06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਲਗਾਤਾਰ ਪਏ ਮੀਂਹ ਤੇ ਤੇਜ਼ ਹਵਾ ਕਾਰਨ ਕਣਕ ਦੀ ਫਸਲ ਖੇਤਾਂ 'ਚ ਵਿਛੀ, ਕਿਸਾਨ ਚਿੰਤਤ

Ad Position 21
No active advertisement
ਅਜੀਤ ਡੈਸਕ 16-04-2026
ਤਾਰਾਗੜ੍ਹ, 15 ਅਪ੍ਰੈਲ (ਸੋਹਨ ਲਾਲ)- ਲਗਾਤਾਰ ਤਿੰਨ ਚਾਰ ਦਿਨਾਂ ਤੋਂ ਪੈ ਰਹੇ ਮੀਂਹ ਤੇ ਤੇਜ਼ ਹਨੇਰੀ ਕਾਰਨ ਕਣਕ ਦੀ ਫਸਲ ਖੇਤਾਂ ਵਿਚ ਵਿੱਛਣ ਕਾਰਨ ਕਿਸਾਨ ਕਾਫ਼ੀ ਪ੍ਰੇਸ਼ਾਨ ਦਿਖ ਰਹੇ ਹਨ | ਦੱਸ ਦੇਈਏ ਕਿ ਤਾਰਾਗੜ੍ਹ ਦੀ ਦਾਣਾ ਮੰਡੀ ਵਿਚ ਸਰਕਾਰ ਵਲੋਂ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ ਸੀ | ਸਰਕਾਰ ਨੇ 1 ਅਪ੍ਰੈਲ ਨੰੂ ਸਰਕਾਰੀ ਖਰੀਦ ਸ਼ੁਰੂ ਕਰ ਦਿੱਤੀ ਸੀ ਪਰ ਤਾਰਾਗੜ੍ਹ ਦੀ ਦਾਣਾ ਮੰਡੀ ਵਿਚ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ | ਮੀਂਹ ਕਾਰਨ ਕਿਸਾਨਾਂ ਨੰੂ ਆਪਣੀ ਕਣਕ ਦੀ ਕੱਟਾਈ ਲਈ ਹੋਰ ਇੰਤਜ਼ਾਰ ਕਰਨਾ ਪਵੇਗਾ | ਤਾਰਾਗੜ੍ਹ ਇਲਾਕੇ ਦੇ ਕਿਸਾਨ ਜ਼ਿਆਦਾਤਰ ਕਣਕ ਦੀ ਫਸਲ ਉਘਾਉਂਦੇ ਹਨ ਪਰ ਲਗਾਤਾਰ ਤਿੰਨ ਚਾਰ ਦਿਨਾਂ ਤੋਂ ਪੈ ਰਹੇ ਮੀਂਹ ਤੇ ਹਨੇਰੀ ਕਾਰਨ ਕਣਕ ਦੀ ਫ਼ਸਲ ਖੇਤਾਂ 'ਚ ਲੰਮੇ ਪੈ ਜਾਣ ਕਾਰਨ ਕਣਕ ਦਾ ਝਾੜ ਘੱਟ ਨਿਕਲਣ ਦਾ ਖਦਸ਼ਾ ਹੈ | ਤਾਰਾਗੜ੍ਹ ਦੇ ਕਿਸਾਨਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਤਾਰਾਗੜ੍ਹ ਦਾਣਾ ਮੰਡੀ ਵਿਚ ਪੂਰਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਮੌਸਮ ਸਾਫ਼ ਹੋਣ 'ਤੇੇ ਅਸੀਂ ਆਪਣੀ ਕਣਕ ਦੀ ਫਸਲ ਦੀ ਕੱਟਾਈ ਕਰਕੇ ਦਾਣਾ ਮੰਡੀ ਵਿਚ ਲਿਆ ਸਕੀਏ | ਜਿਸ ਨਾਲ ਉਨ੍ਹਾਂ ਨੰੂ ਮੁਸ਼ਕਿਲ ਨਾ ਆਵੇ |
Ad Position 22
No active advertisement
ਪਿਛਲੀ ਖ਼ਬਰ ਸਾਲਾਨਾ ਸਮਾਗਮ ਕਰਵਾਇਆ ਅਗਲੀ ਖ਼ਬਰ ਜੇ.ਈ. ਨੂੰ ਕੌਂਸਲ ਵਿਚ ਸ਼ਾਮਿਲ ਹੋਣ 'ਤੇ ਕੀਤਾ ਸਨਮਾਨਿਤ
Ad Position 24