19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਪੁਲ 'ਤੇ ਰੇਿਲੰਗ ਨਾ ਹੋਣ ਕਰਕੇ ਵਾਪਰ ਸਕਦਾ ਵੱਡਾ ਹਾਦਸਾ

Ad Position 21
No active advertisement
ਅਜੀਤ ਡੈਸਕ 11-04-2026
ਬਹਿਰਾਮਪੁਰ, 10 ਅਪ੍ਰੈਲ (ਪ੍ਰੋ: ਬਲਬੀਰ ਸਿੰਘ ਕੋਲਾ)-ਦੀਨਾਨਗਰ ਬਹਿਰਾਮਪੁਰ ਰੋਡ ਉੱਪਰ ਸਰਵਣ ਡੇਅਰੀ ਦੇ ਸਾਹਮਣੇ ਸੜਕ ਦੇ ਹੇਠਾਂ ਲੰਘਦੇ ਗੱਦੇ ਨਾਲੇ ਉੱਪਰ ਇਕ ਸਾਈਡ 'ਤੇ ਰੇਿਲੰਗ ਨਾ ਹੋਣ ਕਾਰਨ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ | ਸਰਵਣ ਡੇਅਰੀ ਦੇ ਮਾਲਕ ਸਰਵਣ ਸਿੰਘ ਬਹਿਰਾਮਪੁਰ ਨੇ ਦੱਸਿਆ ਕਿ ਦੀਨਾਨਗਰ ਬਹਿਰਾਮਪੁਰ ਰੋਡ 'ਤੇ ਆਵਾਜਾਈ ਬਹੁਤ ਰਹਿੰਦੀ ਹੈ ਤੇ ਨਾਲੇ 'ਤੇ ਬਣੇ ਪੁਲ ਦੀ ਰੇਿਲੰਗ ਨਾ ਹੋਣ ਕਰਕੇ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ | ਹੁਣ ਤੱਕ ਰਾਤ ਦੇ ਹਨੇਰੇ ਵਿਚ ਦੋ ਵਾਰ ਮੋਟਰਸਾਈਕਲ ਸਵਾਰ ਗੱਦੇ ਨਾਲੇ ਵਿਚ ਡਿੱਗ ਚੁੱਕੇ ਹਨ, ਜਿਨ੍ਹਾਂ ਨੰੂ ਬੜੀ ਮੁਸ਼ਕਿਲ ਨਾਲ ਨਾਲੇ ਵਿਚੋਂ ਬਾਹਰ ਕੱਢਿਆ ਗਿਆ | ਸੜਕ ਨਾਲ ਸਬੰਧਿਤ ਵਿਭਾਗ ਨੰੂ ਇਸ ਸਮੱਸਿਆ ਵੱਲ ਧਿਆਨ ਦੇਣਾ ਚਾਹੀਦਾ ਹੈ | ਸਰਵਨ ਸਿੰਘ ਨੇ ਦੱਸਿਆ ਕਿ ਉਸ ਵਲੋਂ ਡੇਅਰੀ ਵਾਲੀ ਸਾਈਡ 'ਤੇ ਆਪਣੇ ਖ਼ਰਚੇ 'ਤੇ ਰੇਿਲੰਗ ਬਣਾਈ ਗਈ ਹੈ | ਰਾਤ ਦੇ ਹਨੇਰੇ ਵਿਚ ਅੱਖਾਂ ਵਿਚ ਲਾਈਟਾਂ ਵੱਜਣ ਕਰਕੇ ਕੁਝ ਵੀ ਨਜ਼ਰ ਨਹੀਂ ਆਉਂਦਾ | ਸਿੱਟੇ ਵਜੋਂ ਹਾਦਸਾ ਵਾਪਰ ਜਾਂਦਾ ਹੈ | ਜੇਕਰ ਸਬੰਧਿਤ ਵਿਭਾਗ ਵਲੋਂ ਇਸ ਸਮੱਸਿਆ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਭਵਿੱਖ ਵਿਚ ਕੋਈ ਵੀ ਹਾਦਸਾ ਵਾਪਰ ਸਕਦਾ ਹੈ | ਇਲਾਕੇ ਦੇ ਲੋਕਾਂ ਦੀ ਸਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਪੁਲ 'ਤੇ ਰੇਿਲੰਗ ਦੀ ਸਮੱਸਿਆ ਵੱਲ ਧਿਆਨ ਦਿੱਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਦਾਖ਼ਲਾ ਮੁਹਿੰਮ ਨੂੰ ਲੈ ਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੋਰਾਂਗਲਾ ਵਲੋਂ ਸੈਂਟਰ ਤੇ ਸਕੂਲ ਮੁਖੀਆਂ ਨਾਲ ਮੀਟਿੰਗਾਂ... ਅਗਲੀ ਖ਼ਬਰ ਲੋੜਵੰਦ ਪਰਿਵਾਰ ਦੀ ਧੀ ਦਾ ਅਨੰਦ ਕਾਰਜ ਕਰਵਾਇਆ
Ad Position 24