ਗੁਰਦਾਸਪੁਰ, 16 ਅਪ੍ਰੈਲ (ਚੱਕਰਾਜਾ)- ਪਿਛਲੇ ਦਿਨੀਂ ਪੁਲਿਸ ਮੁਕਾਬਲੇ 'ਚ ਮਾਰੇ ਗਏ ਪਿੰਡ ਆਦੀਆਂ ਦੇ ਨੌਜਵਾਨ ਰਣਜੀਤ ਸਿੰਘ, ਜਿਸ ਦਾ ਪਿਤਾ ਪਿਛਲੇ 10 ਸਾਲਾ ਤੋਂ ਸਾਉਦੀ ਅਰਬ ਵਿਖੇ ਰਹਿ ਰਿਹਾ ਸੀ ਤੇ ਕਿਸੇ ਕੇਸ ਕਰਕੇ ਸਾਉਦੀ ਅਰਬ ਦੀ ਜੇਲ੍ਹ 'ਚ ਬੰਦ ਸੀ, ਅੱਜ ਆਪਣੇ ਘਰ ਪਰਤਿਆ ਹੈ ਪਰ ਉਸ ਨੰੂ ਸ਼ਾਇਦ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਸੀ ਕਿ ਪਿੱਛੋਂ ਉਸ ਦੇ ਪਰਿਵਾਰ 'ਤੇ ਕੀ ਭਾਣਾ ਵਾਪਰਿਆ ਤੇ ਪਰਿਵਾਰ ਵਲੋਂ ਉਸ ਨੰੂ ਦੱਸਿਆ ਵੀ ਨਹੀਂ ਹੋਇਆ ਸੀ | ਅੱਜ ਜਦ ਉਹ ਆਪਣੇ ਪਿੰਡ 10 ਸਾਲਾ ਬਾਅਦ ਪਰਤਿਆ ਤਾਂ ਪਰਿਵਾਰ ਵਲੋਂ ਉਸ ਦੇ ਘਰ ਆਉਣ ਦੀ ਖੁਸ਼ੀ ਨੰੂ ਕੁਝ ਘੰਟਿਆਂ ਲਈ ਬਰਕਰਾਰ ਰੱਖਿਆ ਤੇ ਉਸ ਨੰੂ ਪੁੱਤਰ ਨਾਲ ਬੀਤੀ ਘਟਨਾ ਬਾਰੇ ਨਹੀਂ ਦੱਸਿਆ ਪਰ ਜਦ ਉਸ ਨੰੂ ਪੁੱਤਰ ਦੀ ਮੌਤ ਬਾਰੇ ਪਤਾ ਲੱਗਾ ਤਾਂ ਉਸ ਦੀ ਕਈ ਸਾਲਾ ਤੋਂ ਘਰ ਮੁੜ ਆਉਣ ਦੀ ਖੁਸ਼ੀ ਗ਼ਮਾਂ 'ਚ ਬਦਲ ਗਈ ਅਤੇ ਸਮੁੱਚੇ ਪਰਿਵਾਰ ਦੇ ਜ਼ਖ਼ਮ ਮੁੜ ਤੋਂ ਤਾਜ਼ਾ ਹੋ ਗਏ |