ਤਾਰਾਗੜ੍ਹ, 15 ਅਪ੍ਰੈਲ (ਸੋਹਨ ਲਾਲ)- ਬਾਬਾ ਪੰਚ ਪੀਰ ਦਰਗਾਹ ਕਮੇਟੀ ਕੋਠੀ ਪ੍ਰੇਮ ਸਿੰਘ ਵਲੋਂ ਵਿਸਾਖੀ ਮੇਲਾ ਲਗਾਇਆ ਗਿਆ | ਮੁੱਖ ਸੇਵਕ ਬਾਬਾ ਸੋਨੀ ਦੀ ਪ੍ਰਧਾਨਗੀ ਹੇਠ ਇਹ ਸਮਾਗਮ ਖੁਸ਼ੀ ਨਾਲ ਸਮਾਪਤ ਹੋਇਆ | ਸਾਬਕਾ ਵਿਧਾਇਕ ਜੋਗਿੰਦਰ ਪਾਲ ਮੁੱਖ ਮਹਿਮਾਨ ਤੇ ਸਾਬਕਾ ਚੇਅਰਮੈਨ ਲਖਵੀਰ ਸਿੰਘ ਲੱਕੀ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ | ਦਰਗਾਹ ਕਮੇਟੀ ਵਲੋਂ ਮਹਿਮਾਨਾਂ ਦਾ ਨਿੱਘਾ ਸਵਾਗਤ ਤੇ ਸਨਮਾਨ ਕੀਤਾ ਗਿਆ | ਮੇਲੇ ਦਾ ਮੁੱਖ ਆਕਰਸ਼ਨ ਇੱਥੇ ਪੇਸ਼ ਕੀਤੀਆਂ ਗਈਆਂ ਸੂਫ਼ੀਆਨਾ ਕਲਾਮ ਤੇ ਕੱਵਾਲੀਆਂ ਸਨ | ਕਾਬਲ ਹੈਪੀ ਐਂਡ ਪਾਰਟੀ ਗੁਰਦਾਸਪੁਰ ਨੇ ਕੱਵਾਲੀਆਂ ਨਾਲ ਸ਼ਰਧਾਲੂਆਂ ਨੂੰ ਮੰਤਰ ਮੁਗਧ ਕੀਤਾ | ਸੰਨੀ ਐਂਡ ਪਾਰਟੀ ਜਸਵਾਲੀ ਨੇ ਵਿਸ਼ੇਸ਼ ਪ੍ਰਦਰਸ਼ਨ ਨਾਲ ਪ੍ਰੋਗਰਾਮ ਨੂੰ ਹੋਰ ਵੀ ਖ਼ਾਸ ਬਣਾ ਦਿੱਤਾ | ਇਸ ਮੌਕੇ ਸਾਬਕਾ ਸਰਪੰਚ ਅਮਨਿੰਦਰ ਸਿੰਘ, ਬਲਾਕ ਪ੍ਰਧਾਨ ਹਰਸ਼ ਸ਼ਰਮਾ, ਸਰਪੰਚ ਸੁਮਿਤ ਠਾਕੁਰ, ਕਮਲ ਕੁਮਾਰ, ਵਿਪਿਨ ਕੁਮਾਰ, ਸੁਭਾਸ਼ ਕੁਮਾਰ, ਗੋਲਡੀ, ਫ਼ੌਜੀ, ਕਮਲਜੀਤ ਸਿੰਘ, ਪਿ੍ਯੰਕਾ ਕੁਮਾਰ, ਰਾਜਪਾਲ ਸਿੰਘ, ਸਾਹਿਲ ਕੁਮਾਰ, ਸ਼ਸ਼ੀ ਕੁਮਾਰ, ਸਾਹਿਬ ਸਿੰਘ, ਚੰਦਰਾ, ਆਸ਼ੂ, ਦਵਿੰਦਰ ਕੁਮਾਰ, ਲਵਲੀ ਕੁਮਾਰ, ਜੌਨੀ ਕੁਮਾਰ ਅਤੇ ਹੋਰ ਮੌਜੂਦ ਸਨ |