06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਫ਼ੈਕਟਰੀ 'ਚੋਂ ਚੋਰੀ ਕਰਨ ਦੇ ਮਾਮਲੇ ਵਿਚ ਦੋ ਔਰਤਾਂ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 16-04-2026
ਲੁਧਿਆਣਾ, 15 ਅਪ੍ਰੈਲ (ਜਤਿੰਦਰ ਭੰਬੀ)-ਥਾਣਾ ਦੁੱਗਰੀ ਅਧੀਨ ਆਉਂਦੇ ਇਲਾਕੇ 200 ਫੁੱਟਾ ਰੋਡ ਸਾਹਮਣੇ ਕੀਜ ਹੋਟਲ ਸਥਿਤ ਇਕ ਫ਼ੈਕਟਰੀ ਵਿਚੋਂ ਚੋਰੀ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਦੋ ਔਰਤਾਂ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਅਰਵਿੰਦ ਕੁਮਾਰ ਤਿਵਾੜੀ ਨੇ ਦੱਸਿਆ ਕਿ ਉਹ ਟਿਵਾਨਾ ਪ੍ਰਾਈਵੇਟ ਲਿਮਟਿਡ ਕੰਪਨੀ ਦਾ ਮਾਲਕ ਹੈ | ਉਨਾਂ ਦੱਸਿਆ ਕਿ ਪਿਛਲੇ ਦਿਨੀਂ 2-3 ਔਰਤਾਂ ਅਤੇ ਇਕ ਛੋਟਾ ਹਾਥੀ ਸਵਾਰੀ ਢੋਹਣ ਵਾਲਾ, ਜਿਸ ਦਾ ਡਰਾਈਵਰ ਇਕ ਮੋਨਾ ਵਿਅਕਤੀ ਸੀ, ਜੋ ਲੋਹੇ ਦਾ ਕਾਫ਼ੀ ਸਾਮਾਨ, ਜਿਸ ਵਿਚ ਬੇਸ ਜੈਕ 2 ਪੀਸ, ਕੋਲਮ ਰਿੰਗ 10 ਪੀਸ, ਬੀਮ ਰਿੰਗ 21 ਪੀਸ, ਕਪਲਰ ਪਿੰਨ 3 ਪੀਸ ਚੋਰੀ ਕਰਕੇ ਲੈ ਗਏ | ਇਸ ਤੋਂ ਇਲਾਵਾ ਲੇਜ਼ਰ ਪਾਈਪ 1500 ਐਮ.ਐਮ., ਲੇਜ਼ਰ ਪਾਈਪ 1200 ਐਮ.ਐਮ. ਵੱਡੇ ਜੈਨ ਆਦਿ ਸਾਮਾਨ ਚੁੱਕ ਕੇ ਲੈ ਗਏ | ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ 'ਤੇ ਪਿੰਕੀ ਅਤੇ ਰੀਨਾ ਨੂੰ ਗਿ੍ਫ਼ਤਾਰ ਕਰਕੇ ਉਨਾਂ ਦੇ ਕਬਜ਼ੇ ਵਿਚੋਂ 2 ਬੇਸ ਜੈਕ ਪੀਸ, 10 ਪੀਸ ਕਾਲਮ ਰਿੰਗ, 21 ਪੀਸ ਬੀਮ ਰਿੰਗ ਅਤੇ ਤਿੰਨ ਪੀਸ ਕਪਲਰ ਬਰਾਮਦ ਕਰ ਲਏ ਗਏ ਹਨ | ਉਨਾਂ ਦੱਸਿਆ ਕਿ ਔਰਤਾਂ ਪਾਸੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਐਸ.ਡੀ.ਪੀ. ਕਾਲਜ ਫ਼ਾਰ ਵੁਮੈਨ ਨੇ ਡਾ. ਬੀ.ਆਰ. ਅੰਬੇਡਕਰ ਜੈਅੰਤੀ ਮਨਾਈ <br/> ਅਗਲੀ ਖ਼ਬਰ ਖੱਤਰੀ ਸਭਾ ਪਠਾਨਕੋਟ ਦੇ ਨਵੇਂ ਪ੍ਰਧਾਨ ਤੇ ਚੇਅਰਮੈਨ ਸਨਮਾਨਿਤ
Ad Position 24