07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਰਾਜਪਾਲ ਦੇ ਨਸ਼ਿਆਂ ਵਿਰੁੱਧ 'ਪੈਦਲ ਮਾਰਚ' ਦਾ ਪਠਾਨਕੋਟ ਵਪਾਰ ਮੰਡਲ ਵਲੋਂ ਸ਼ਾਨਦਾਰ ਸਵਾਗਤ

Ad Position 21
repet_subhas-goyals [Copy P29]
ਅਜੀਤ ਡੈਸਕ 18-04-2026
ਪਠਾਨਕੋਟ, 17 ਅਪ੍ਰੈਲ (ਸੰਧੂ)- ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਅਗਵਾਈ ਵਿਚ ਨਸ਼ੇ ਖਿਲਾਫ ਕੱਢੇ ਗਏ ਮਾਰਚ ਦਾ ਪਠਾਨਕੋਟ ਵਪਾਰ ਮੰਡਲ ਵਲੋਂ ਅੱਜ ਸਵੇਰੇ 8 ਵਜੇ ਪੁਰਾਣੀ ਐਸ.ਡੀ.ਐਮ. ਕੋਰਟ ਦੇ ਬਾਹਰ ਬੇਮਿਸਾਲ ਸਵਾਗਤ ਕੀਤਾ ਗਿਆ | ਪ੍ਰਧਾਨ ਮਨਿੰਦਰ ਸਿੰਘ ਅਤੇ ਚੇਅਰਮੈਨ ਅਨਿਲ ਮਹਾਜਨ ਦੀ ਅਗਵਾਈ ਵਿਚ ਇਕੱਠੇ ਹੋਏ ਵਪਾਰੀਆਂ ਨੇ ਰਾਜਪਾਲ ਦਾ ਨਿੱਘਾ ਸਵਾਗਤ ਕੀਤਾ | ਰਾਜਪਾਲ ਦੀ ਮੁਹਿੰਮ ਨਾਲ ਇਕਜੁੱਟਤਾ ਦਿਖਾਉਂਦੇ ਹੋਏ ਪਠਾਨਕੋਟ ਵਪਾਰ ਮੰਡਲ ਨੇ ਮਾਰਚ ਵਿਚ ਹਿੱਸਾ ਲੈਣ ਵਾਲੇ ਲਗਪਗ 4,000 ਸਕੂਲੀ ਵਿਦਿਆਰਥੀਆਂ ਲਈ ਰਿਫਰੈਸ਼ਮੈਂਟ ਦਾ ਵਿਸ਼ੇਸ਼ ਪ੍ਰਬੰਧ ਕੀਤਾ, ਜੂਸ, ਬਿਸਕੁਟ ਅਤੇ ਪਾਣੀ ਦੀਆਂ ਬੋਤਲਾਂ ਵੰਡੀਆਂ | ਛੋਟੇ ਬੱਚਿਆਂ ਅਤੇ ਨੌਜਵਾਨਾਂ ਦੇ ਉਤਸ਼ਾਹ ਨੂੰ ਵੇਖਦਿਆਂ ਵਪਾਰੀਆਂ ਨੇ ਵੀ ਨਸ਼ਿਆਂ ਵਿਰੁੱਧ ਇਕਜੁੱਟ ਹੋਣ ਦਾ ਪ੍ਰਣ ਲਿਆ | ਪ੍ਰਧਾਨ ਮਨਿੰਦਰ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਰਾਜਪਾਲ ਵਲੋਂ ਨਸ਼ਿਆਂ ਵਿਰੁੱਧ ਉਠਾਈ ਗਈ ਜਾਗਰੂਕਤਾ ਪੰਜਾਬ ਦੇ ਚੇਅਰਮੈਨ ਅਨਿਲ ਮਹਾਜਨ ਨੇ ਆਪਣੇ ਵਿਚਾਰ ਸਾਂਝੇ ਕੀਤੇ | ਅੱਜ ਦੇ ਇਸ ਮਾਰਚ ਵਿਚ 4,000 ਤੋਂ ਵੱਧ ਵਿਦਿਆਰਥੀਆਂ ਦੀ ਸ਼ਮੂਲੀਅਤ ਇਸ ਗੱਲ ਦਾ ਪ੍ਰਤੀਕ ਹੈ ਕਿ ਸਾਡੀ ਨਵੀਂ ਪੀੜ੍ਹੀ ਨਸ਼ਿਆਂ ਦੀ ਬੁਰਾਈ ਨੂੰ ਖ਼ਤਮ ਕਰਨ ਲਈ ਤਿਆਰ ਹੈ | ਇਸ ਮੌਕੇ ਰਾਜੀਵ ਆਨੰਦ, ਅਸ਼ਵਨੀ ਗੁਪਤਾ, ਅਜੈ ਸੋਨੀ, ਸਰਬਜੀਤ ਗੁਲਾਟੀ, ਸੁਕੇਸ਼ ਜੈਨ, ਨਰਾਇਣਦੀਪ, ਹਰਜਿੰਦਰ ਸਿੰਘ, ਮਨਪ੍ਰੀਤ ਸਿੰਘ, ਬਲਵੰਤ ਠਾਕੁਰ, ਸੰਦੀਪ ਸੰਗਰੀ, ਸ਼ਾਂਤੀ ਜੀ, ਰਾਜੀਵ ਆਨੰਦ, ਮਹਾਜਨ ਸ਼ਰਮਾ, ਮਹਾਜਨ ਸ਼ਰਮਾ, ਮਹਾਜਨ ਸ਼ਰਮਾ, ਵਨਿੰਦਰ ਅਬਰੋਲ, ਨਰਿੰਦਰ ਡੋਗਰਾ, ਵਿਨੈ ਮਹਾਜਨ, ਲਲਿਤ ਕੁਮਾਰ, ਦਿਨੇਸ਼ ਮਰਵਾਹ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਘਰੋਟਾ-ਜੰਮੂ ਰੋਡਵੇਜ਼ ਬੱਸ ਬੰਦ ਹੋਣ ਕਾਰਨ 50 ਤੋਂ ਵੱਧ ਪਿੰਡ ਪ੍ਰਭਾਵਿਤ, ਲੋਕਾਂ ਵਲੋਂ ਤੁਰੰਤ ਸੇਵਾ ਬਹਾਲ ਕਰਨ ਦੀ ਮੰ... ਅਗਲੀ ਖ਼ਬਰ ਪਠਾਨਕੋਟ ਕੰਪਿਊਟਰ ਡੀਲਰਜ਼ ਐਸੋਸੀਏਸ਼ਨ ਦੀ ਸਾਲਾਨਾ ਮੀਟਿੰਗ
Ad Position 24