09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਭਟੀਆ ਮੰਡੀ 'ਚ ਨਹੀਂ ਪਹੁੰਚੀ ਕੋਈ ਵੀ ਖ਼ਰੀਦ ਏਜੰਸੀ - ਆੜ੍ਹਤੀ ਸੁਖਜਿੰਦਰ ਸਿੰਘ

Ad Position 21
No active advertisement
ਅਜੀਤ ਡੈਸਕ 17-04-2026
ਗੁਰਦਾਸਪੁਰ, 16 ਅਪ੍ਰੈਲ (ਅਸ਼ੋਕ ਸ਼ਰਮਾ)- ਗੁਰਦਾਸਪੁਰ ਪੰਡੋਰੀ ਰੋਡ 'ਤੇ ਪੈਂਦੀ ਭਟੀਆ ਮੰਡੀ ਵਿਚ ਕੋਈ ਵੀ ਖ਼ਰੀਦ ਏਜੰਸੀ ਅਜੇ ਤੱਕ ਨਹੀਂ ਪਹੁੰਚੀ ਜਿਸ ਕਰਕੇ ਮੰਡੀਆਂ ਵਿਚ ਕਣਕ ਦੇ ਅੰਬਾਰ ਲੱਗ ਗਏ ਹਨ ਤੇ ਨਾ ਹੀ ਅਜੇ ਤੱਕ ਸਰਕਾਰੀ ਬਾਰਦਾਨਾ ਪਹੁੰਚਿਆ ਜਿਸ ਨਾਲ ਕਿਸਾਨ ਤੇ ਆੜ੍ਹਤੀ ਦੋ ਦਿਨਾਂ ਤੋਂ ਖੱਜਲ ਖ਼ੁਆਰ ਹੋ ਰਹੇ ਹਨ | ਇਸ ਸਬੰਧੀ ਉੱਘੇ ਆੜ੍ਹਤੀ ਸੁਖਜਿੰਦਰ ਸਿੰਘ ਗੋਹਤ ਪੋਕਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ 1 ਅਪ੍ਰੈਲ ਤੋਂ ਮੰਡੀਆਂ ਵਿਚ ਖ਼ਰੀਦ ਆਰੰਭ ਕੀਤੀ ਹੈ ਤੇ ਮੌਸਮ ਦੀ ਖ਼ਰਾਬੀ ਕਰਕੇ ਗੁਰਦਾਸਪੁਰ ਸਮੇਤ ਦਿਹਾਤੀ ਮੰਡੀਆਂ ਵਿਚ ਕਣਕ ਦੀ ਆਮਦ ਵਿਸਾਖੀ ਤੋਂ ਬਾਅਦ ਤੇਜ਼ੀ ਨਾਲ ਸ਼ੁਰੂ ਹੋ ਗਈ ਹੈ | ਉਨ੍ਹਾਂ ਕਿਹਾ ਕਿ ਆੜ੍ਹਤੀਆਂ ਨੰੂ ਅਜੇ ਇਹ ਪਤਾ ਨਹੀਂ ਕਿ ਭਟੀਆ ਮੰਡੀ ਕਿਸ ਏਜੰਸੀ ਨੰੂ ਅਲਾਟ ਹੋਈ ਹੈ ਜਿਸ ਕਰਕੇ ਉਹ ਭੰਬਲਭੂਸੇ ਵਿਚ ਪਏ ਹਨ | ਉਨ੍ਹਾਂ ਡਿਪਟੀ ਕਮਿਸ਼ਨਰ ਪਾਸੋਂ ਮੰਗ ਕੀਤੀ ਕਿ ਭਟੀਆ ਮੰਡੀ ਵਿਚ ਖ਼ਰੀਦ ਏਜੰਸੀਆਂ ਦੇ ਇੰਸਪੈਕਟਰ ਫ਼ੌਰੀ ਭੇਜੇ ਜਾਣ, ਜਿਸ ਨਾਲ ਆੜ੍ਹਤੀ ਤੇ ਕਿਸਾਨਾਂ ਦੀ ਪ੍ਰੇਸ਼ਾਨੀ ਦੂਰ ਹੋ ਸਕੇ |
Ad Position 22
No active advertisement
ਪਿਛਲੀ ਖ਼ਬਰ ਪੈਰਾਡਾਈਜ਼ ਸਕੂਲ ਕੋਟ ਮਜਲਸ ਦੀ 8ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਗੈਰ-ਕਾਨੰੂਨੀ ਕਬਜ਼ੇ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੰੂ ਲਿਖਤੀ ਸ਼ਿਕਾਇਤ
Ad Position 24