10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਉੱਘੇ ਆਗੂ ਵਿਜੇ ਸੋਨੀ ਨੇ ਹਲਕਾ ਡੇਰਾ ਬਾਬਾ ਨਾਨਕ ਦੀਆਂ ਮੁਸ਼ਕਿਲਾਂ ਤੋਂ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਜਾਣੂ ਕਰਵਾਇਆ

Ad Position 21
No active advertisement
ਅਜੀਤ ਡੈਸਕ 17-04-2026
ਕੋਟਲੀ ਸੂਰਤ ਮੱਲ੍ਹੀ, 16 ਅਪ੍ਰੈਲ (ਕੁਲਦੀਪ ਸਿੰਘ ਨਾਗਰਾ)- ਉੱਘੇ ਕਾਰਬਾਰੀ ਤੇ ਭਾਜਪਾ ਦੇ ਜ਼ਿਲ੍ਹਾ ਟਰੇਡ ਸੈੱਲ ਦੇ ਕੋਆਰਡੀਨੇਟਰ ਵਿਜੇ ਕੁਮਾਰ ਸੋਨੀ ਨੇ ਸਾਥੀਆਂ ਸਮੇਤ ਹਲਕਾ ਡੇਰਾ ਬਾਬਾ ਨਾਨਕ ਦੇ ਲੋਕਾਂ ਦੀਆਂ ਵੱਖ-ਵੱਖ ਮੁਸ਼ਕਿਲਾਂ ਤੋਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਜਾਣੂ ਕਰਵਾਉਣ ਲਈ ਉਨ੍ਹਾਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ | ਇਸ ਸਬੰਧੀ ਸ੍ਰੀ ਵਿਜੇ ਸੋਨੀ ਨੇ ਦੱਸਿਆ ਕਿ ਹਲਕਾ ਡੇਰਾ ਬਾਬਾ ਨਾਨਕ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਕੇਂਦਰੀ ਰਾਜ ਮੰਤਰੀ ਦੇ ਧਿਆਨ 'ਚ ਲਿਆਉਣ ਲਈ ਉਨ੍ਹਾਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ | ਉਨ੍ਹਾਂ ਨੂੰ ਲੋਕਾਂ ਦੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਉਂਦਿਆਂ ਉਨ੍ਹਾਂ ਦਾ ਹੱਲ ਕਰਨ ਦੀ ਮੰਗ ਕੀਤੀ ਗਈ | ਸ੍ਰੀ ਵਿਜੇ ਸੋਨੀ ਨੇ ਦੱਸਿਆ ਕਿ ਬਟਾਲਾ ਡੇਰਾ ਬਾਬਾ ਨਾਨਕ ਸੜਕ 'ਤੇ ਪਾਣੀ ਦੇ ਨਿਕਾਸ ਨਾਲ ਸਬੰਧਤ ਗੰਭੀਰ ਸਮੱਸਿਆ ਸਾਹਮਣੇ ਆ ਰਹੀ ਹੈ | ਪਿੰਡ ਸ਼ਿਕਾਰ ਮਾਛੀਆਂ ਨੇੜੇ ਕਿਰਨ ਨਾਲੇ 'ਤੇ ਬਣਿਆਂ ਮੌਜੂਦਾ ਪੁਲ ਪਾਣੀ ਦਾ ਪੂਰਾ ਨਿਕਾਸ ਕਰਨ ਵਿਚ ਅਸਮਰੱਥ ਸਾਬਤ ਹੋ ਰਿਹਾ ਹੈ ਜਿਸ ਕਾਰਨ ਇਲਾਕੇ ਦੇ ਕਈ ਪਿੰਡ ਪਾਣੀ ਦੇ ਪ੍ਰਭਾਵ ਹੇਠ ਆ ਜਾਂਦੇ ਹਨ ਜਿਸ ਕਰ ਕੇ ਉਨ੍ਹਾਂ ਕੇਂਦਰੀ ਮੰਤਰੀ ਤੇ ਕਿਰਨ ਨਾਲੇ 'ਤੇ ਵੱਡਾ ਪੁਲ ਬਣਾਉਣ ਦੀ ਮੰਗ ਕੀਤੀ ਹੈ ਤੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਤੋਂ ਵੀ ਕੇਂਦਰੀ ਮੰਤਰੀ ਨੂੰ ਜਾਣੂ ਕਰਵਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ ਉਹ ਹਲਕਾ ਡੇਰਾ ਬਾਬਾ ਨਾਨਕ ਦੇ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਦਿਨ-ਰਾਤ ਹਾਜ਼ਰ ਸਨ | ਇਸ ਮੌਕੇ ਜਸਪਾਲ ਸਿੰਘ ਸ਼ਾਹਪੁਰ, ਪਰਮਿੰਦਰ ਸਿੰਘ ਯੂ.ਕੇ., ਅਮਰਜੀਤ ਸਿੰਘ ਉਦੋਵਾਲੀ, ਰੋਹਿਤ ਖੰਨਾ ਅੰਮਿ੍ਤਸਰ, ਕੰਵਲਜੀਤ ਸਿੰਘ ਮੰਮਣ, ਹਰਪ੍ਰੀਤ ਸਿੰਘ ਬਟਾਲਾ, ਸੋਨੂੰ ਮਸੀਹ ਰਾਏਚੱਕ, ਸਤਿੰਦਰਜੀਤ ਸਿੰਘ, ਅਰਵਿੰਦਰ ਕੁਹਾਲੀ, ਗੋਪੀ ਬਰੀਲਾ, ਮੰਗਾ ਬਰੀਲਾ, ਦੇਸਾ ਖੁਸੀਪੁਰ ਸਮੇਤ ਭਾਜਪਾ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬੀਆਂ ਦੀ ਸਿਹਤ ਸੁਰੱਖਿਆ ਮਾਨ ਸਰਕਾਰ ਦੀ ਜ਼ਿੰਮੇਵਾਰੀ : ਬਲਬੀਰ ਸਿੰਘ ਪੰਨੂੰ ਅਗਲੀ ਖ਼ਬਰ ਵਿਧਾਇਕ ਰੰਧਾਵਾ ਨੇ ਪਿੰਡ ਹਰੂਵਾਲ ਵਿਖੇ ਲੋਕਾਂ ਨੂੰ ਸਰਕਾਰ ਦੀਆਂ ਪ੍ਰਾਪਤੀਆਂ ਤੋਂ ਕਰਵਾਇਆ ਜਾਣੂ
Ad Position 24