ਨਰੋਟ ਮਹਿਰਾ, 15 ਅਪ੍ਰੈਲ (ਰਾਜ ਕੁਮਾਰੀ)- ਮਲਿਕਪੁਰ ਪੀਰ ਬਾਬਾ ਚੌਕ ਵਿਖੇ ਭਾਰਤ ਦੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਦੇ ਮੌਕੇ ਬਾਬਾ ਸਾਹਿਬ ਦੇ ਬੁੱਤ ਦੀ ਸਥਾਪਨਾ ਕੀਤੀ ਗਈ | ਸਮਾਗਮ ਵਿਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਡੇਰਾ ਸਵਾਮੀ ਜਗਤ ਗਿਰੀ ਦੇ ਸਵਾਮੀ ਗੁਰਦੀਪ ਗਿਰੀ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ, ਜਿਨ੍ਹਾਂ ਵਲੋਂ ਸਾਂਝੇ ਤੌਰ 'ਤੇ ਬੁੱਤ ਦਾ ਉਦਘਾਟਨ ਕੀਤਾ ਗਿਆ | ਡਿਪਟੀ ਕਮਿਸ਼ਨਰ ਪਠਾਨਕੋਟ ਡਾ: ਪੱਲਵੀ ਵੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ | ਇਸ ਮੌਕੇ ਅਮਨਦੀਪ ਸੰਧੂ ਜ਼ਿਲ੍ਹਾ ਪ੍ਰਧਾਨ, ਸੌਰਭ ਬਹਿਲ ਚੇਅਰਮੈਨ ਨਗਰ ਸੁਧਾਰ ਟਰੱਸਟ ਪਠਾਨਕੋਟ, ਪਵਨ ਕੁਮਾਰ ਫ਼ੌਜੀ ਹਲਕਾ ਸੰਗਠਨ ਇੰਚਾਰਜ ਤੇ ਚੇਅਰਮੈਨ ਬਲਾਕ ਸੰਮਤੀ ਘਰੋਟਾ, ਰੋਬਿਨ ਕਟਾਰੂ ਚੱਕ, ਨਰੇਸ਼ ਸੈਣੀ ਮਾਝਾ ਜੋਨ ਪ੍ਰਧਾਨ ਬੀ.ਸੀ ਵਿੰਗ, ਭੁਪਿੰਦਰ ਸਿੰਘ ਮੁੰਨਾ ਮੈਂਬਰ ਜ਼ਿਲ੍ਹਾ ਪ੍ਰ੍ਰੀਸ਼ਦ, ਨਿਤਿਨ ਠਾਕੁਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਕਿਰਨ ਕੁਮਾਰੀ ਮੈਂਬਰ ਜ਼ਿਲ੍ਹਾ, ਬਲਜੀਤ ਬਲਾਕ ਸੰਮਤੀ ਮੈਂਬਰ, ਕਰਨ ਕੁਮਾਰ ਬਲਾਕ ਸੰਮਤੀ ਮੈਂਬਰ, ਸਰਪੰਚ ਮੰਗਲ ਗੁਲਪੁਰ, ਬੌਬੀ ਸੈਣੀ, ਸਾਹਿਲ ਗੋਬਿੰਦਸਰ, ਰਵੀ ਮਨਹਾਸ ਸਰਪੰਚ ਨਵੀਂ ਜਸਵਾਲੀ, ਐਡਵੋਕੇਟ ਰਮੇਸ਼ ਚੰਦਰ, ਸਤੀਸ਼ ਮਹਿੰਦਰੂ ਚੇਅਰਮੈਨ ਦਾ ਹਿੰਦੂ ਕੋਆਪਰੇਟਿਵ ਬੈਂਕ ਪਠਾਨਕੋਟ, ਸੰਜੀਵ ਕੁਮਾਰ ਸਰਪੰਚ ਘਰੋਟਾ, ਰਣਜੀਤ ਬਲਾਕ ਪ੍ਰਧਾਨ, ਸੁਨੀਲ ਕੁਮਾਰ ਸਰਪੰਚ ਭੋਆ, ਲਵਲੀ ਮਜੀਰੀ ਸਰਪੰਚ ਮੰਜੀਰੀ, ਦਵਿੰਦਰ ਕੁਮਾਰ, ਮਾਸਟਰ ਹਜ਼ਾਰੀ ਲਾਲ, ਡਾ: ਨਵਤੇਜ ਬੈਂਸ, ਸ਼ਿਵ ਕੁਮਾਰ ਨਰੋਟ ਮਹਿਰਾ, ਠੇਕੇਦਾਰ ਅਮਰਜੀਤ ਸਿੰਘ, ਹੇਮਰਾਜ ਮੈਂਬਰ ਪੰਚਾਇਤ ਕਟਾਰੂਚੱਕ, ਕੈਲਾਸ਼ਪਤੀ ਤੇ ਹੋਰ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਤੇ ਅਹੁਦੇਦਾਰ ਵੀ ਹਾਜ਼ਰ ਸਨ |