07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਜਾਤੀਵਾਦ ਨੂੰ ਲੈ ਕੇ ਰਾਹੁਲ ਗਾਂਧੀ ਖ਼ਿਲਾਫ਼ ਦਰਜ ਕੀਤੀ ਐੱਫਆਈਆਰ ਦੇ ਸੰਬੰਧ ’ਚ ਕਾਂਗਰਸ ਦਾ ਰੋਸ ਪ੍ਰਦਰਸ਼ਨ

ਜਲੰਧਰ, 7 ਸਤੰਬਰ (ਐੱਸਐੱਸ ਲੋਹੀਆ) - ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਅੱਜ ਜਲੰਧਰ ਵਿਖੇ ਜਾਤੀਵਾਦ ਨੂੰ ਲੈ ਕੇ ਰਾਹੁਲ ਗਾਂਧੀ ਖ਼ਿਲਾਫ਼ ਦਰਜ ਕੀਤੀ ਐੱਫਆਈਆਰ ਦੇ ਸੰਬੰਧ ’ਚ ਕਾਂਗਰਸ ਵਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026

ਜਲੰਧਰ, 7 ਸਤੰਬਰ (ਐੱਸਐੱਸ ਲੋਹੀਆ) - ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਅੱਜ ਜਲੰਧਰ ਵਿਖੇ ਜਾਤੀਵਾਦ ਨੂੰ ਲੈ ਕੇ ਰਾਹੁਲ ਗਾਂਧੀ ਖ਼ਿਲਾਫ਼ ਦਰਜ ਕੀਤੀ ਐੱਫਆਈਆਰ ਦੇ ਸੰਬੰਧ ’ਚ ਕਾਂਗਰਸ ਵਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਪ੍ਰਦਸ਼ਨ ਵਿਚ ਸੁਖਜਿੰਦਰ ਸਿੰਘ ਰੰਧਾਵਾ, ਪ੍ਰਗਟ ਸਿੰਘ, ਲਾਡੀ ਸ਼ੇਰੋਵਾਲੀਆ, ਨਵਜੋਤ ਦਹੀਆ, ਸੁਰਿੰਦਰ ਚੌਧਰੀ, ਰਜਿੰਦਰ ਬੇਰੀ, ਮੁਹੰਮਦ ਸਦੀਕ, ਡਾਕਟਰ ਜਸਲੀਨ ਸੇਠੀ, ਸ਼ੇਰੀ ਚੱਡਾ, ਗੁਰਵਿੰਦਰ ਪਾਲ ਸਿੰਘ, ਬੰਟੀ ਨੀਲ ਕੰਠ, ਜਗਦੀਪ ਸਿੰਘ ਸੋਨੂ ਸੰਧੜ, ਰਾਜਿੰਦਰ ਸਿੰਘ ਸਾਬਕਾ ਐੱਸਐੱਸਪੀ ਤੋਂ ਇਲਾਵਾ ਹਲਕਾ ਇੰਚਾਰਜ ਅਤੇ ਐੱਮਐੱਲਏ ਵੀ ਪਹੁੰਚੇ।

ਜ਼ਿਕਰਯੋਗ ਹੈ ਕਿ ਪਿੱਛਲੇ ਦਿਨੀ ਉਤਰਾਖੰਡ ਦੇ ਹਲਦਵਾਨੀ ਵਿਖੇ ਕਾਂਗਰਸ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਮਲਿਕਾਰਜੁਨ ਖੜਗੇ ਦੀ ਰੈਲੀ ਉਪਰੰਤ ਸਟੇਜ ਦਾ ਸ਼ੁੱਧੀਕਰਨ ਕਰ ਕੇ ਦਲਿਤ ਸਮਾਜ ਦਾ ਅਪਮਾਨ ਕਰਨ ਅਤੇ ਇਸ ਧੱਕੇਸ਼ਾਹੀ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਨੂੰ ਲੈ ਕੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੇ ਖ਼ਿਲਾਫ਼ ਪਰਚਾ ਦਰਜ ਕਰਨ ਦਾ ਦੇਸ ਭਰ ਵਿਚ ਕਾਂਗਰਸ ਪਾਰਟੀ ਵਲੋਂ ਵਿਰੋਧ ਕੀਤਾ ਜਾ ਰਿਹਾ। ਇਸ ਦੇ ਸੰਬੰਧ ਵਿਚ ਹੀ ਅੱਜ ਦਾ ਵਿਰੋਧ ਪ੍ਰਦਰਸ਼ਨ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਸਾਂਸਦ ਜਲੰਧਰ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਕੀਤਾ ਜਾ ਰਿਹਾ ਹੈ। 

Ad Position 22
No active advertisement
ਪਿਛਲੀ ਖ਼ਬਰ ਅਨੁਰਾਗ ਵਰਮਾ ਮੁਹਾਲੀ ਸਨਟੇਕ ਸਿਟੀ ਮਾਮਲੇ ਵਿਚ ਈਡੀ ਸਾਹਮਣੇ ਨਹੀਂ ਹੋਏ ਪੇਸ਼ ਅਗਲੀ ਖ਼ਬਰ ਮਜੀਠੀਆ ਮਾਮਲਾ: ਫਾਰਮ ਹਾਊਸ ਦੀਆਂ ਚਾਬੀਆਂ, ਮੋਬਾਈਲ ਤੇ ਗਜਪਤ ਗਰੇਵਾਲ ਦੀ ਜ਼ਮਾਨਤ ’ਤੇ ਸੁਣਵਾਈ ਮੁੜ ਟਲੀ
Ad Position 24