13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਐ ੱਸ.ਐ ੱਲ. ਬਾਵਾ ਕਾਲਜ ਦੇ ਬੀ.ਐੱਸ.ਸੀ. ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ

Ad Position 21
repet_subhas-goyals [Copy P29]
ਅਜੀਤ ਡੈਸਕ 18-04-2026
ਬਟਾਲਾ, 17 ਅਪ੍ਰੈਲ (ਸਤਿੰਦਰ ਸਿੰਘ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਨਤੀਜਿਆਂ ਵਿਚ ਐੱਸ.ਐੱਲ. ਬਾਵਾ ਡੀ.ਏ.ਵੀ. ਕਾਲਜ ਦੇ ਬੀ.ਐੱਸ.ਸੀ. ਮੈਡੀਕਲ, ਨਾਨ-ਮੈਡੀਕਲ ਅਤੇ ਕੰਪਿਊਟਰ ਸਾਇੰਸ ਪਹਿਲੇ ਸਮੈਸਟਰ ਦੇ ਨਤੀਜੇ ਹਮੇਸ਼ਾਂ ਵਾਂਗ ਸ਼ਾਨਦਾਰ ਰਹੇ | ਬੀ.ਐੱਸ.ਸੀ. ਨਾਨ-ਮੈਡੀਕਲ ਵਿਚ, ਮਾਨਿਆ ਨੇ 8.16 ਐੱਸ.ਜੀ.ਪੀ.ਏ. ਨਾਲ ਕਾਲਜ ਵਿਚ ਪਹਿਲਾ, ਅਦਿਤੀ ਨੇ 7.68 ਐੱਸ.ਜੀ.ਪੀ.ਏ. ਨਾਲ ਦੂਜਾ ਤੇ ਕਵਲਜੀਤ ਨੇ 7.40 ਐੱਸ.ਜੀ.ਪੀ.ਏ. ਨਾਲ ਤੀਜਾ, ਬੀ.ਐੱਸ.ਸੀ. ਮੈਡੀਕਲ ਵਿਚ ਭੂਮਿਕਾ ਨੇ 7.32 ਐੱਸ.ਜੀ.ਪੀ.ਏ. ਨਾਲ ਕਾਲਜ ਵਿਚ ਪਹਿਲਾ, ਦਮਨ ਨੇ 6.64 ਐੱਸ.ਜੀ.ਪੀ.ਏ. ਨਾਲ ਦੂਜਾ ਤੇ ਖੁਸ਼ੀ ਨੇ 6.56 ਐੱਸ.ਜੀ.ਪੀ.ਏ. ਨਾਲ ਤੀਜਾ, ਕੰਪਿਊਟਰ ਸਾਇੰਸ ਵਿਚ ਰਾਜਬੀਰ ਤੇ ਜੀਆ ਦੋਵਾਂ ਨੇ 7.67 ਐੱਸ.ਜੀ.ਪੀ.ਏ. ਨਾਲ ਕਾਲਜ ਵਿਚ ਪਹਿਲਾ, ਅਨਮੋਲਦੀਪ ਨੇ 7.50 ਐੱਸ.ਜੀ.ਪੀ.ਏ. ਨਾਲ ਦੂਜਾ ਤੇ ਚਾਹਤ ਨੇ 6.42 ਐੱਸ.ਜੀ.ਪੀ.ਏ. ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਪਿ੍ੰਸੀਪਲ ਪ੍ਰੋ. (ਡਾ.) ਵਰਿੰਦਰ ਭਾਟੀਆ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ 'ਤੇ ਵਧਾਈ ਦਿੱਤੀ | ਇਸ ਮੌਕੇ 'ਤੇ ਪ੍ਰੋ. ਸੁਨੀਲ ਜੇਤਲੀ, ਪ੍ਰੋ. ਪਵਨ ਮਲਿਕ, ਡਾ. ਰੂਪਕਿਰਨਪ੍ਰੀਤ, ਡਾ. ਵਿਨੀਤ, ਪ੍ਰੋ. ਸੁਮਨਪ੍ਰੀਤ, ਪ੍ਰੋ. ਪੱਲਵੀ ਅਤੇ ਪ੍ਰੋ. ਸਮਾਈਲ ਸਮੇਤ ਹੋਰ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਸੇਂਟ ਕਬੀਰ ਪਬਲਿਕ ਸਕੂਲ ਦੇ 10ਵੀਂ ਦੇ ਨਤੀਜੇ ਨੇ ਚਮਕਾਇਆ ਸਕੂਲ ਦਾ ਨਾਂਅ <br/> ਅਗਲੀ ਖ਼ਬਰ ਪਿੰਡ ਜੀਵਨ ਨੰਗਲ ਵਿਖੇ 'ਆਪ' ਮਹਿਲਾ ਵਿੰਗ ਦੇ ਮੈਂਬਰਾਂ ਦੀ ਗੁਰਪ੍ਰੀਤ ਕੌਰ ਪੰਨੂੰ ਦੀ ਅਗਵਾਈ ਹੇਠ ਮੀਟਿੰਗ
Ad Position 24