19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਪੈਨਸ਼ਨਰਾਂ ਨੇ ਮੰਗ ਪੱਤਰ ਮੰਡਲ ਲੇਖਾਕਾਰ ਗੁਰਦਾਸਪੁਰ ਨੰੂ ਸੌਂਪਿਆ

Ad Position 21
No active advertisement
ਅਜੀਤ ਡੈਸਕ 11-04-2026
ਗੁਰਦਾਸਪੁਰ, 10 ਅਪ੍ਰੈਲ (ਅਸ਼ੋਕ ਸ਼ਰਮਾ)- ਪਾਵਰਕਾਮ ਤੇ ਟਰਾਂਸਕੋ ਦੇ ਮੰਡਲ ਗੁਰਦਾਸਪੁਰ ਦੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਜ਼ਰੂਰੀ ਮੀਟਿੰਗ ਮੰਡਲ ਪ੍ਰਧਾਨ ਪੈਨਸ਼ਨਰ ਐਸੋਸੀਏਸ਼ਨ ਗੁਰਦਾਸਪੁਰ ਸੱਤਪਾਲ ਲੱਖੋਵਾਲ ਦੀ ਪ੍ਰਧਾਨਗੀ ਹੇਠ ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿਖੇ ਹੋਈ ਜਿਸ ਵਿਚ ਪੈਨਸ਼ਨਰਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੰੂ ਸੂਬਾ ਕਮੇਟੀ ਵਲੋਂ ਲੁਧਿਆਣਾ ਵਿਖੇ 18 ਅਪ੍ਰੈਲ ਨੰੂ ਬਿਜਲੀ ਮੰਤਰੀ ਪੰਜਾਬ ਦੀ ਕੋਠੀ ਅੱਗੇ ਦਿੱਤੇ ਜਾ ਰਹੇ ਧਰਨੇ ਵਿਚ 2 ਬੱਸਾਂ ਲੈ ਕੇ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਗਿਆ | ਇਸ ਸਬੰਧੀ ਸੱਤਪਾਲ ਲੱਖੋਵਾਲ ਨੇ ਦੱਸਿਆ ਕਿ ਪਾਵਰ ਕਾਮ ਦੀ ਮੈਨੇਜਮੈਂਟ ਵਲੋਂ ਪੈਨਸ਼ਨਰਾਂ ਦੇ ਅਲਾਈਵ ਫਾਰਮ ਜੋ ਡਿਜ਼ੀਟਲ ਐਪ ਰਾਹੀਂ ਲੈਣ ਦਾ ਹੁਕਮ ਕੀਤਾ ਹੈ | ਉਸ ਦੀ ਮੰਡਲ ਕਮੇਟੀ ਵਲੋਂ ਨਿੰਦਾ ਕੀਤੀ ਗਈ ਤੇ ਪਾਵਰ ਕਾਮ ਤੋਂ ਜ਼ੋਰਦਾਰ ਮੰਗ ਕੀਤੀ ਕਿ ਪੈਨਸ਼ਨਰਾਂ ਦੇ ਅਲਾਈਵ ਫਾਰਮ ਪਹਿਲਾਂ ਵਾਂਗ ਲਏ ਜਾਣ ਤਾਂ ਜੋ ਆਰਥਿਕ ਪੱਖੋਂ ਕਮਜ਼ੋਰ ਅਤੇ ਬੁਢਾਪੇ ਦੀ ਉਮਰ ਵਿਚ ਦਰ-ਦਰ ਅਲਾਈਵ ਐਪ ਰਾਹੀਂ ਭੇਜਣ ਲਈ ਕੈਫਿਆਂ 'ਚ ਖੱਜਲ ਖੁਆਰ ਹੋ ਰਹੇ ਹਨ | ਇਸ ਸਮੇਂ ਅਲਾਈਵ ਫਾਰਮ ਪੈਨਸ਼ਨਰਾਂ ਦੇ ਪਹਿਲਾਂ ਵਾਂਗ ਲੈਣ ਲਈ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਵਧੀਕ ਨਿਗਰਾਨ ਇੰਜੀਨੀਅਰ ਰਾਹੀਂ ਪਾਵਰ ਕਾਮ ਨੰੂ ਮੰਗ ਪੱਤਰ ਭੇਜਣ ਲਈ ਕਿਹਾ, ਸੋ ਅੱਜ ਮੰਡਲ ਕਮੇਟੀ ਵਧੀਕ ਨਿਗਰਾਨ ਇੰਜੀਨੀਅਰ ਮੰਡਲ ਗੁਰਦਾਸਪੁਰ ਨੰੂ ਮੰਗ ਪੱਤਰ ਦੇਣਗੇ, ਉਹ ਜ਼ਰੂਰੀ ਰੁਝੇਵੇਂ ਕਾਰਨ ਬਾਹਰ ਸਾਈਟ 'ਤੇ ਹੋਣ ਕਰਕੇ ਉਨ੍ਹਾਂ ਨੰੂ ਮੰਡਲ ਦੇ ਲੇਖਾਕਾਰ ਅੰਮਿ੍ਤਪਾਲ ਸਿੰਘ ਤੇ ਸਹਾਇਕ ਸੁਪਰਡੈਂਟ ਮੰਡਲ ਗੁਰਦਾਸਪੁਰ ਸੰਦੀਪ ਅੱਤਰੀ ਨੰੂ ਸੌਂਪਣ ਨੰੂ ਕਿਹਾ ਜੋ ਉਨ੍ਹਾਂ ਨੰੂ ਸੌਂਪ ਦਿੱਤਾ ਗਿਆ | ਇਸ ਮੌਕੇ ਸੁਰਿੰਦਰ ਪੱਪੂ ਸਰਕਲ ਸਕੱਤਰ ਤੇ ਸਹਾਇਕ ਸਕੱਤਰ ਗੁਰਦਾਸਪੁਰ, ਅਮਰੀਕ ਸਿੰਘ ਦੋਰਾਂਗਲਾ ਪ੍ਰੈਸ ਸਕੱਤਰ ਮੰਡਲ ਕਮੇਟੀ, ਰਜਿੰਦਰ ਸ਼ਰਮਾ ਮੀਤ ਪ੍ਰਧਾਨ, ਸਾਬਕਾ ਇੰਜੀ: ਸਤਿੰਦਰ ਸ਼ਰਮਾ ਕੈਸ਼ੀਅਰ, ਸਾਬਕਾ ਇੰਜੀ: ਨਰਵੀਰ ਸਿੰਘ ਸੈਣੀ, ਸਾਬਕਾ ਮੀਟਰ ਇੰਸਪੈਕਟਰ ਰਾਮ ਲਾਲ, ਸਾਬਕਾ ਇੰਜੀ: ਗੁਰਨਾਮ ਸਿੰਘ ਤਿੱਬੜ, ਬੂਆ ਦਿੱਤਾ, ਬਲਦੇਵ ਸਿੰਘ, ਰਮੇਸ਼ ਕੁਮਾਰ, ਬਾਬਾ ਦਰਸ਼ਨ ਸਿੰਘ, ਡੇਵਿਡ ਮਸੀਹ, ਧਰਮ ਸਿੰਘ ਤੇ ਸੁੱਚਾ ਸਿੰਘ ਡੁਗਰੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਹਾਨ ਗੁਰਮਤਿ ਸਮਾਗਮ 12 ਨੂੰ <br/> ਅਗਲੀ ਖ਼ਬਰ ਪਿ੍ੰਸੀਪਲ ਸੁਲੱਖਣ ਸਿੰਘ ਭੇਟ ਪੱਤਣ ਵਲੋਂ 2027 ਦੀਆਂ ਚੋਣਾਂ ਸੰਬੰਧੀ ਲਾਮਬੰਦੀ
Ad Position 24