06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਖੱਤਰੀ ਸਭਾ ਪਠਾਨਕੋਟ ਦੇ ਨਵੇਂ ਪ੍ਰਧਾਨ ਤੇ ਚੇਅਰਮੈਨ ਸਨਮਾਨਿਤ

Ad Position 21
No active advertisement
ਅਜੀਤ ਡੈਸਕ 16-04-2026
ਪਠਾਨਕੋਟ, 15 ਅਪ੍ਰੈਲ (ਸੰਧੂ)- ਖੱਤਰੀ ਸਭਾ ਪਠਾਨਕੋਟ ਦੇ ਨਵ-ਨਿਯੁਕਤ ਪ੍ਰਧਾਨ ਚੰਦਨ ਮਹਿੰਦਰੂ ਅਤੇ ਚੇਅਰਮੈਨ ਰੋਮੀ ਵਡੈਹਰਾ ਦੀ ਤਾਜਪੋਸ਼ੀ ਸਮਾਗਮ ਦੌਰਾਨ ਗੋਪਾਲ ਧਾਮ ਗਊ ਸੇਵਾ ਸਮਿਤੀ ਦੇ ਮੈਂਬਰ ਉਨ੍ਹਾਂ ਨੂੰ ਸਨਮਾਨਿਤ ਕਰਨ ਲਈ ਪਹੁੰਚੇ | ਇਸ ਮੌਕੇ ਸਮਿਤੀ ਦੇ ਪ੍ਰਧਾਨ ਵਿਜੈ ਪਾਸੀ ਤੇ ਸੀਨੀਅਰ ਅਹੁਦੇਦਾਰ ਮਨਮੋਹਨ ਕਾਲਾ ਤੇ ਆਨੰਦ ਪ੍ਰਕਾਸ਼ ਨੇ ਫੁੱਲ ਮਾਲਾਵਾਂ ਪਾ ਕੇ ਨਵ-ਨਿਯੁਕਤ ਸਨਮਾਨਿਤ ਕੀਤਾ ਤੇ ਉਨ੍ਹਾਂ ਦੇ ਕਾਰਜਕਾਲ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਵਿਜੈ ਪਾਸੀ, ਮਨਮੋਹਨ ਕਾਲਾ ਤੇ ਆਨੰਦ ਪ੍ਰਕਾਸ਼ ਨੇ ਕਿਹਾ ਕਿ ਗੋਪਾਲ ਧਾਮ ਗਊਸ਼ਾਲਾ ਵਿਚ ਗਊਆਂ ਦੀ ਸੇਵਾ ਲਈ ਖੱਤਰੀ ਸਭਾ ਵਲੋਂ ਹਮੇਸ਼ਾ ਯੋਗਦਾਨ ਦਿੱਤਾ ਜਾਂਦਾ ਰਿਹਾ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਨਵੇਂ ਪ੍ਰਧਾਨ ਤੇ ਚੇਅਰਮੈਨ ਇਸ ਸਹਿਯੋਗ ਨੂੰ ਭਵਿੱਖ ਵਿਚ ਵੀ ਜਾਰੀ ਰੱਖਣਗੇ |
Ad Position 22
No active advertisement
ਪਿਛਲੀ ਖ਼ਬਰ ਫ਼ੈਕਟਰੀ 'ਚੋਂ ਚੋਰੀ ਕਰਨ ਦੇ ਮਾਮਲੇ ਵਿਚ ਦੋ ਔਰਤਾਂ ਗਿ੍ਫ਼ਤਾਰ <br/> ਅਗਲੀ ਖ਼ਬਰ ਸਾਲਾਨਾ ਸਮਾਗਮ ਕਰਵਾਇਆ
Ad Position 24