ਫ਼ਤਹਿਗੜ੍ਹ ਚੂੜੀਆਂ, 16 ਅਪ੍ਰੈਲ (ਐੱਮ.ਐੱਸ. ਫੁੱਲ)-ਸਰਵਹਿੱਤਕਾਰੀ ਵਿੱਦਿਆ ਮੰਦਰ ਹਾਈ ਸਕੂਲ ਫ਼ਤਹਿਗੜ੍ਹ ਚੂੜੀਆਂ ਦੇ ਪਿ੍ੰਸੀਪਲ ਸ: ਸੁਰਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਦੀ 8ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਉਨ੍ਹਾਂ ਦੱਸਿਆ ਕਿ ਅੱਠਵੀਂ ਜਮਾਤ ਦੇ ਇਮਤਿਹਾਨ ਵਿਚ 30 ਵਿਦਿਆਰਥੀਆਂ ਨੇ ਭਾਗ ਲਿਆ, ਜਿਸ ਵਿਚ ਨੰਦਨੀ ਨੇ 96.5 ਫ਼ੀਸਦੀ, ਮੋਹਿਤ ਜਨੋਤਰਾ ਨੇ 93.6 ਫ਼ੀਸਦੀ, ਅਨਮੋਲਪ੍ਰੀਤ ਕੌਰ ਨੇ 93.3 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿਚੋਂ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ | ਬਾਕੀ ਸਾਰੇ ਵਿਦਿਆਰਥੀ ਪਹਿਲੇ ਦਰਜੇ ਵਿਚ ਪਾਸ ਹੋਏ | ਇਸ ਮੌਕੇ ਸਥਾਨਕ ਪ੍ਰਬੰਧ ਸੰਮਤੀ ਦੇ ਪ੍ਰਧਾਨ ਸ੍ਰੀ ਪਵਨ ਚੌਹਾਨ ਨੇ ਸਾਰੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ | ਇਸ ਮੌਕੇ ਮੈਨੇਜਰ ਸ੍ਰੀਮਤੀ ਮਮਤਾ ਸ਼ਰਮਾ, ਸਰਪ੍ਰਸਤ ਸ੍ਰੀ ਅਵਿਨਾਸ਼ ਚੰਦਰ ਪਾਂਧੀ, ਮੈਂਬਰ ਡਾ. ਮੋਹਨ ਲਾਲ, ਮੈਂਬਰ ਕਿਰਨ ਬਾਵਾ ਤੇ ਮੰਜੂ ਸ਼ਰਮਾ ਤੋਂ ਇਲਾਵਾ ਦੀਪਿਕਾ ਸਿਆਲ, ਏਕਤਾ ਸ਼ਰਮਾ, ਹੈਪੀ ਧਨੌਤਰਾ, ਪਵਨਦੀਪ ਕੌਰ, ਮਨਦੀਪ ਕੌਰ, ਸਿਮਰਨ, ਰਾਜਵਿੰਦਰ ਕੌਰ, ਸੌਰਵ ਬਧਵਾਰ, ਤਾਨੀਆ, ਆਰਤੀ ਦੁੱਗਲ, ਹਰਪ੍ਰੀਤ ਕੌਰ, ਦਿਸ਼ਾ ਬਧਵਾਰ, ਰੀਤੂ ਸ਼ਰਮਾ, ਰੋਹਿਤ ਕੁਮਾਰ, ਬਲਵਿੰਦਰ ਕੌਰ, ਅਜੇ ਕੁਮਾਰ, ਰਾਜ ਰਾਣੀ, ਕਸ਼ਮੀਰ ਸਿੰਘ, ਸ਼ਮਾ ਸ਼ਰਮਾ ਤੇ ਮਨੀਸ਼ਾ ਸ਼ਰਮਾ ਹਾਜ਼ਰ ਰਹੇ |