ਧਾਰਕਲਾਂ, 8 ਅਪ੍ਰੈਲ (ਨਰੇਸ਼ ਪਠਾਨੀਆ)- ਮੁੱਢਲੇ ਸਿਹਤ ਕੇਂਦਰ ਦੁਨੇਰਾ 'ਚ ਅੱਜ ਵਿਸ਼ਵ ਸਿਹਤ ਦਿਵਸ ਮੌਕੇ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਗਿਆ ਜਿਸ ਵਿਚ ਵਿਸ਼ੇਸ਼ ਤੌਰ 'ਤੇ ਐਕਸਰੇ ਮਸ਼ੀਨ ਉਪਲੱਬਧ ਕੀਤੀ ਗਈ ਅਤੇ ਮਰੀਜ਼ਾਂ ਦੀ ਛਾਤੀ ਦੀ ਜਾਂਚ ਕੀਤੀ ਗਈ ਤੇ ਲੋਕਾਂ ਨੰੂ ਟੀ.ਬੀ. ਦੇ ਰੋਗ ਬਾਰੇ ਜਾਗਰੂਕ ਕੀਤਾ ਗਿਆ | ਕੈਂਪ ਦੌਰਾਨ ਲਗਪਗ 80 ਲੋਕਾਂ ਨੇ ਆਪਣੀ ਸਿਹਤ ਦੀ ਜਾਂਚ ਕਰਵਾਈ | ਮੈਡੀਕਲ ਅਫਸਰ ਦੁਨੇਰਾ ਡਾ: ਨਰੇਸ਼ ਕੁਮਾਰ ਨੇ ਦੱਸਿਆ ਕਿ ਵਿਸ਼ਵ ਔਰਲ ਹੈਲਥ ਦਿਵਸ 20 ਮਾਰਚ ਤੋਂ 20 ਅਪ੍ਰੈਲ ਤੱਕ ਚੱਲ ਰਿਹਾ ਹੈ ਅਤੇ ਜਾਗਰੂਕਤਾ ਮਹੀਨੇ ਦੇ ਅਧੀਨ ਇਹ ਕੈਂਪ ਲਗਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਲਗਪਗ 50 ਲੋਕਾਂ ਦੀ ਛਾਤੀ ਦੇ ਸਬੰਧਿਤ ਰੋਗਾਂ ਦੀ ਮੁਫ਼ਤ ਜਾਂਚ ਕੀਤੀ ਗਈ ਤੇ ਹੋਰ ਕਈ ਰੋਗਾਂ ਦੀ ਜਾਂਚ ਲਗਪਗ 170 ਲੋਕਾਂ ਨੇ ਕਰਵਾਈ | ਇਸ ਮੌਕੇ ਧਰਮਿੰਦਰ, ਸੀ.ਐਚ.ਓ. ਕੋਨਿਕਾ ਅਰੋੜਾ, ਮਿਨਾਕਸ਼ੀ ਸ਼ਰਮਾ ਅਤੇ ਪਿ੍ਆ ਆਦਿ ਮੌਜੂਦ ਸਨ |