ਡੇਰਾ ਬਾਬਾ ਨਾਨਕ, 9 ਅਪੈ੍ਲ (ਹੀਰਾ ਸਿੰਘ ਮਾਂਗਟ)- ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਮਾਸੀ ਰਾਜਵਿੰਦਰ ਕੌਰ ਭਗਵਾਨਪੁਰ ਨੇ ਅੱਜ ਹਲਕਾ ਡੇਰਾ ਬਾਬਾ ਨਾਨਕ ਦੇ ਸੈਂਕੜੇ ਪੰਚਾਂ-ਸਰਪੰਚਾਂ ਦੀ ਅਗਵਾਈ 'ਚ ਬਲਾਕ ਸੰਮਤੀ ਡੇਰਾ ਬਾਬਾ ਨਾਨਕ ਦੇ ਚੇਅਰਪਰਸਨ ਵਜੋਂ ਆਪਣਾ ਅਹੁਦਾ ਸੰਭਾਲਿਆ | ਇਸ ਤੋਂ ਪਹਿਲਾਂ ਚੇਅਰਪਰਸਨ ਬੀਬੀ ਰਾਜਵਿੰਦਰ ਕੌਰ ਭਗਵਾਨਪੁਰ ਇਤਿਹਾਸਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਨਤਮਸਤਕ ਹੋਏ ਤੇ ਗੁਰੂ ਘਰ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ਹੈੱਡ ਗ੍ਰੰਥੀ ਭਾਈ ਨਛੱਤਰ ਸਿੰਘ ਵਲੋਂ ਚੇਅਰਪਰਸਨ ਬੀਬੀ ਰਾਜਵਿੰਦਰ ਕੌਰ ਗੁਰੂ ਘਰ ਦੇ ਬਖਸ਼ਿਸ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ | ਚੇਅਰਪਰਸਨ ਰਾਜਵਿੰਦਰ ਕੌਰ ਭਗਵਾਨਪੁਰ ਵਲੋਂ ਹਲਕਾ ਵਾਸੀਆਂ ਦਾ ਧੰਨਵਾਦ ਕੀਤਾ ਗਿਆ | ਉਨ੍ਹਾਂ ਕਿਹਾ ਕਿ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡਾਂ ਤੇ ਸ਼ਹਿਰਾਂ ਦੇ ਵਿਕਾਸ ਕਾਰਜ ਬਿਨਾਂ ਕਿਸੇ ਭੇਦਭਾਵ ਦੇ ਕਰਵਾਏ ਜਾਣਗੇ | ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਲੋੜਵੰਦਾਂ ਦੀ ਸੇਵਾ ਕਰਨਾ ਹੈ ਤੇ ਆਉਣ ਵਾਲੇ ਦਿਨਾਂ ਵਿਚ ਉਨ੍ਹਾਂ ਦੇ ਪਰਿਵਾਰ ਵਲੋਂ ਹਲਕੇ ਦੀਆਂ 200 ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੇ ਵਿਆਹ ਕਰਵਾਏ ਜਾਣਗੇ ਅਤੇ ਉਨ੍ਹਾਂ ਨੂੰ ਘਰੇਲੂ ਵਰਤੋਂ ਹੁੰਦਾ ਸਾਰਾ ਸਾਮਾਨ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਸਾਡੇ ਭਗਵਾਨਪੁਰੀਆ ਪਰਿਵਾਰ ਵਲੋਂ ਹਲਕਾ ਡੇਰਾ ਬਾਬਾ ਨਾਨਕ ਦੇ ਹਰ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਵਿਚ 21000 ਰੁਪਏ ਦਾ ਸ਼ਗਨ ਦਿੱਤਾ ਜਾਵੇਗਾ | ਜ਼ਿਕਰਯੋਗ ਹੈ ਕਿ ਜੱਗੂ ਭਗਵਾਨਪੁਰੀਆ ਦੇ ਪਰਿਵਾਰ ਵਲੋਂ ਇਸ ਤੋਂ ਪਹਿਲਾਂ ਵੀ ਬੀਤੇ ਦਿਨੀਂ 118 ਦੇ ਕਰੀਬ ਲੜਕੀਆਂ ਦੇ ਵਿਆਹ ਕਰਵਾਏ ਗਏ ਸਨ ਤੇ ਉਨ੍ਹਾਂ ਨੂੰ ਘਰ ਦਾ ਸਾਰਾ ਲੋੜਵੰਦ ਸਾਮਾਨ ਵੀ ਦਿੱਤਾ ਗਿਆ ਸੀ | ਇਸ ਮੌਕੇ ਜਸਬੀਰ ਸਿੰਘ ਕਾਹਲੋਂ ਵਡਾਲਾ ਬਾਗਰ, ਦਲਬੀਰ ਸਿੰਘ ਭਿੱਲਾ ਕੋਟਲੀ ਸੂਰਤ ਮੱਲ੍ਹੀ, ਬਲਾਕ ਸੰਮਤੀ ਮੈਂਬਰ ਸਰਵਣ ਸਿੰਘ ਧਰਮਕੋਟ, ਬਲਾਕ ਸੰਮਤੀ ਮੈਂਬਰ ਗੁਰਪ੍ਰੀਤ ਸਿੰਘ ਸ਼ਾਮਪੁਰਾ, ਬਲਾਕ ਸੰਪਤੀ ਮੈਂਬਰ ਕੰਵਲਜੀਤ ਸਿੰਘ ਫੱਤੂਪੁਰ, ਸੰਮਤੀ ਮੈਂਬਰ ਹਰਜੀਤ ਸਿੰਘ, ਰਣਜੀਤ ਸਿੰਘ ਭੱਟੀ ਸਰਪੰਚ ਦਰਗਾਬਾਦ, ਨਿਰਮਲ ਸਿੰਘ ਸਰਪੰਚ ਮੋਹਲੋਵਾਲੀ, ਜੁਗਰਾਜ ਸਿੰਘ ਸਰਪੰਚ ਰੱਤੜ ਛੱਤੜ, ਇੰਦਰਜੀਤ ਸਿੰਘ ਸਰਪੰਚ ਚਾਂਕਾਵਾਲੀ, ਮਲਕੀਤ ਸਿੰਘ ਸਰਪੰਚ ਡੇਰਾ ਪਠਾਣਾ, ਇੰਦਰਜੀਤ ਸਿੰਘ ਸ਼ਹਿਜਾਦਾ, ਸੁਖਵਿੰਦਰ ਸਿੰਘ ਸਰਪੰਚ ਤਲਵੰਡੀ ਰਾਮਾ, ਅਮਨ ਕਾਹਲੋਂ, ਸੁਖਵਿੰਦਰ ਸਿੰਘ ਧਾਲੀਵਾਲ ਸਰਪੰਚ ਕੋਟਲੀ, ਅਮਰਜੀਤ ਸਿੰਘ ਗੁਰਚੱਕ, ਮੇਜਰ ਸਿੰਘ ਠੇਠਰਕੇ, ਗੁਰਪ੍ਰੀਤ ਸਿੰਘ ਸਰਪੰਚ ਰਹੀਮਾਬਾਦ, ਗੁਰਬਾਜ ਸਿੰਘ ਬਾਜਵਾ ਸਰਪੰਚ ਰਾਏਚੱਕ, ਅਮਨ ਸਰਪੰਚ ਅਦਾਲਤਪੁਰ, ਮੰਨਾ ਸਰਪੰਚ ਚੌੜਾ, ਰਜਤ ਕਲਾਨੌਰ, ਮਹਿਕਦੀਪ ਸਿੰਘ ਸਰਪੰਚ ਕਲਾਨੌਰ, ਗੋਲਡੀ ਸਰਪੰਚ ਭਗਠਾਣਾ ਤੁਲੀਆਂ, ਗੁਰਬਚਨ ਸਿੰਘ ਮਾਹਲ, ਪਿ੍ਤਪਾਲ ਸਿੰਘ ਸਰਪੰਚ ਪਕੀਵਾਂ, ਟੋਨੀ ਮੁਸਤਰਾਪੁਰ, ਪਿ੍ੰਸਪਾਲ ਭਗਵਾਨਪੁਰ, ਰਾਵਲ ਭਗਵਾਨਪੁਰ, ਬਾਬਾ ਗੁਰਦਿੱਤ ਸਿੰਘ ਕਾਲਾ ਗੁਰਾਇਆ, ਹਰਤਾਜ ਸਿੰਘ, ਬਿਕਰਮਜੀਤ ਸਿੰਘ ਮਸਾਣਾ ਸੰਮਤੀ ਮੈਂਬਰ, ਜੱਗੀ ਲੁਕਮਾਨੀਆਂ, ਹਰਜੀਤ ਸਿੰਘ ਅਠਵਾਲ, ਬਿਕਰਮਜੀਤ ਸਿੰਘ ਬਿੱਕਾ ਸਰਪੰਚ ਮੁਸਤਰਾਪੁਰ, ਕੁਲਦੀਪ ਸਿੰਘ ਦਲੇਰਪੁਰ ਸੋਨੂੰ ਸਰਪੰਚ ਰਸੂਲਪੁਰ, ਲਵ ਸਰਪੰਚ ਭੰਗਵਾਂ, ਰਮਨਦੀਪ ਕੌਰ ਬੰਬ, ਬਲਕਾਰ ਸਿੰਘ, ਦਿਲਬਾਗ ਸਿੰਘ, ਡਾ. ਜਰਨੈਲ ਸਿੰਘ ਚੱਕ ਭੰਗਵਾਂ, ਬਲਵੰਤ ਸਿੰਘ ਬਿਦੀਪੁਰ, ਲੱਡੂ ਦੋਸਤਪੁਰ, ਜੋਤੀ, ਬਿੱਲਾ ਸਰਪੰਚ ਜੌਹਲ ਨੰਗਲ, ਕੁਲਬੀਰ ਸਿੰਘ ਸਰਪੰਚ ਖਾਨੋਵਾਲ, ਬੱਲੂ ਸਰਪੰਚ ਭੀਖੋਵਾਲੀ, ਸਰਵਨ ਸਿੰਘ ਸਰਪੰਚ ਦਾਦੂਵਾਲ, ਵਿੱਕੀ ਸਰਪੰਚ ਸੰਗਤੂਵਾਲ, ਸੁੱਖਾ ਸਰਪੰਚ ਮਸਤਕੋਟ, ਹੈਪੀ ਸਰਪੰਚ ਖੁਸ਼ੀਪੁਰ, ਸਤਿੰਦਰਜੀਤ ਸਿੰਘ ਸਰਪੰਚ ਮੀਆਂਕੋਟ, ਬਲਵਿੰਦਰ ਸਿੰਘ ਸਰਪੰਚ ਮਾਲੋਗਿੱਲ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਮੁਹਤਬਰ ਹਾਜ਼ਰ ਸਨ |