਂ 15 ਦਿਨ ਦੀ ਦੇਰੀ ਹੋ ਸਕਦੀ ਹੈ | ਇਸ ਦੇਰੀ ਨਾਲ ਮਜ਼ਦੂਰੀ, ਮਸ਼ੀਨਰੀ ਤੇ ਹੋਰ ਖ਼ਰਚੇ ਵਧਣਗੇ, ਜਿਸ ਨਾਲ ਕਿਸਾਨਾਂ 'ਤੇ ਵਾਧੂ ਵਿੱਤੀ ਬੋਝ ਪਵੇਗਾ | ਕਿਸਾਨਾਂ ਨੇ ਇਹ ਵੀ ਦੱਸਿਆ ਕਿ ਸਰਕਾਰ ਨੇ 1 ਅਪ੍ਰੈਲ ਨੂੰ ਕਣਕ ਦੀ ਖ਼ਰੀਦ ਪ੍ਰਕਿਰਿਆ ਸ਼ੁਰੂ ਕੀਤੀ ਸੀ, ਪਰ ਖ਼ਰਾਬ ਮੌਸਮ ਕਾਰਨ ਉਹ ਆਪਣੀਆਂ ਫ਼ਸਲਾਂ ਨੂੰ ਸਮੇਂ ਸਿਰ ਮੰਡੀਆਂ ਵਿਚ ਪਹੁੰਚਾਉਣ ਵਿਚ ਅਸਮਰਥ ਹਨ | ਇਸ ਸਬੰਧ ਵਿਚ ਕਿਸਾਨ ਬਲਵਿੰਦਰ ਸਿੰਘ, ਸੁਖਜਿੰਦਰ ਸਿੰਘ, ਵਿਪਨ ਸਿੰਘ, ਰਿੰਕੂ, ਸੰਜੀਵ ਸਿੰਘ, ਗੌਰਵ, ਬਚਨ ਲਾਲ, ਮਦਨ ਲਾਲ, ਤਿਲਕ ਰਾਜ, ਰਾਜਿੰਦਰ ਸਿੰਘ, ਦਰਸ਼ਨ ਸਿੰਘ, ਜਿੰਮੀ, ਆਂਚਲ ਸਿੰਘ, ਰਸ਼ਮੀ ਸਿੰਘ ਅਤੇ ਹੋਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪ੍ਰਭਾਵਿਤ ਪਿੰਡਾਂ ਵਿਚ ਸਰਵੇਖਣ ਕੀਤਾ ਜਾਵੇ, ਫ਼ਸਲ ਦੇ ਨੁਕਸਾਨ ਦਾ ਸਹੀ ਮੁਲਾਂਕਣ ਕੀਤਾ ਜਾਵੇ ਅਤੇ ਜਲਦੀ ਤੋਂ ਜਲਦੀ ਮੁਆਵਜ਼ਾ ਦਿੱਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਪਠਾਨਕੋਟ ਮਹਿਲਾ ਪਤੰਜਲੀ ਯੋਗ ਕਮੇਟੀ ਵਲੋਂ ਯੋਗ ਕੈਂਪ ਅਗਲੀ ਖ਼ਬਰ ਲਾਵਾਰਸ ਲਾਸ਼ਾਂ ਦਾ ਸਤਿਕਾਰ ਨਾਲ ਸਸਕਾਰ ਕਰਨ ਵਾਲੇ ਮਾਣਿਕ ਸ਼ਰਮਾ ਨੇ ਪੇਸ਼ ਕੀਤੀ ਮਨੁੱਖਤਾ ਦੀ ਮਿਸਾਲ
Ad Position 24