23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਕਾਨਵੈਂਟ ਸਕੂਲ ਵਿਖੇ 'ਸਾਹਿਤਕ ਸੰਘ' ਦਾ ਗਠਨ

Ad Position 21
No active advertisement
ਅਜੀਤ ਡੈਸਕ 13-04-2026
ਧਾਰੀਵਾਲ, 12 ਅਪ੍ਰੈਲ (ਸਵਰਨ ਸਿੰਘ)-ਸਥਾਨਿਕ ਲਿਟਲ ਫਲਾਵਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਧਾਰੀਵਾਲ ਵਿਖੇ ਡਾਇਰੈਕਟਰ ਫਾਦਰ ਜੋਸ਼ ਪਡਿਆਟੀ ਦੇ ਦਿਸ਼ਾ-ਨਿਰਦੇਸ਼ਾਂ ਤੇ ਪਿ੍ੰਸੀਪਲ ਸਿਸਟਰ ਦਿਵਿਆ ਦੀ ਅਗਵਾਈ ਵਿਚ ਸਕੂਲ ਦਾ 'ਸਾਹਿਤਕ ਸੰਘ' (ਲਿਟਰੇਰੀ ਐਸੋਸੀਏਸ਼ਨ) ਦਾ ਗਠਨ ਅਤੇ ਉਦਘਾਟਨ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਸਿਸਟਰ ਦਿਵਿਆ ਨੇ ਕਿਹਾ ਕਿ ਸਕੂਲ ਅੰਦਰ ਪੂਰਾ ਸਾਲ ਚੱਲਣ ਵਾਲੀਆਂ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੁਝ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਤਾਂ ਕਿ ਸਫ਼ਲਤਾ ਪੂਰਵਕ ਹਰਕੇ ਸਮਾਗਮ ਨੂੰ ਨੇਪਰੇ ਚਾੜਿਆ ਜਾ ਸਕੇ | ਇਸ ਮੌਕੇ ਨਵ-ਨਿਯੁਕਤ ਨੁਮਾ ਇੰਦਿਆਂ ਨੇ ਸਮ੍ਹਾਂ ਰੌਸ਼ਨ ਵੀ ਕੀਤੀ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਲੋਂ ਗਿੱਧਾ, ਭੰਗੜਾ ਤੇ ਹੋਰ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ | ਇਸ ਮੌਕੇ ਉਪ ਪਿ੍ੰਸੀਪਲ ਸਿਸਟਰ ਰਿੰਪੀ ਰੋਜ, ਪੀ.ਆਰ.ਓ. ਸਵਰਨ ਸਿੰਘ, ਸਟਾਫ ਸੈਕਟਰੀ ਸਿਫਾਲੀ ਨੰਦਾ, ਜਤਿੰਦਰ ਕੌਰ ਢਿੱਲੋਂ, ਕੋਆਰਡੀਨੇਟਰ ਨਵਨੀਤ ਕੌਰ ਘੁੰਮਣ, ਨੀਰੂ ਅੱਤਰੀ, ਮੰਜੂ, ਪੂਜਾ ਖੋਸਲਾ, ਅਭਿਸ਼ੇਕ, ਐਗਨਸ, ਕਿ੍ਸਟੀਨਾ, ਮੁੱਖ ਲੜਕਾ ਅਨੋਮਲ ਸਿੰਘ, ਮੁੱਖ ਲੜਕੀ ਰਸਮੀਤ ਕੌਰ, ਜੂਨੀਅਰ ਮੁੱਖ ਲੜਕਾ ਉਦੇਪ੍ਰਤਾਪ ਸਿੰਘ, ਅਤੇ ਮੱੁਖ ਲੜਕੀ ਸਤੁਤੀ ਤੋਂ ਇਲਾਵਾ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਬੁਰਜ ਸਾਹਿਬ ਵਿਖੇ ਅੰਮਿ੍ਤ ਸੰਚਾਰ ਕਰਵਾਇਆ ਅਗਲੀ ਖ਼ਬਰ ਪੰਡਿਤ ਮੋਹਨ ਲਾਲ ਗਲੋਬਲ ਸਕੂਲ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ
Ad Position 24