06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਟਿੱਪਰ ਨੂੰ ਓਵਰਟੇਕ ਕਰਦਿਆਂ ਬੱਸ ਸਟਾਪ ਦੀ ਕੰਧ 'ਚ ਵੱਜੀ ਕਾਰ

Ad Position 21
No active advertisement
ਅਜੀਤ ਡੈਸਕ 16-04-2026
ਗੁਰਦਾਸਪੁਰ, 15 ਅਪੈ੍ਰਲ (ਚੱਕਰਾਜਾ)- ਗੁਰਦਾਸਪੁਰ ਦੇ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਰੋਡ 'ਤੇ ਗੁਰਦਾਸਪੁਰ ਤੋਂ ਕਲਾਨੌਰ ਵੱਲ ਨੂੰ ਜਾ ਰਹੀ ਇਕ ਕਾਰ ਟਿੱਪਰ ਨੂੰ ਓਵਰਟੇਕ ਕਰਦਿਆਂ ਅਚਾਨਕ ਅਸੰਤੁਲਨ ਵਿਗੜਨ 'ਤੇ ਪਿੰਡ ਖੋਖਰ ਦੇ ਬੱਸ ਸਟਾਪ ਦੀ ਕੰਧ ਵਿਚ ਜਾ ਵੱਜੀ | ਕਾਰ ਵਿਚ ਦੋ ਲੋਕ ਸਵਾਰ ਸਨ | ਗ਼ਨੀਮਤ ਇਹ ਰਹੀ ਕਿ ਦੁਰਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਾਰ ਦੀ ਟੱਕਰ ਕਾਰਨ ਬੱਸ ਸਟਾਪ ਦੀ ਕੰਧ ਟੁੱਟ ਗਈ ਤੇ ਕਾਰ ਦਾ ਵੀ ਕਾਫੀ ਨੁਕਸਾਨ ਹੋਇਆ ਹੈ | ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀਆਂ ਵਲੋਂ ਤੁਰੰਤ ਮੌਕੇ 'ਤੇ ਕਾਰ ਚਾਲਕ ਦੀ ਸਹਾਇਤਾ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਬਾਬਾ ਰਾਜਾ ਰਾਮ ਹਰਚੋਵਾਲ ਵਿਖੇ ਵਿਸਾਖੀ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਪਾਰਕ ਬਚਾਓ ਕਮੇਟੀ ਵਲੋਂ ਕੱਲ੍ਹ ਕੀਤੇ ਜਾ ਰਹੇ ਰੋਸ ਮਾਰਚ ਲਈ ਜਥੇਬੰਦੀਆਂ ਵਲੋਂ ਹਮਾਇਤ
Ad Position 24