ਪਠਾਨਕੋਟ, 15 ਅਪ੍ਰੈਲ (ਸੁਮਿਤ)- ਪੰਜਾਬ ਨਾਲ ਸਬੰਧਿਤ ਉੱਦਮੀ ਜੋੜੇ ਡਾਯ ਅਲਕਾ ਤੇ ਰਾਜੀਵ ਰਾਇ ਨੇ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ | ਏ.ਆਰ. ਹੋਲਡਿੰਗ ਯੂ.ਕੇ. ਤੇ ਡਾ: ਅਲਕਾ ਸਕਿਨਕੇਅਰ ਐਂਡ ਹੈਲਥ ਕੇਅਰ ਦੇ ਸਹਿ-ਸੰਸਥਾਪਕ ਇਸ ਜੋੜੇ ਨੂੰ ਆਪਣੇ ਏ.ਆਈ. ਅਧਾਰਿਤ ਡਾਈਗਨੋਸਿਸ ਤੇ ਟਰੀਟਮੈਂਟ ਪਲੇਟਫ਼ਾਰਮ ਲਈ ਲੰਡਨ ਵਿਚ ਸਥਿਤ ਹਾਊਸ ਆਫ ਕਾਮਨਜ਼ ਵਿਚ ਸਨਮਾਨਿਤ ਕੀਤਾ ਗਿਆ | ਉਨ੍ਹਾਂ ਨੂੰ 2026 ਪਾਰਲੀਮੈਂਟਰੀ ਪਾਥਫਾਈਾਡਰ ਇਨੋਵੇਸ਼ਨ ਐਵਾਰਡ ਲਈ ਦੋ ਸ਼੍ਰੇਣੀਆਂ 'ਚ ਨਾਮਜ਼ਦਗੀ ਵੀ ਮਿਲੀ ਹੈ | ਇਹ ਸਨਮਾਨ ਸੰਸਦ ਮੈਂਬਰ ਸਟੀਵ ਯੇਮ ਤੇ ਜੋਸ਼ ਨਿਊਬਰੀ ਦੇ ਸੱਦੇ 'ਤੇ ਸਮਾਗਮ ਦੌਰਾਨ ਦਿੱਤਾ ਗਿਆ ਜਿਸ ਵਿਚ ਬਿ੍ਟੇਨ ਦੇ ਸਿਹਤ ਤੇ ਏ.ਆਈ. ਖੇਤਰ ਦੀਆਂ ਕਈ ਪ੍ਰਮੁੱਖ ਹਸਤੀਆਂ ਸ਼ਾਮਿਲ ਹੋਈਆਂ | ਇਹ ਤਕਨਾਲੋਜੀ ਨੈਸ਼ਨਲ ਹੈਲਥ ਸਰਵਿਸ ਵਿਚ ਭਵਿੱਖ ਦੀ ਚਿਕਿਤਸਾ ਪ੍ਰਣਾਲੀ ਨੂੰ ਬਿਹਤਰ ਬਣਾਉਣ ਵਾਲੀ ਮੰਨੀ ਜਾ ਰਹੀ ਹੈ | ਪਠਾਨਕੋਟ ਤੇ ਕਪੂਰਥਲਾ ਨਾਲ ਸਬੰਧਿਤ ਇਸ ਜੋੜੇ ਦਾ ਸਫ਼ਰ ਕਾਫੀ ਪੇ੍ਰਰਨਾਦਾਇਕ ਹੈ | ਉਨ੍ਹਾਂ ਦਾ ਏ.ਆਈ. ਪਲੇਟਫ਼ਾਰਮ ਬਿਮਾਰੀਆਂ ਦੇ ਸਹੀ ਨਿਦਾਨ ਤੇ ਤੇਜ਼ ਇਲਾਜ ਵਿਚ ਮਦਦਗਾਰ ਸਾਬਤ ਹੋਵੇਗਾ | ਡਾ: ਅਲਕਾ ਨੇ ਇਸ ਨੰੂ ਭਾਰਤੀ ਵਿਰਾਸਤ ਤੇ ਤਕਨੀਕੀ ਕੁਸ਼ਲਤਾ ਦਾ ਗਲੋਬਲ ਯੋਗਦਾਨ ਦੱਸਿਆ ਜਦਕਿ ਰਾਜੀਵ ਰਾਇ ਨੇ ਇਸ ਨੰੂ ਆਪਣੇ ਨਵੀਨਤਾ ਦੀ ਅੰਤਰਰਾਸ਼ਟਰੀ ਪਹਿਚਾਣ ਕਰਾਰ ਦਿੱਤਾ |