10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਵੁੱਡਸਟਾਕ ਪਬਲਿਕ ਸਕੂਲ ਦੀ 10ਵੀਂ ਜਮਾਤ ਸੀ.ਬੀ.ਐੱਸ.ਈ. ਬੋਰਡ ਦਾ ਨਤੀਜਾ ਸ਼ਾਨਦਾਰ ਰਿਹਾ <br/>

Ad Position 21
No active advertisement
ਅਜੀਤ ਡੈਸਕ 17-04-2026
ਬਟਾਲਾ, 16 ਅਪ੍ਰੈਲ (ਸਤਿੰਦਰ ਸਿੰਘ)-ਸੀ.ਬੀ.ਐੱਸ.ਈ. ਬੋਰਡ ਵਲੋਂ ਐਲਾਨੇ ਗਏ 10ਵੀਂ ਜਮਾਤ ਨਤੀਜੇ ਵਿਚ ਵੁੱਡਸਟਾਕ ਪਬਲਿਕ ਸਕੂਲ ਸ਼ਾਨਦਾਰ ਰਿਹਾ | ਇਸ ਵਿਚ 36 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਉੱਪਰ, 38 ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਉੱਪਰ ਅੰਕ ਪ੍ਰਾਪਤ ਕੀਤੇ | ਪੰਜਾਬੀ, ਸੋਸ਼ਲ ਸਾਇੰਸ, ਸਾਇੰਸ, ਗਣਿਤ ਤੇ ਆਈ.ਟੀ. ਵਿਸ਼ਿਆਂ ਵਿਚ ਵਿਦਿਆਰਥੀਆਂ ਨੇ ਪੂਰੇ 100 ਵਿਚੋਂ 100 ਅੰਕ ਪ੍ਰਾਪਤ ਕਰ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸਕੂਲ ਲਈ ਮਾਣ ਦੀ ਗੱਲ ਹੈ ਕਿ ਸਕੂਲ ਟੌਪਰ ਅਮਿਤੋਜ ਕੌਰ ਸੰਧੂ ਨੇ 99.6 ਫ਼ੀਸਦੀ ਅੰਕ ਪ੍ਰਾਪਤ ਕੀਤੇ ਜਦਕਿ ਦੂਜੇ ਸਥਾਨ 'ਤੇ ਰਹਿਣ ਵਾਲੀ ਵਿਦਿਆਰਥਣ ਸਮਾਇਰਾਪ੍ਰੀਤ ਕੌਰ ਨੇ 99.4 ਫ਼ੀਸਦੀ, ਸੁਖਮੀਤ ਕੌਰ ਨੇ 99.2 ਫ਼ੀਸਦੀ ਤੇ ਚਾਹਤ ਨੇ 99 ਫ਼ੀਸਦੀ ਅੰਕ ਹਾਸਲ ਕੀਤੇ | ਉਨ੍ਹਾਂ ਦੀਆਂ ਸ਼ਾਨਦਾਰ ਉਪਲੱਬਧੀਆਂ ਸਖ਼ਤ ਮਿਹਨਤ ਦੀ ਮਿਸਾਲ ਹਨ | ਸਕੂਲ ਚੇਅਰਮੈਨ ਡਾਕਟਰ ਸਤਨਾਮ ਸਿੰਘ ਨਿੱਜਰ, ਚੇਅਰਪਰਸਨ ਡਾ. ਸਤਿੰਦਰਜੀਤ ਨਿੱਜਰ, ਪਿ੍ੰਸੀਪਲ ਡਾਕਟਰ ਐਨਸੀ, ਵਿਦਿਅਕ ਡਾਇਰੈਕਟਰ ਸ਼੍ਰੀਮਤੀ ਵਸੂਧਾ ਸ਼ਰਮਾ ਤੇ ਸਮੂਹ ਸਟਾਫ ਨੇ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਨਤੀਜਿਆਂ ਲਈ ਵਧਾਈ ਦਿੰਦੇ ਹਨ |

Ad Position 22
No active advertisement
ਪਿਛਲੀ ਖ਼ਬਰ ਗੁਰੂ ਹਰਿ ਰਾਇ ਇੰਟੈਲੀਜੈਂਸ ਟ੍ਰੇਯਰ ਸਕੂਲ 10ਵੀਂ ਦਾ ਨਤੀਜਾ ਸ਼ਾਨਦਾਰ ਰਿਹਾ <br/> ਅਗਲੀ ਖ਼ਬਰ ਮੰਡੀਆਂ 'ਚ ਕਿਸਾਨਾਂ ਦੀ ਖੱਜਲ-ਖੁਆਰੀ ਨੂੰ ਰੋਕਣ ਲਈ ਅਕਾਲੀ ਦਲ ਸਰਕਾਰ ਦਾ ਕਰੇਗਾ ਘਿਰਾਓ : ਮਾਹਲ
Ad Position 24