ਪਠਾਨਕੋਟ, 15 ਅਪ੍ਰੈਲ (ਵਿਨੋਦ)- ਪਾਵਰਕਾਮ ਦੀ ਮੁੱਖ ਸੰਸਥਾ, ਕੌਂਸਲ ਆਫ਼ ਜੂਨੀਅਰ ਇੰਜੀਨੀਅਰਜ਼ ਡਵੀਜ਼ਨ, ਪਠਾਨਕੋਟ ਨੂੰ ਉਸ ਸਮੇਂ ਹੁਲਾਰਾ ਮਿਲਿਆ ਜਦੋਂ ਦੋ ਜੂਨੀਅਰ ਇੰਜੀਨੀਅਰ ਆਪਣੀਆਂ ਪਿਛਲੀਆਂ ਸੰਸਥਾਵਾਂ ਛੱਡ ਕੇ ਕੌਂਸਲ ਵਿਚ ਸ਼ਾਮਿਲ ਹੋਏ | ਜਾਣਕਾਰੀ ਦਿੰਦੇ ਹੋਏ ਡਵੀਜ਼ਨਲ ਪ੍ਰਧਾਨ ਅਸ਼ੋਕ ਕੁਮਾਰ ਨੇ ਦੱਸਿਆ ਕਿ ਕੌਂਸਲ ਦੀਆਂ ਕਰਮਚਾਰੀ ਅਧਿਕਾਰਾਂ ਪ੍ਰਤੀ ਸਕਾਰਾਤਮਿਕ ਨੀਤੀਆਂ ਦੇ ਕਾਰਨ, ਹੋਰ ਸੰਗਠਨਾਂ ਤੋਂ ਵੱਡੀ ਗਿਣਤੀ 'ਚ ਮੈਂਬਰ ਕੌਂਸਲ ਵਿੱਚ ਸ਼ਾਮਲ ਹੋ ਰਹੇ ਹਨ | ਵਧੀਕ ਸਹਾਇਕ ਇੰਜੀਨੀਅਰ ਇੰਜੀਨੀਅਰ ਨਰੇਸ਼ ਕੁਮਾਰ ਨੇ ਅੱਗੇ ਕਿਹਾ ਕਿ ਕੌਂਸਲ ਦੇ ਅਧਿਕਾਰੀ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਆਪਣੇ ਮੈਂਬਰਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਯਤਨ ਕਰਾਂਗੇ | ਇਸ ਮੌਕੇ ਨਵੇਂ ਸ਼ਾਮਲ ਜੇ.ਈ. ਜਤਿੰਦਰ ਡਡਵਾਲ ਤੇ ਰਮਨ ਕੁਮਾਰ ਨੇ ਵਿਕਰਮ ਰਾਜਾ, ਦੁਰਗਾ ਦਾਸ, ਸੰਦੀਪ ਕੁਮਾਰ, ਰੋਹਿਤ ਕੁਮਾਰ ਤੇ ਮਨਦੀਪ ਸੈਣੀ ਨੇ ਸਨਮਾਨਿਤ ਕੀਤਾ | ਇਸ ਸਮਾਗਮ ਵਿੱਚ ਡਵੀਜ਼ਨਲ ਪ੍ਰਧਾਨ ਇੰਜੀਨੀਅਰ ਜਤਿੰਦਰ ਸ਼ਰਮਾ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਉਨ੍ਹਾਂ ਕਿਹਾ ਕਿ ਡਿਵੀਜ਼ਨਾਂ ਲਈ ਨਵੀਆਂ ਚੋਣਾਂ ਜਲਦੀ ਹੀ ਕਰਵਾਈਆਂ ਜਾਣਗੀਆਂ |ੀਟੀਕੇ22