ਹਰਚੋਵਾਲ, 15 ਅਪ੍ਰੈਲ (ਢਿੱਲੋਂ, ਭਾਮ)- ਗੁਰਦੁਆਰਾ ਬਾਬਾ ਰਾਜਾ ਰਾਮ ਹਰਚੋਵਾਲ ਵਿਖੇ ਵਿਸਾਖੀ ਦਿਹਾੜਾ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਸੰਬੰਧੀ ਰੱਖੇ ਅਖੰਡ ਪਾਠ ਦੇ ਭੋਗ ਨਵੇਂ ਬਣੇ ਗੁਰਦੁਆਰਾ ਸਾਹਿਬ ਦੇ ਦਰਬਾਰ ਵਿਚ ਪਾਏ ਗਏ | ਉਪਰੰਤ ਕੀਰਤਨ ਦਰਬਾਰ ਦੀ ਆਰੰਭਤਾ ਹੋਈ ਜਿਸ ਵਿਚ ਜਥੇਦਾਰ ਬਾਬਾ ਬਲਵਿੰਦਰ ਸਿੰਘ ਕਥਾਵਾਚਕ, ਭਾਈ ਵਰਿਆਮ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਬਾਬਾ ਰਾਜਾ ਰਾਮ ਹਰਚੋਵਾਲ ਵਾਲੇ, ਭਾਈ ਪ੍ਰਭਜਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਬਾਬਾ ਬਕਾਲਾ ਸਾਹਿਬ ਵਾਲੇ, ਭਾਈ ਹਰਭਾਲ ਸਿੰਘ ਕਥਾਵਾਚਕ, ਭਾਈ ਸੁਖਬੀਰ ਸਿੰਘ ਹਰਚੋਵਾਲ ਵਾਲੇ ਕੀਰਤਨ ਜਥਾ, ਭਾਈ ਚਤਰ ਸਿੰਘ ਕੀਰਤਨ ਜਥੇ ਵਲੋਂ ਆਈਆਂ ਸੰਗਤਾਂ ਨੂੰ ਗੁਰਬਾਣੀ ਤੇ ਇਤਿਹਾਸ ਨਾਲ ਜੋੜਿਆ ਗਿਆ | ਬਾਬਾ ਦਲਬੀਰ ਸਿੰਘ ਨੇ ਆਏ ਜਥਿਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਜਥੇਦਾਰ ਬਾਬਾ ਦਲਬੀਰ ਸਿੰਘ, ਦਿਲਬਾਗ ਸਿੰਘ, ਮੇਜਰ ਸਿੰਘ, ਬਖਸ਼ੀਸ਼ ਸਿੰਘ, ਰਾਜਨਦੀਪ ਸਿੰਘ, ਸਰਵਣ ਸਿੰਘ, ਲੱਖਾ ਸਿੰਘ, ਸੂਬੇਦਾਰ ਕੁੰਨਣ ਸਿੰਘ, ਕੈਪਟਨ ਸਿੰਘ, ਅਨਮੋਲ ਸਿੰਘ, ਸਰਵਣ ਸਿੰਘ, ਸੂਬਾ ਸਿੰਘ ਭਾਮ ਆਦਿ ਹਾਜ਼ਰ ਸਨ |