06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਪਿੰਡ ਵਿਰਕੁੱਲੀ ਵਾਰਡ ਨੰਬਰ ਇਕ ਦੇ ਵਾਸੀ ਪੀਣ ਵਾਲੇ ਪਾਣੀ ਨੰੂ ਤਰਸੇ, ਵਿਭਾਗ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 16-04-2026
ਸ਼ਾਹਪੁਰ ਕੰਢੀ, 15 ਅਪ੍ਰੈਲ (ਰਣਜੀਤ ਸਿੰਘ)-ਵਾਟਰ ਸਪਲਾਈ ਦੀ ਪਾਈਟ ਟੁੱਟ ਜਾਣ ਕਾਰਨ ਪਿੰਡ ਵਿਰਕੁੱਲੀ ਦੇ ਵਾਰਡ ਨੰਬਰ ਇਕ ਵਿਚ ਪਿਛਲੇ ਇਕ ਹਫ਼ਤੇ ਤੋਂ ਪਾਣੀ ਦੀ ਸਪਲਾਈ ਨਾ ਆਉਣ ਕਾਰਨ ਵਾਰਡ ਵਾਸੀਆਂ ਨੇ ਇਕੱਠੇ ਹੋ ਕੇ ਮੰਡੀ ਬੋਰਡ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ | ਪਿੰਡ ਦੇ ਸਰਪੰਚ ਹੰਸ ਰਾਜ ਵਿੱਕੀ, ਜਰਨੈਲ ਸਿੰਘ, ਮਹਾਸ਼ੂ ਰਾਮ ਆਦਿ ਨੇ ਦੱਸਿਆ ਕਿ ਪਿੰਡ ਵਿਚ ਸੜਕ ਦੇ ਨਿਰਮਾਣ ਦਾ ਕੰਮ ਚੱਲ ਰਿਹਾ ਹੈ, ਸਾਈਡਾਂ ਤੋਂ ਮਿੱਟੀ ਪੁੱਟਣ ਸਮੇਂ ਵਾਟਰ ਸਪਲਾਈ ਦੀ ਪਾਈਪ ਟੁੱਟ ਗਈ ਹੈ ਜੋ ਇਕ ਹਫ਼ਤਾ ਬੀਤਣ ਦੇ ਬਾਅਦ ਵੀ ਠੀਕ ਨਹੀਂ ਹੋਈ ਜਿਸ ਕਾਰਨ ਵਾਰਡ ਵਾਸੀਆਂ ਨੰੂ ਪੀਣ ਲਈ ਪਾਣੀ ਦੂਰੋਂ ਲੈ ਕੇ ਆਉਣਾ ਪੈ ਰਿਹਾ ਹੈ | ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਸੜਕ ਨਿਰਮਾਣ ਤੋਂ ਪਹਿਲਾਂ ਪਾਣੀ ਦੀ ਪਾਈਪ ਦੀ ਮੁਰੰਮਤ ਕੀਤੀ ਜਾਵੇ | ਇਸ ਮੌਕੇ ਬਲਦੇਵ ਰਾਜ, ਸੰਜੂ, ਰੋਮੀ, ਜੋਸ਼ੀ, ਸਰਨ ਦਾਸ, ਗਗਨ ਸਿੰਘ, ਬਿਮਲਾ ਦੇਵੀ, ਆਸ਼ਾ ਰਾਣੀ, ਮੋਨਾ ਦੇਵੀ, ਅੰਜੂ ਦੇਵੀ, ਸਵਰਨਾ ਦੇਵੀ, ਮੋਨੀ ਦੇਵੀ ਤੇ ਜੋਤੀ ਦੇਵੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡਾ. ਅਲਕਾ ਤੇ ਰਾਜੀਵ ਰਾਇ ਨੇ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦਾ ਨਾਂਅ ਕੀਤਾ ਰੌਸ਼ਨ <br/> ਅਗਲੀ ਖ਼ਬਰ ਪੰਜਾਬ ਕਾਂਗਰਸ ਵਲੋਂ ਸੰਗਠਨ ਸਿਰਜਨ ਅਭਿਆਨ ਹੇਠ ਲੁਧਿਆਣਾ ਦਿਹਾਤੀ ਜ਼ਿਲ੍ਹਾ ਕਮੇਟੀ ਦਾ ਵਿਸਥਾਰ
Ad Position 24