ਨਰੋਟ ਮਹਿਰਾ, 15 ਅਪ੍ਰੈਲ (ਰਾਜ ਕੁਮਾਰੀ)- ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਬਾਰਠ ਸਾਹਿਬ ਵਿਖੇ ਰੱਖੇ ਗਏ ਅਖੰਡ ਪਾਠ ਭੋਗ ਪਾਏ ਗਏ | ਉਪਰੰਤ ਧਾਰਮਿਕ ਦੀਵਾਨ 'ਚ ਸ੍ਰੀ ਦਰਬਾਰ ਸਾਹਿਬ ਤੋਂ ਢਾਡੀ, ਕਵੀਸ਼ਰੀ ਜਥੇ ਤੋਂ ਇਲਾਵਾ ਪ੍ਰਚਾਰਕ ਗਿਆਨੀ ਖੜਕ ਸਿੰਘ ਢਾਡੀ ਜਥਾ, ਭਾਈ ਸਰਵਣ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੰਘ, ਭਾਈ ਸਤਨਾਮ ਸਿੰਘ, ਭਾਈ ਸੁਰਜੀਤ ਸਿੰਘ, ਭਾਈ ਅੰਮਿ੍ਤਪਾਲ ਸਿੰਘ ਹਜ਼ੂਰੀ ਰਾਗੀ ਬਾਰਠ ਸਾਹਿਬ, ਭਾਈ ਜਗਦੇਵ ਸਿੰਘ, ਅਮਰਜੀਤ ਸਿੰਘ ਚਿੱਟੀ, ਭਾਈ ਮਨਜੀਤ ਸਿੰਘ ਕਵੀਸ਼ਰੀ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ | ਇਸ ਮੌਕੇ ਅੰਮਿ੍ਤ ਸੰਚਾਰ ਵੀ ਕਰਵਾਇਆ ਗਿਆ ਜਿਸ ਵਿਚ 181 ਪ੍ਰਾਣੀਆਂ ਨੇ ਅੰਮਿ੍ਤ ਪਾਨ ਕੀਤਾ | ਮੈਨੇਜਰ ਬਾਰਠ ਸਾਹਿਬ ਸਰਬਜੀਤ ਸਿੰਘ ਗੱਜੂਗਾਜੀ ਨੇ ਸਮੁੱਚੀਆਂ ਸੰਗਤਾਂ ਤੇ ਇਲਾਕਾ ਵਾਸੀਆਂ ਨੂੰ ਖ਼ਾਲਸਾ ਸਾਜਨਾ ਦਿਵਸ ਦੀ ਵਧਾਈ ਦਿੱਤੀ | ਇਸ ਮੌਕੇ ਭਾਈ ਕੰਵਲ ਸੁਜਾਨ ਸਿੰਘ, ਰਮਣੀਕ ਸਿੰਘ, ਹਰਪਾਲ ਸਿੰਘ, ਜੋਗਾ ਸਿੰਘ, ਸਲਿੰਦਰ ਸਿੰਘ, ਕਰਮਜੀਤ ਸਿੰਘ, ਵਰਿਆਮ ਸਿੰਘ, ਸਿਕੰਦਰ ਸਿੰਘ ਰਾਣੀਪੁਰ, ਗੁਰਪ੍ਰੀਤ ਸਿੰਘ ਮਸਤਾਨਾ, ਜੋਬਨ ਸਿੰਘ, ਹਰਦੀਪ ਸਿੰਘ ਆਦੀ, ਬੀਬੀ ਰੁਪਿੰਦਰ ਕੌਰ ਆਦਿ ਹਾਜ਼ਰ ਸਨ |