ਗੁਰਦਾਸਪੁਰ, 12 ਅਪ੍ਰੈਲ (ਅਸ਼ੋਕ ਸ਼ਰਮਾ)-ਗੁਰਦਾਸਪੁਰ ਜੇਲ੍ਹ ਰੋਡ 'ਤੇ ਮੀਰਪੁਰ ਤੋਂ ਬਰਿਆਰ ਨੰੂ ਜਾਣ ਵਾਲੀ ਸੰਪਰਕ ਸੜਕ ਕਾਫ਼ੀ ਲੰਮੇ ਸਮੇਂ ਤੋਂ ਟੁੱਟੀ ਪਈ ਹੈ ਅਤੇ ਟੋਇਆਂ ਕਾਰਨ ਲੋਕਾਂ ਦਾ ਜੀਵਨ ਦੁੱਭਰ ਹੋਇਆ ਪਿਆ ਹੈ | ਇਸ ਸਬੰਧੀ ਕਾਲੋਨੀ ਵਾਸੀਆਂ ਨੇ ਦੱਸਿਆ ਕਿ ਮੀਰਪੁਰ ਤੋਂ ਸੂਏ ਕੰਡੇ ਜੋ ਬਰਿਆਰ ਨੰੂ ਸੜਕ ਜਾਂਦੀ ਹੈ, ਉੱਚੀ ਨੀਵੀਂ ਤੇ ਟੁੱਟੀ ਹੋਣ ਕਰਕੇ ਜਿੱਥੇ ਲੋਕਲ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਵਾਹਨ ਚਾਲਕ ਡਿੱਗੇ ਕਾਫ਼ੀ ਸੱਟਾਂ ਵੀ ਲਗਵਾ ਚੁੱਕੇ ਹਨ | ਮਾਮੂਲੀ ਜਿਹਾ ਮੀਂਹ ਪੈਂਦਾ ਹੈ ਤਾਂ ਸੜਕ ਵਿਚਕਾਰ ਪਾਣੀ ਖੜਾ ਹੋ ਜਾਂਦਾ ਹੈ ਅਤੇ ਵਾਹਨ ਚਾਲਕਾਂ ਨੰੂ ਟੋਏ ਨਾ ਦਿਖਣ ਕਰਕੇ ਹਾਦਸੇ ਦੇ ਸ਼ਿਕਾਰ ਹੋ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਇਹ ਮਾਮਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਹਿੱਤ ਅਨੇਕਾਂ ਵਾਰ ਲਿਆਂਦਾ ਗਿਆ ਹੈ ਅਤੇ ਉਹ ਵੀ ਇਸ ਪਾਸੇ ਕੋਈ ਵੀ ਗੌਰ ਨਹੀਂ ਕਰਦੇ | ਜਿਸ ਕਰਕੇ ਲੋਕ ਪ੍ਰਸ਼ਾਸਨ ਤੋਂ ਕਾਫ਼ੀ ਖਫਾ ਨਜ਼ਰ ਆ ਰਹੇ ਹਨ | ਉਨ੍ਹਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਹੈ ਕਿ ਮੀਰਪੁਰ ਤੋਂ ਬਰਿਆਰ ਨੰੂ ਜਾਣ ਵਾਲੀ ਸੜਕ ਨੰੂ ਮੁਰੰਮਤ ਕਰਵਾਉਣ ਲਈ ਐਕਸੀਅਨ ਲੋਕ ਨਿਰਮਾਣ ਵਿਭਾਗ ਗੁਰਦਾਸਪੁਰ ਨੰੂ ਹੁਕਮ ਜਾਰੀ ਕੀਤੇ ਜਾਣ | ਜਿਸ ਨਾਲ ਲੋਕਾਂ ਦੀ ਲੰਮੇ ਸਮੇਂ ਤੋਂ ਲਟਕ ਰਹੀ ਮੁਸ਼ਕਿਲ ਦਾ ਹੱਲ ਹੋ ਸਕੇ |