07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਪਠਾਨਕੋਟ ਕੰਪਿਊਟਰ ਡੀਲਰਜ਼ ਐਸੋਸੀਏਸ਼ਨ ਦੀ ਸਾਲਾਨਾ ਮੀਟਿੰਗ

Ad Position 21
repet_subhas-goyals [Copy P29]
ਅਜੀਤ ਡੈਸਕ 18-04-2026
ਪਠਾਨਕੋਟ, 17 ਅਪ੍ਰੈਲ (ਸੰਧੂ)- ਪਠਾਨਕੋਟ ਕੰਪਿਊਟਰ ਡੀਲਰਜ਼ ਐਸੋਸੀਏਸ਼ਨ (ਪੀ.ਸੀ.ਡੀ.ਏ.) ਦੀ ਸਾਲਾਨਾ ਮੀਟਿੰਗ ਹਿਮਾਚਲ ਪ੍ਰਦੇਸ਼ ਦੇ ਸੁੰਦਰ ਸਥਾਨ ਧਰਮਸ਼ਾਲਾ ਵਿਚ ਕੀਤੀ ਗਈ | ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਬਜਾਜ ਦੀ ਪ੍ਰਧਾਨਗੀ ਹੇਠ ਹੋਈ | ਪ੍ਰੋਗਰਾਮ ਦੀ ਸ਼ੁਰੂਆਤ ਚੇਅਰਮੈਨ ਅਸ਼ਵਨੀ ਗੁਪਤਾ ਦੇ ਸਵਾਗਤ ਭਾਸ਼ਣ ਨਾਲ ਹੋਈ | ਇਸ ਤੋਂ ਬਾਅਦ ਫਾਈਨੈਂਸ ਸਕੱਤਰ ਬਲਵੰਤ ਠਾਕੁਰ ਨੇ ਐਸੋਸੀਏਸ਼ਨ ਦੀ ਵਿੱਤੀ ਰਿਪੋਰਟ ਪੇਸ਼ ਕੀਤੀ ਜਦਕਿ ਮੰਚ ਦਾ ਸੰਚਾਲਨ ਸਕੱਤਰ ਸੰਜੇ ਨੰਦਾ ਵਲੋਂ ਕੀਤਾ ਗਿਆ | ਇਸ ਮੌਕੇ ਪੀ.ਆਰ.ਓ. ਮਨਮੀਤ ਸਿੰਘ ਵੀ ਮੌਜੂਦ ਰਹੇ | ਮੀਟਿੰਗ ਦੇ ਅੰਤ ਵਿਚ ਪ੍ਰਧਾਨ ਰਾਜੇਸ਼ ਬਜਾਜ ਨੇ ਆਪਣੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਦਾ ਵੇਰਵਾ ਦਿੱਤਾ ਤੇ ਐਸੋਸੀਏਸ਼ਨ ਦੀਆਂ ਪ੍ਰਾਪਤੀਆਂ ਸਾਂਝੀਆਂ ਕੀਤੀਆਂ | ਉਨ੍ਹਾਂ ਦੱਸਿਆ ਕਿ ਇਸ ਸਾਲ ਤਿੰਨ ਨਵੇਂ ਮੈਂਬਰ ਰਵੀ ਰਾਜਪੂਤ, ਸੰਦੀਪ ਸੈਣੀ ਤੇ ਵਿਵੇਕ ਸ਼ਰਮਾ ਨੂੰ ਐਸੋਸੀਏਸ਼ਨ ਵਿਚ ਸ਼ਾਮਿਲ ਕੀਤਾ ਗਿਆ ਹੈ, ਜਿਨ੍ਹਾਂ ਦਾ ਸਾਰੇ ਮੈਂਬਰਾਂ ਵਲੋਂ ਤਾਲੀਆਂ ਨਾਲ ਸਵਾਗਤ ਕੀਤਾ ਗਿਆ | ਉਨ੍ਹਾਂ ਭਰੋਸਾ ਦਿਵਾਇਆ ਕਿ ਭਵਿੱਖ ਵਿਚ ਵੀ ਐਸੋਸੀਏਸ਼ਨ ਮੈਂਬਰਾਂ ਦੇ ਹਿਤਾਂ ਦੀ ਰੱਖਿਆ ਲਈ ਵਚਨਬੱਧ ਰਹੇਗੀ ਤੇ ਸਮੇਂ-ਸਮੇਂ 'ਤੇ ਵਰਕਸ਼ਾਪਾਂ ਕਰਵਾ ਕੇ ਵਪਾਰੀਆਂ ਨੂੰ ਅੱਪਡੇਟ ਕਰਦੀ ਰਹੇਗੀ | ਇਸ ਮੌਕੇ ਪ੍ਰਧਾਨ ਰਾਜੇਸ਼ ਬਜਾਜ, ਸਕੱਤਰ ਸੰਜੇ ਨੰਦਾ, ਚੇਅਰਮੈਨ ਅਸ਼ਵਨੀ ਗੁਪਤਾ, ਫਾਈਨੈਂਸ ਸਕੱਤਰ ਬਲਵੰਤ ਠਾਕੁਰ, ਪੀ.ਆਰ.ਓ. ਮਨਮੀਤ ਸਿੰਘ ਤੋਂ ਇਲਾਵਾ ਚੀਫ਼ ਐਡਵਾਈਜ਼ਰ ਨਵਦੀਪ ਜਮਵਾਲ, ਵਿਸ਼ਨੂ, ਅਖਿਲੇਸ਼, ਧੀਰਜ ਉੱਪਲ, ਹਰਪਾਲ ਸਿੰਘ, ਰਾਜੀਵ ਮਹਾਜਨ, ਰਾਜੇਸ਼ ਮਹਾਜਨ, ਰਮਨ ਡੈਨੀਅਲ, ਸੰਦੀਪ ਸੈਣੀ, ਵਰਿੰਦਰ ਸੇਠੀ, ਅਭਿਮਨਿਊ ਸ਼ਰਮਾ, ਕਮਲ ਕਿਸ਼ੋਰ, ਮੁਕੇਸ਼ ਧੀਮਾਨ, ਅਮਨ ਗੁਪਤਾ, ਵਿਲਾਸ ਗੁਪਤਾ, ਅਨਿਲ ਸੈਣੀ, ਪਰਮਜੀਤ ਸੈਣੀ, ਪ੍ਰਮੋਦ ਭੱਟ, ਰਣਧੀਰ ਸਿੰਘ, ਰਾਹੁਲ ਵਰਮਾ, ਵਰੁਣ ਮਹਾਜਨ, ਵਿਕਾਸ ਮਹਾਜਨ, ਦਿਨੇਸ਼ ਪਠਾਨੀਆ, ਲਲਿਤ ਸ਼ਰਮਾ, ਸੁਮਿਤ ਕੁਮਾਰ, ਰਵੀ ਰਾਜਪੂਤ, ਸੰਜੀਵ ਸੋਨੰੂ, ਵਿਵੇਕ ਸ਼ਰਮਾ, ਦਰਪਣ ਸਹਿਦੇਵ
Ad Position 22
No active advertisement
ਪਿਛਲੀ ਖ਼ਬਰ ਰਾਜਪਾਲ ਦੇ ਨਸ਼ਿਆਂ ਵਿਰੁੱਧ 'ਪੈਦਲ ਮਾਰਚ' ਦਾ ਪਠਾਨਕੋਟ ਵਪਾਰ ਮੰਡਲ ਵਲੋਂ ਸ਼ਾਨਦਾਰ ਸਵਾਗਤ ਅਗਲੀ ਖ਼ਬਰ ਪਠਾਨਕੋਟ ਦੇ ਵਿਨੋਦ ਨੇ ਜਪਾਨ 'ਚ ਹੋਏ ਅੰਤਰਰਾਸ਼ਟਰੀ ਕਰਾਟੇ ਕੱਪ 'ਚ ਕਾਂਸੀ ਦਾ ਤਗਮਾ ਜਿੱਤਿਆ
Ad Position 24