ਬਟਾਲਾ, 15 ਅਪ੍ਰੈਲ (ਹਰਦੇਵ ਸਿੰਘ ਸੰਧੂ)- ਕਿਸਾਨ, ਮਜ਼ਦੂਰ, ਵਪਾਰੀ ਅਤੇ ਜਨਤਕ ਜਮਹੂਰੀ ਜਥੇਬੰਦੀਆਂ ਦੀ ਇਕ ਭਰਵੀਂ ਮੀਟਿੰਗ ਇਕੱਤਰਤਾ ਗੁਰਦੁਆਰਾ ਸਿੰਘ ਸਭਾ ਕਾਹਨੂੰਵਾਨ ਰੋਡ ਬਟਾਲਾ ਵਿਖੇ ਹੋਈ ਜਿਸ ਦੌਰਾਨ ਸ਼ਹੀਦ ਭਾਈ ਸੁੱਖਾ ਸਿੰਘ-ਮਹਿਤਾਬ ਸਿੰਘ ਯਾਦਗਾਰੀ ਪਾਰਕ 'ਤੇ ਬਣਾਏ ਜਾ ਰਹੇ ਮੁਹੱਲਾ ਕਲੀਨਿਕ ਨੂੰ ਰੋਕਣ ਲਈ ਵਿਚਾਰਾਂ ਕੀਤੀਆਂ ਗਈਆਂ | ਜਥੇਬੰਦੀਆਂ ਦੇ ਵੱਖ-ਵੱਖ ਬੁਲਾਰਿਆਂ ਵਲੋਂ ਸ਼ਹੀਦ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਯਾਦਗਾਰੀ ਪਾਰਕ ਬਚਾਓ ਕਮੇਟੀ ਨੂੰ ਪੂਰੀ ਹਮਾਇਤ ਦਿੰਦਿਆਂ ਇਸ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ | ਹਾਜ਼ਰ ਸਾਰੀਆਂ ਜਥੇਬੰਦੀਆਂ ਵਲੋਂ 17 ਅਪ੍ਰੈਲ ਨੂੰ ਸਵੇਰੇ 11 ਵਜੇ ਇਸੇ ਪਾਰਕ ਵਿਚ ਇਕੱਠ ਕਰਨ ਦਾ ਫੈਸਲਾ ਕੀਤਾ ਗਿਆ ਤੇ ਦੱਸਿਆ ਕਿ ਇਸ ਇਕੱਠ ਤੋਂ ਬਾਅਦ ਸ਼ਹਿਰ ਅੰਦਰ ਰੋਸ਼ ਮਾਰਚ ਵੀ ਕੱਢਿਆ ਜਾਵੇਗਾ | ਇਸ ਮੌਕੇ ਗੁਰਵਿੰਦਰ ਸਿੰਘ ਸ਼ਾਮਪੁਰ ਸਾਬਕਾ ਮੈਂਬਰ ਸ਼ੋ੍ਰਮਣੀ ਕਮੇਟੀ, ਰਾਜ ਗੁਰਵਿੰਦਰ ਸਿੰਘ ਘੁਮਾਣ, ਸੰਯੁਕਤ ਕਿਸਾਨ ਮੋਰਚਾ, ਹਰਦੀਪ ਸਿੰਘ ਲੋਹਚੱਪ, ਬਲਵਿੰਦਰ ਸਿੰਘ ਸਾਬਕਾ ਸੈਨਿਕ ਸੰਘਰਸ਼ ਕਮੇਟੀ, ਬਲਵਿੰਦਰ ਸਿੰਘ ਬਲਾਕ ਪ੍ਰਧਾਨ, ਸਰਵਣ ਸਿੰਘ ਪ੍ਰਧਾਨ ਸਾਂਝੀ ਸੋਚ ਸਮਾਜ ਸੁਧਾਰ ਕਮੇਟੀ, ਸ਼ੇਰੇ ਪੰਜਾਬ ਸਿੰਘ ਕਿਸਾਨ ਆਗੂ, ਗੁਰਨਾਮ ਸਿੰਘ ਸਤਿਕਾਰ ਕਮੇਟੀ, ਵਕੀਲ ਰਣਬੀਰ ਸਿੰਘ ਵਿਰਕ, ਕੁਲਦੀਪ ਸਿੰਘ ਕਿਸਾਨ ਆਗੂ, ਮੇਜਰ ਸਿੰਘ, ਦਰਸ਼ਨ ਸਿੰਘ ਸਾਗਰਪੁਰ, ਗੁਰਵਿੰਦਰ ਸਿੰਘ ਰੰਧਾਵਾ, ਮਨਜੀਤ ਸਿੰਘ, ਰਘਬੀਰ ਸਿੰਘ, ਦਰਸ਼ਨ ਸਿੰਘ ਸਾਗਰਪੁਰ, ਗੁਰਵਿੰਦਰ ਸਿੰਘ ਰੰਧਾਵਾ, ਮਨਜੀਤ ਸਿੰਘ, ਰਘਬੀਰ ਸਿੰਘ, ਗੁਲਜ਼ਾਰ ਸਿੰਘ ਭੁੰਬਲੀ, ਜਗਦੀਸ਼ ਸਿੰਘ ਮੱਲ੍ਹੀ, ਜਥੇਦਾਰ ਨਵਲਜੀਤ ਸਿੰਘ, ਸੁਖਵਿੰਦਰ ਸਿੰਘ ਫੌਜੀ, ਬਾਵਾ ਸਿੰਘ, ਵਕੀਲ ਸੁਖਬੀਰ ਸਿੰਘ ਪੰਨਵਾਂ, ਕ੍ਰਿਪਾਲ ਸਿੰਘ ਸਟੂਡੇਂਟ ਫੈਡਰੇਸ਼ਨ, ਗਿਆਨੀ ਹਰਬੰਸ ਸਿੰਘ ਹੰਸਪਾਲ, ਮਾ. ਪ੍ਰਵੀਨ ਸਿੰਘ, ਸੁੱਚਾ ਸਿੰਘ ਸੁਚੇਤਗੜ੍ਹ, ਹੀਰਾ ਵਾਲੀਆ ਜ਼ਿਲ੍ਹਾ ਪ੍ਰਧਾਨ ਭਾਜਪਾ, ਬਲਵਿੰਦਰ ਸਿੰਘ ਸਿਟੀ ਪ੍ਰਧਾਨ, ਗੁੱਡੂ ਸੇਠ ਕਾਂਗਰਸੀ ਆਗੂ, ਨਰਿੰਦਰ ਸਿੰਘ ਸੇਖਵਾਂ, ਯੁੱਧਵੀਰ ਸਿੰਘ ਮਾਲਟੂ, ਗੁਦਰਸ਼ਨ ਸਿੰਘ ਖਾਲਸਾ ਸਰਪ੍ਰਸਤ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਫਾਉਂਡੇਸਨ ਆਦਿ ਹਾਜ਼ਰ ਸਨ |