15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਪਿੰਡ ਰੂੜਾ ਬੁੱਟਰ ਦੇ ਅਕਾਲੀ ਵਰਕਰ 'ਆਪ' 'ਚ ਸ਼ਾਮਿਲ

Ad Position 21
No active advertisement
ਅਜੀਤ ਡੈਸਕ 14-04-2026
ਕਾਦੀਆਂ, 13 ਅਪ੍ਰੈਲ (ਹਰਦੀਪ ਸਿੰਘ ਸੰਧੂ)- ਵਿਧਾਨ ਸਭਾ ਹਲਕਾ ਕਾਦੀਆਂ ਅਧੀਨ ਆਉਂਦੇ ਪਿੰਡ ਰੂੜਾ ਬੁੱਟਰ ਤੋਂ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਸੈਂਕੜੇ ਵਰਕਰ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ | ਇਸ ਮੌਕੇ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਪਾਰਟੀ ਵਿਚ ਸ਼ਾਮਿਲ ਹੋਣ 'ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ | ਸੇਖਵਾਂ ਨੇ ਕਿਹਾ ਕਿ ਹਲਕਾ ਕਾਦੀਆਂ ਵਿਚ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੇ ਚੱਲ ਰਹੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਰੋਜ਼ ਵਰਕਰ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ | ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਵਾਲਿਆਂ 'ਚ ਬਲਦੇਵ ਸਿੰਘ ਨੰਬਰਦਾਰ, ਪਰਮਜੀਤ ਸਿੰਘ, ਸ਼ੇਰਾ, ਸਰਵਣ ਸਿੰਘ, ਬਲਜਿੰਦਰ ਸਿੰਘ, ਨੀਟਾ, ਹਰਭਜਨ ਸਿੰਘ, ਬਲਜੀਤ ਸਿੰਘ, ਗੁਰਦਿੱਤ ਸਿੰਘ, ਵਿਕਰਮ ਮਸੀਹ, ਮੋਨੀ ਮਸੀਹ, ਜਤਿੰਦਰ ਸਿੰਘ, ਲਾਡੀ, ਵਿਰਸਾ ਸਿੰਘ, ਸੇਵਾ ਸਿੰਘ, ਪਰਮਜੀਤ ਸਿੰਘ, ਕਬੱਡੀ ਕਮੈਂਟਰ ਸਾਬਾ ਬੁੱਟਰ ਆਦਿ ਸ਼ਾਮਿਲ ਹਨ | ਇਸ ਮੌਕੇ ਸਰਪੰਚ ਪ੍ਰਤਾਪ ਸਿੰਘ ਰੂੜਾ ਬੁੱਟਰ, ਸਰਪੰਚ ਗਰੀਬ ਸਿੰਘ ਠੱਕਰ ਸੰਧੂ, ਧਰਮ ਸਿੰਘ ਸਾਬਕਾ ਸਰਪੰਚ, ਤਰਸੇਮ ਸਿੰਘ ਸਾਬਕਾ ਸਰਪੰਚ, ਸੁਰਜਨ ਸਿੰਘ, ਅਵਤਾਰ ਸਿੰਘ ਪ੍ਰਧਾਨ, ਮਾਸਟਰ ਦਿਲਬਾਗ ਸਿੰਘ, ਸ਼ਮਸੇਰ ਸਿੰਘ ਸ਼ੇਰਾ, ਮੈਂਬਰ ਪੰਚਾਇਤ ਬੂਟਾ ਮਸੀਹ, ਰਘਬੀਰ ਸਿੰਘ, ਸੋਨੂੰ, ਕਾਂਟੀ ਮਸੀਹ, ਦੀਦਾਰ ਸਿੰਘ ਫੌਜੀ, ਐਸ.ਐਚ. ਓ. ਕੰਵਲਪ੍ਰੀਤ ਸਿੰਘ ਕਾਦੀਆਂ, ਚੌਕੀ ਇੰਚਾਰਜ ਅਮਰੀਕ ਸਿੰਘ, ਲਖਵਿੰਦਰ ਸਿੰਘ ਪੀ.ਏ., ਪੀ.ਐਸ.ਓ. ਸੁਰਜੀਤ ਸਿੰਘ, ਡਰਾਇਵਰ ਇੰਦਰਜੀਤ ਸਿੰਘ, ਦੀਦਾਰ ਸਿੰਘ ਫੌਜੀ ਠੱਕਰ ਸੰਧੂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨੌਜਵਾਨਾਂ ਦੇ ਉੱਜਵਾਲ ਭਵਿੱਖ ਲਈ ਵਿਸ਼ੇਸ਼ ਪ੍ਰੋਗਰਾਮ ਅੱਜ : ਫਾਦਰ ਜੋਸ ਪਡਿਆਟੀ ਅਗਲੀ ਖ਼ਬਰ 8ਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ
Ad Position 24