ਪਠਾਨਕੋਟ, 15 ਅਪ੍ਰੈਲ (ਵਿਨੋਦ)- ਪੰਜਾਬ ਪੁਲਿਸ ਵੈੱਲਫੇਅਰ ਐਸੋਸੀਏਸ਼ਨ ਪਠਾਨਕੋਟ ਜ਼ਿਲ੍ਹੇ ਦੀ ਮੀਟਿੰਗ ਪ੍ਰਧਾਨ ਗੁਰਦਿਆਲ ਸੈਣੀ ਦੀ ਅਗਵਾਈ ਵਿੱਚ ਹੋਈ | ਇਸ ਮੌਕੇ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਨਾਲ ਕੀਤੇ ਜਾ ਰਹੇ ਵਤੀਰੇ ਦੀ ਨਿਖੇਧੀ ਕੀਤੀ ਗਈ | ਪ੍ਰਧਾਨ ਗੁਰਦਿਆਲ ਸੈਣੀ ਨੇ ਦੱਸਿਆ ਕਿ ਕੋਰਟ ਦੇ ਆਦੇਸ਼ਾਂ ਦੇ ਬਾਵਜੂਦ ਵੀ ਮੁਲਾਜ਼ਮਾਂ ਨੂੰ ਉਨਾਂ ਦਾ ਬਣਦਾ ਡੀ.ਏ. ਪੰਜਾਬ ਸਰਕਾਰ ਵਲੋਂ ਜਾਰੀ ਨਹੀਂ ਕੀਤਾ ਜਾ ਰਿਹਾ | ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਕਹਿੰਦੀ ਹੈ ਕਿ ਖ਼ਜ਼ਾਨਾ ਭਰਿਆ ਹੈ ਤਾਂ ਫਿਰ ਉਹ ਮੁਲਾਜ਼ਮਾਂ ਦਾ ਡੀ.ਏ. ਕਿਉਂ ਨਹੀਂ ਦੇ ਰਹੀ ਹੈ | ਐਸੋਸੀਏਸ਼ਨ ਵਲੋਂ ਅਮਰੀਕਾ, ਇਜਰਾਇਲ, ਇਰਾਨ ਯੁੱਧ ਦੀ ਨਿੰਦਾ ਕੀਤੀ ਗਈ | ਇਸ ਮੌਕੇ ਵਿਜੇ ਕੁਮਾਰ, ਸੁਰਿੰਦਰ ਕੁਮਾਰ ਯਸ਼ਪਾਲ, ਬੂਟਾ ਸ਼ਾਹ, ਸੁਰਿੰਦਰ ਕੁਮਾਰ ਸ਼ਿੰਦਾ, ਜਨਕ ਰਾਜ, ਸਤੀਸ਼ ਕੁਮਾਰ, ਓਮ ਪ੍ਰਕਾਸ਼, ਪਿਆਰਾ ਲਾਲ ਰਮੇਸ਼ ਚੰਦਰ, ਪ੍ਰੇਮਜੀਤ, ਕਿਸ਼ੋਰੀ ਲਾਲ ਪ੍ਰੇਮ ਲਾਲ ਆਦੀ ਸ਼ਾਮਿਲ ਸਨ |