02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਸਮਤਾ ਯੋਗ ਆਸ਼ਰਮ ਦੀ ਹੋਈ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 09-04-2026
ਸ਼ਾਹਪੁਰ ਕੰਢੀ, 8 ਅਪ੍ਰੈਲ (ਰਣਜੀਤ ਸਿੰਘ)- ਸਮਤਾ ਯੋਗ ਆਸ਼ਰਮ ਮਾਧੋਪੁਰ ਦੀ ਵਿਸ਼ੇਸ਼ ਮੀਟਿੰਗ ਮੁਨੀਸ਼ ਬਜਾਜ ਦੀ ਪ੍ਰਧਾਨਗੀ ਹੇਠ ਸ਼ਾਹਪੁਰ ਕੰਢੀ ਦੇ ਸਮਤਾ ਯੋਗ ਆਸ਼ਰਮ ਵਿਖੇ ਹੋਈ ਜਿਸ ਵਿਚ ਜਲ ਸਰੋਤ ਵਿਭਾਗ ਦੇ ਸੇਵਾ ਮੁਕਤ ਨਿਗਰਾਨ ਇੰਜੀਨੀਅਰ ਪ੍ਰਸਿੱਧ ਸ਼ਾਹਿਰ ਨਰੇਸ਼ ਨਿਰਗੁਨ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਮੀਟਿੰਗ ਵਿਚ 11 ਅਪ੍ਰੈਲ ਤੋਂ 12 ਅਪ੍ਰੈਲ ਤੱਕ ਮਾਧੋਪੁਰ ਵਿਖੇ ਕਰਵਾਏ ਜਾ ਰਹੇ ਸਮਤਾ ਸਤਿਸੰਗ ਸੰਮੇਲਨ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ | ਨਰੇਸ਼ ਮਹਾਜਨ ਨੇ ਦੱਸਿਆ ਕਿ ਸਮਤਾ ਯੋਗ ਆਸ਼ਰਮ ਅਧਿਆਤਮਕ ਅਤੇ ਸਮਾਜ ਸੁਧਾਰ ਵਿਚ ਅਹਿਮ ਯੋਗਦਾਨ ਪਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਰੂਹਾਨੀ ਸਤਿਸੰਗ ਵਿਚ ਸ਼ਾਮਿਲ ਹੋ ਕੇ ਚਿੰਤਾ ਰਹਿਤ ਤੇ ਪ੍ਰਭੂ ਭਗਤੀ ਦਾ ਮਾਰਗ ਅਪਨਾਇਆ ਜਾ ਸਕਦਾ ਹੈ | ਸਮਤਾ ਯੋਗ ਆਸ਼ਰਮ ਅਧਿਆਤਮਿਕ ਸੇਵਾ 'ਚ ਅਹਿਮ ਯੋਗਦਾਨ ਪਾ ਰਿਹਾ ਹੈ | ਇਸ ਸੰਮੇਲਨ ਵਿਚ ਭਾਰਤ ਦੇ ਵੱਖ-ਵੱਖ ਹਿੱਸਿਆਂ 'ਚੋਂ ਪ੍ਰਚਾਰਕ ਆਉਣਗੇ | ਇਹ ਸਮਾਗਮ 11 ਤੋਂ 12 ਅਪ੍ਰੈਲ ਦੋ ਦਿਨ ਚੱਲੇਗਾ | ਇਸ ਮੀਟਿੰਗ ਵਿਚ ਰਮੇਸ਼ ਲਾਲ, ਕਰਨ ਸਿੰਘ, ਪ੍ਰਸ਼ੋਤਮ ਲਾਲ, ਕਿਸ਼ੋਰੀ ਲਾਲ, ਸੁਨੀਲ ਪਰਾਸਰ, ਭਰਤ ਕੁਮਾਰ ਅਤੇ ਗੁਲਸ਼ਨ ਵਡੈਹਰਾ ਆਦਿ ਹਾਜ਼ਰ ਸਨ |


Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਸਿਹਤ ਦਿਵਸ ਮਨਾਇਆ <br/> ਅਗਲੀ ਖ਼ਬਰ ਸਾਂਝਾ ਅਧਿਆਪਕ ਮੋਰਚਾ ਨੇ ਡੀ.ਸੀ. ਦਫ਼ਤਰ ਦੇ ਬਾਹਰ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ
Ad Position 24