ਵਡਾਲਾ ਬਾਂਗਰ, 16 ਅਪ੍ਰੈਲ (ਭੁੰਬਲੀ)-ਸ੍ਰੀ ਗੁਰੂ ਹਰਿਕਿ੍ਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮੱਲਿ੍ਹਆਂਵਾਲ ਨੇ ਸੀ.ਬੀ.ਐੱਸ.ਈ. 10ਵੀਂ ਜਮਾਤ ਦੇ ਨਤੀਜਿਆਂ ਵਿਚ ਇਤਿਹਾਸਕ ਪ੍ਰਦਰਸ਼ਨ ਕਰਦਿਆਂ 100 ਫ਼ੀਸਦੀ ਨਤੀਜਾ ਹਾਸਲ ਕੀਤਾ ਹੈ | ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਇਤਿਹਾਸਕ ਨਤੀਜੇ ਵਿਚ ਸਭ ਤੋਂ ਚਮਕਦਾਰ ਪ੍ਰਦਰਸ਼ਨ ਅਨਵੀਤ ਕੌਰ ਦਾ ਰਿਹਾ ਹੈ ਜਿਸ ਨੇ 98.6 ਅੰਕ ਪ੍ਰਾਪਤ ਕਰ ਕੇ ਸਕੂਲ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ | ਉਸ ਨੇ ਮੈਥੇਮੈਟਿਕਸ ਸਟੈਂਡਰਡ ਵਿਚ 100 ਵਿਚੋਂ 100, ਸਮਾਜਿਕ ਵਿਗਿਆਨ ਵਿਚ 99 ਅੰਕ ਤੇ ਸਾਇੰਸ, ਪੰਜਾਬੀ, ਹਿੰਦੀ ਵਿਚ 98 ਅੰਕ ਪ੍ਰਾਪਤ ਕਰ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਤੋਂ ਇਲਾਵਾ ਗੁਰਬਾਜ ਸਿੰਘ ਨੇ 94 ਫ਼ੀਸਦੀ, ਦਿਲਸ਼ਾਂਤ ਸਿੰਘ ਰੰਧਾਵਾ ਨੇ 95.4 ਫ਼ੀਸਦੀ, ਸਿਮਰਤਜੋਤ ਕੌਰ ਨੇ 95.2 ਫ਼ੀਸਦੀ, ਸਗਨਪ੍ਰੀਤ ਕੌਰ ਨੇ 94.6 ਫ਼ੀਸਦੀ, ਜਸਲੀਨ ਕੌਰ ਨੇ 94.6 ਫ਼ੀਸਦੀ, ਨਵਦੀਪ ਕੌਰ ਨੇ 94.2 ਫ਼ੀਸਦੀ, ਸੁਖਮਨਦੀਪ ਕੌਰ ਨੇ 93.8 ਫ਼ੀਸਦੀ, ਸਰਗੁਨਪ੍ਰੀਤ ਕੌਰ ਨੇ 93.6 ਫ਼ੀਸਦੀ, ਅਭੈਜੋਤ ਸਿੰਘ 93.4 ਫ਼ੀਸਦੀ, ਅਨੁਦੀਪ ਕੌਰ 93.2 ਫ਼ੀਸਦੀ, ਗਰੀਮਾ 92.8 ਫ਼ੀਸਦੀ, ਅੰਤਰਿਕਸੁਜੋਤ ਸਿੰਘ 92.6 ਫ਼ੀਸਦੀ, ਮਨਜੋਤ ਕੋਰ, ਪਲਕਪ੍ਰੀਤ ਕੌਰ ਤੇ ਸਹਿਜਪ੍ਰੀਤ ਕੌਰ ਨੇ 92 ਫ਼ੀਸਦੀ, ਮਨਜੋਤ ਸਿੰਘ ਨੇ 91.8 ਫ਼ੀਸਦੀ, ਸਹਿਜਪ੍ਰੀਤ ਸਿੰਘ ਕੌਰ ਤੇ ਕੰਵਲਜੀਤ ਕੌਰ 90 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਵਧੀਆ ਪ੍ਰਦਰਸ਼ਨ ਕੀਤਾ | ਜ਼ਿਕਰਯੋਗ ਹੈ ਕਿ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਵਿਚ ਸਭ ਤੋਂ ਵੱਧ ਅੰਕ ਪ੍ਰਾਪਤ ਕੀਤੇ ਜਿਵੇਂ ਕਿ ਅਵਨੀਤ ਕੌਰ ਨੇ ਗਣਿਤ 'ਚ 100 ਵਿਚੋਂ 100 ਅੰਕ, ਪੰਜਾਬੀ 'ਚ ਗੁਰਲੀਨ ਕੌਰ, ਗੁਰਬਾਜ ਸਿੰਘ, ਨਵਦੀਪ ਕੌਰ ਤੇ ਸਰਗੁਨਪ੍ਰੀਤ ਕੌਰ ਨੇ 100 ਵਿਚੋਂ 100 ਅੰਕ, ਅੰਗਰੇਜ਼ੀ 'ਚ ਗੁਰਬਾਜ ਸਿੰਘ ਨੇ 99 ਅੰਕ, ਸਾਇੰਸ 'ਚ ਸੁਖਮਨਦੀਪ ਕੌਰ ਨੇ 99 ਅੰਕ, ਸਮਾਜਿਕ ਸਿੱਖਿਆ 'ਚ ਅਵਨੀਤ ਕੌਰ ਤੇ ਗੁਰਬਾਜ਼ ਸਿੰਘ ਨੇ 99 ਅੰਕ ਤੇ ਹਿੰਦੀ 'ਚ ਅਵਨੀਤ ਕੌਰ ਨੇ 98 ਅੰਕ ਪ੍ਰਾਪਤ ਕੀਤੇ | ਲਗਪਗ 223 ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਵਿਚੋਂ 90 ਤੋਂ ਜ਼ਿਆਦਾ ਅੰਕ ਪ੍ਰਾਪਤ ਕੀਤੇ, ਜਿਨ੍ਹਾਂ ਵਿਚੋਂ ਮਾਂ ਬੋਲੀ ਪੰਜਾਬੀ ਵਿਚ ਹੀ 107 ਵਿਦਿਆਰਥੀਆਂ, ਅੰਗਰੇਜ਼ੀ ਵਿਚ 41, ਗਣਿਤ ਵਿਚ 14, ਸਾਇੰਸ ਵਿਚ 18, ਸਮਾਜਿਕ ਸਿੱਖਿਆ ਵਿਚ 17 ਅਤੇ ਹਿੰਦੀ ਵਿਚ 26 ਵਿਦਿਆਰਥੀਆਂ ਨੇ 90 ਤੋਂ ਜ਼ਿਆਦਾ ਅੰਕ ਪ੍ਰਾਪਤ ਕਰ ਕੇ ਸਕੂਲ ਦੀ ਸ਼ਾਨ 'ਚ ਚਾਰ ਚੰਨ ਲਗਾਉਂਦਿਆਂ ਸਕੂਲ ਤੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕੀਤਾ | ਇਸ ਮੌਕੇ ਸਕੂਲ ਪ੍ਰਬੰਧਕਾਂ, ਪਿ੍ੰਸੀਪਲ ਸਿਮਰਤਪਾਲ ਕੌਰ, ਉਪ ਪਿ੍ੰਸੀਪਲ ਜੂਲੀਅਟ ਫਰੈਂਡਿਸ ਨੇ ਸਕੂਲ ਸਟਾਫ਼, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਇਸ ਸ਼ਾਨਦਾਰ ਨਤੀਜੇ ਲਈ ਦਿਲੋਂ ਵਧਾਈ ਦਿੱਤੀ |