22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਪੁਨੀਤਪਾਲ ਸਿੰਘ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਚੈਂਪੀਅਨਸ਼ਿਪ 'ਚ ਕਾਂਸੇ ਦਾ ਤਮਗਾ ਜਿੱਤਿਆ

Ad Position 21
No active advertisement
ਅਜੀਤ ਡੈਸਕ 13-04-2026
ਬਟਾਲਾ, 12 ਅਪ੍ਰੈਲ (ਹਰਦੇਵ ਸਿੰਘ ਸੰਧੂ)-ਬਟਾਲਾ ਨਜ਼ਦੀਕ ਪਿੰਡ ਰੌੜ ਖੈਹਿਰਾ ਦਾ ਜੰਮਪਲ ਤੇ ਲਵਲੀ ਪ੍ਰੋਫੈਸਨਲ ਯੂਨਿਵਰਸਿਟੀ ਵਿਚ ਬੀ.ਪੀ. ਈ. ਐੱਸ. ਭਾਗ ਪਹਿਲਾ ਦੇ ਵਿਦਿਆਰਥੀ ਪੁਨੀਤਪਾਲ ਸਿੰਘ ਨੇ ਸ਼ਿਵਾਜੀ ਯੂਨੀਵਰਸਿਟੀ ਕੌਲਾਂਪੁਰ ਮਹਾਰਾਸ਼ਟਰ ਵਿਚ ਹੋਈ ਆਲ ਇੰਡੀਆ ਅੰਤਰ ਯੂਨੀਵਰਸਿਟੀ ਕੈਕਿੰਗ ਕਨੋਇੰਗ ਮੁਕਾਬਲਿਆਂ ਵਿਚੋਂ ਸੀ-1, 500 ਮੀਟਰ ਰੇਸ 'ਚ ਕਾਂਸੇ ਦਾ ਤਮਗਾ ਹਾਸਲ ਕੀਤਾ ਹੈ | ਇਸ ਖੇਡ ਦਾ ਅਭਿਆਸ ਪੁਨੀਤਪਾਲ ਸਿੰਘ ਨੇ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਸੁਲਤਾਨਪੁਰ ਲੋਧੀ ਵਿਖੇ ਸੀਨੀਅਰ ਕੌਰ ਅਤੇ ਸੈਂਟਰ ਇੰਚਾਰਜ ਅਮਨਦੀਪ ਸਿੰਘ ਖੈਹਿਰਾ ਸਿੱਖਿਆ ਵਿਭਾਗ ਪੰਜਾਬ, ਪਿ੍ਆ ਸੈਣੀ ਖੇਡ ਵਿਭਾਗ ਪੰਜਾਬ ਅਤੇ ਵਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਕੀਤਾ | ਪੁਨੀਤਪਾਲ ਸਿੰਘ ਦੇ ਜਿੱਤ ਕੇ ਆਉਣ ਤੋਂ ਬਾਅਦ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਸਵਾਗਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਜਥੇ. ਲੰਗਾਹ ਵਲੋਂ ਲਾਡੀ ਮਸੀਹ ਧਿਆਨਪੁਰ ਦੇ ਗ੍ਰਹਿ ਵਿਖੇ ਮੀਟਿੰਗ ਅਗਲੀ ਖ਼ਬਰ ਬਟਾਲਾ ਦਾ ਵਿਕਾਸ ਸ਼ੋ੍ਰਮਣੀ ਅਕਾਲੀ ਦਲ ਦੀ ਬਦੌਲਤ ਹੋਇਆ- ਨਰੇਸ਼ ਮਹਾਜਨ
Ad Position 24