10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਵਿਧਾਇਕ ਰੰਧਾਵਾ ਨੇ ਪਿੰਡ ਹਰੂਵਾਲ ਵਿਖੇ ਲੋਕਾਂ ਨੂੰ ਸਰਕਾਰ ਦੀਆਂ ਪ੍ਰਾਪਤੀਆਂ ਤੋਂ ਕਰਵਾਇਆ ਜਾਣੂ

Ad Position 21
No active advertisement
ਅਜੀਤ ਡੈਸਕ 17-04-2026
ਡੇਰਾ ਬਾਬਾ ਨਾਨਕ, 16 ਅਪ੍ਰੈਲ (ਹੀਰਾ ਸਿੰਘ ਮਾਂਗਟ)- ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵਲੋਂ ਅੱਜ ਪਿੰਡ ਹਰੂਵਾਲ ਵਿਖੇ ਚੇਅਰਮੈਨ ਬਲਵਿੰਦਰ ਸਿੰਘ ਹਰੂਵਾਲ ਵਲੋਂ ਕਰਵਾਏ ਗਏ ਇਕ ਭਰਵੇਂ ਇਕੱਠ ਦੌਰਾਨ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦੀਆਂ 4 ਸਾਲਾਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ ਗਿਆ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਪਿਛਲੇ 4 ਸਾਲਾਂ ਦੌਰਾਨ ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰੀ ਹੈ | ਇਸ ਮੌਕੇ ਚੇਅਰਮੈਨ ਬਲਵਿੰਦਰ ਸਿੰਘ ਹਰੂਵਾਲ ਪ੍ਰਧਾਨ ਜ਼ਿਲ੍ਹਾ ਰਾਇਸ ਮਿੱਲਜ਼ ਐਸੋਸੀਏਸ਼ਨ, ਪਰਵਿੰਦਰ ਸਿੰਘ ਘਣੀਆਂ ਜ਼ਿਲ੍ਹਾ ਪ੍ਰਧਾਨ ਆੜ੍ਹਤ ਯੂਨੀਅਨ, ਬਲਾਕ ਸੰਮਤੀ ਮੈਂਬਰ ਬਲਵਿੰਦਰ ਸਿੰਘ ਗੁਰਾਇਆ, 'ਆਪ' ਆਗੂ ਚੰਨਣ ਸਿੰਘ ਖਾਲਸਾ, ਸਤਨਾਮ ਸਿੰਘ ਹਰੂਵਾਲ, ਹਰਦੇਵ ਸਿੰਘ ਹਰੂਵਾਲ, ਰਾਜਵਿੰਦਰ ਸਿੰਘ ਰਾਜੂ ਹਰਦਰਵਾਲ, ਕੁਲਦੀਪ ਸਿੰਘ ਭੁੱਲਰ, ਸਰੂਪ ਸਿੰਘ ਪਟਵਾਰੀ, ਲਵਪ੍ਰੀਤ ਸਿੰਘ ਪੀਏ, ਪ੍ਰਧਾਨ ਰਜੇਸ਼ ਕੁਮਾਰ ਬਿੱਟਾ, ਮੀਤ ਪ੍ਰਧਾਨ ਕੁਲਵਿੰਦਰ ਸਿੰਘ ਬੇਦੀ, ਲਖਬੀਰ ਸਿੰਘ ਪ੍ਰਧਾਨ ਆੜ੍ਹਤੀ ਯੂਨੀਅਨ, ਕੌਂਸਲਰ ਸੁਖਜਿੰਦਰ ਸਿੰਘ, ਮੇਜਰ ਸਿੰਘ ਠੇਠਰਕੇ, ਡਾ. ਅਮਰੀਕ ਸਿੰਘ, ਬਾਪੂ ਚੰਦਾ ਸਿੰਘ ਹਰੂਵਾਲ, ਬਲਜੀਤ ਸਿੰਘ ਫ਼ੌਜੀ, ਨਿਰਮਲ ਸਿੰਘ ਫ਼ੌਜੀ, ਬਿਕਰਮਜੀਤ ਸਿੰਘ ਸਰਪੰਚ ਮਛਰਾਲਾ, ਸਰਪੰਚ ਕਾਬਲ ਸਿੰਘ, ਗੁਰਮੁਖ ਸਿੰਘ ਢੇਸੀਆਂ, ਬਲਜੀਤ ਸਿੰਘ ਫ਼ੌਜੀ, ਜਗਮੋਹਨ ਸਿੰਘ ਮੈਂਬਰ ਪੰਚਾਇਤ, ਬਾਬਾ ਸੁਖਦੇਵ ਸਿੰਘ ਨਿਹੰਗ, ਅਮੋਲਕ ਸਿੰਘ ਸਰਪੰਚ ਸਮਰਾ, ਬਾਬਾ ਰਤਨ ਸਿੰਘ, ਤਰਸੇਮ ਸਿੰਘ, ਅਮਰਜੀਤ ਸਿੰਘ ਸਰਪੰਚ ਗੁਰਚੱਕ, ਜਰਨੈਲ ਸਿੰਘ ਤਲਵੰਡੀ ਗੁਰਾਇਆ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਉੱਘੇ ਆਗੂ ਵਿਜੇ ਸੋਨੀ ਨੇ ਹਲਕਾ ਡੇਰਾ ਬਾਬਾ ਨਾਨਕ ਦੀਆਂ ਮੁਸ਼ਕਿਲਾਂ ਤੋਂ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਜਾਣ... ਅਗਲੀ ਖ਼ਬਰ ਸੁੰਦਰ ਦਸਤਾਰ ਤੇ ਦੁਮਾਲੇ ਸਜਾਉਣ ਦੇ ਕਰਵਾਏ ਮੁਕਾਬਲੇ
Ad Position 24