06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਮੀਟਰ ਬਕਸਿਆਂ ਦੀ ਹਾਲਤ ਹੋਈ ਖਸਤਾ, ਬਿਜਲੀ ਮਹਿਕਮਾ ਬੇਖ਼ਬਰ

Ad Position 21
No active advertisement
ਅਜੀਤ ਡੈਸਕ 16-04-2026
ਤਾਰਾਗੜ੍ਹ, 15 ਅਪ੍ਰੈਲ (ਸੋਹਨ ਲਾਲ)- ਵਿਧਾਨ ਸਭਾ ਹਲਕਾ ਭੋਆ ਦੇ ਬਲਾਕ ਨਰੋਟ ਜੈਮਲ ਸਿੰਘ ਵਿਖੇ ਪੈਂਦੇ ਪਿੰਡ ਤਾਰਾਗੜ੍ਹ ਬੇਗੋਵਾਲ ਅਤੇ ਇਸ ਦੇ ਨਜ਼ਦੀਕ ਪੈਂਦੇ ਪਿੰਡਾਂ ਵਿਚ ਬਿਜਲੀ ਵਿਭਾਗ ਵਲੋਂ ਲਗਾਏ ਮੀਟਰ ਬਕਸੇ ਜਿਸ ਵਿਚ 18 ਤੋਂ 20 ਘਰਾਂ ਦੇ ਮੀਟਰ ਲੱਗੇ ਹੋਏ ਹੁੰਦੇ ਹਨ ਦੀ ਹਾਲਤ ਕਾਫੀ ਤਰਸਯੋਗ ਬਣੀ ਹੋਈ ਹੈ | ਕਸਬਾ ਤਾਰਾਗੜ੍ਹ ਬੇਗੋਵਾਲ ਦੇ ਲੋਕਾਂ ਦੱਸਿਆ ਕਿ ਪਿੰਡ ਵਿਚ ਬਿਜਲੀ ਵਿਭਾਗ ਵਲੋਂ ਘਰਾਂ ਦੇ ਮੀਟਰ ਬਾਹਰ ਕੱਢ ਕੇ ਮੀਟਰ ਬਕਸਿਆਂ ਵਿਚ ਲਗਾਏ ਗਏ ਹਨ ਅਤੇ ਇਕ ਮੀਟਰ ਬਕਸੇ ਵਿਚ ਲਗਪਗ 18 ਤੋਂ 20 ਮੀਟਰ ਲੱਗੇ ਹੋਏ ਹਨ ਪਰ ਇਨ੍ਹਾਂ ਮੀਟਰਾਂ ਦੀ ਕੋਈ ਵੀ ਦੇਖਭਾਲ ਨਹੀਂ ਕੀਤੀ ਜਾ ਰਹੀ | ਉਨ੍ਹਾਂ ਕਿਹਾ ਕਿ ਇਹ ਮੀਟਰ ਬਕਸੇ ਤਕਰੀਬਨ ਖੁੱਲੇ੍ਹ ਹੀ ਰਹਿੰਦੇ ਹਨ ਅਤੇ ਕਈਆਂ ਵਿਚ ਪੰਛੀਆਂ ਨੇ ਆਪਣੇ ਆਲ੍ਹਣੇ ਬਣਾਏ ਹੋਏ ਹਨ | ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਦੋ ਮਹੀਨੇ ਵਿਚ ਕੇਵਲ ਇਕ ਵਾਰ ਮੀਟਰ ਰੀਡਰ ਆਉਂਦਾ ਹੈ ਤੇ ਰੀਡਿੰਗ ਕਰਕੇ ਚਲਾ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਇਹ ਮੀਟਰ ਬਕਸਾ ਦਿਨ ਰਾਤ ਖੁੱਲੇ੍ਹ ਹੋਣ ਕਾਰਨ ਹਰ ਸਮੇਂ ਖ਼ਤਰਾ ਬਣਿਆ ਰਹਿੰਦਾ ਹੈ, ਕਿਉਂਕਿ ਮੀਟਰ ਬਕਸੇ ਵਿਚ ਲੱਗੇ ਮੀਟਰਾਂ ਦੀਆਂ ਤਾਰਾਂ ਤਕਰੀਬਨ ਨੰਗੀਆਂ ਹੀ ਹੁੰਦੀਆਂ ਹਨ | ਉਨ੍ਹਾਂ ਪੰਜਾਬ ਸਰਕਾਰ ਅਤੇ ਬਿਜਲੀ ਮਹਿਕਮੇ ਨੂੰ ਅਪੀਲ ਕੀਤੀ ਕਿ ਇਨ੍ਹਾਂ ਮੀਟਰ ਬਕਸੇ ਨੂੰ ਜਲਦ ਠੀਕ ਕਰਵਾਇਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਪਿੰਡ ਥਰਿਆਲ ਵਿਖੇ ਸ੍ਰੀਮਦ ਭਾਗਵਤ ਸਪਤਾਹ ਕਥਾ ਕੱਲ੍ਹ ਤੋਂ ਅਗਲੀ ਖ਼ਬਰ ਹਲਕਾ ਇੰਚਾਰਜ ਵਿਭੂਤੀ ਸ਼ਰਮਾ ਵਲੋਂ ਪਿੰਡ ਨੰਗਲ ਤੋਂ ਕੰਦਰੋੜੀ ਰੋਡ ਦੇ ਨਿਰਮਾਣ ਕਾਰਜ ਦਾ ਉਦਘਾਟਨ
Ad Position 24