ਧਾਰੀਵਾਲ, 13 ਅਪ੍ਰੈਲ (ਜੇਮਸ ਨਾਹਰ)- ਸ੍ਰੀ ਗੁਰੂ ਗ੍ਰੰਥ ਸਾਹਿਬ ਚੈਰੀਟੇਬਲ ਹਸਪਤਾਲ ਧਾਰੀਵਾਲ ਤੇ ਅੰਮਿ੍ਤ ਬਲੱਡ ਬੈਂਕ ਦੇ ਸਹਿਯੋਗ ਨਾਲ 15 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ 1 ਵਜੇ ਤੱਕ ਬਾਬਾ ਕਮਲ ਦਾਸ ਮੰਦਿਰ ਪਿੰਡ ਲੇਹਲ ਧਾਰੀਵਾਲ ਵਿਖੇ ਮਾਨਵਤਾ ਦੀ ਸੇਵਾ ਬਿਰਧ ਆਸ਼ਰਮ ਵਲੋਂ ਖੂਨਦਾਨ ਤੇ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਵਿਚ ਮਰੀਜ਼ਾਂ ਦੀ ਮੁਫਤ ਮੈਡੀਕਲ ਜਾਂਚ ਕਰਨ ਦੇ ਨਾਲ-ਨਾਲ ਖੂਨ ਦਾਨ ਕੈਂਪ ਲਗਾਇਆ ਜਾਵੇਗਾ | ਇਹ ਜਾਣਕਾਰੀ ਨਰਿੰਦਰਜੀਤ ਸਿੰਘ ਨਿੰਦਾ ਲੇਹਲ ਨੇ ਸਾਥੀਆਂ ਸਮੇਤ ਸਾਂਝੀ ਕੀਤੀ |