07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਘਰੋਟਾ-ਜੰਮੂ ਰੋਡਵੇਜ਼ ਬੱਸ ਬੰਦ ਹੋਣ ਕਾਰਨ 50 ਤੋਂ ਵੱਧ ਪਿੰਡ ਪ੍ਰਭਾਵਿਤ, ਲੋਕਾਂ ਵਲੋਂ ਤੁਰੰਤ ਸੇਵਾ ਬਹਾਲ ਕਰਨ ਦੀ ਮੰਗ

Ad Position 21
repet_subhas-goyals [Copy P29]
ਅਜੀਤ ਡੈਸਕ 18-04-2026
ਘਰੋਟਾ, 17 ਅਪ੍ਰੈਲ (ਸੰਜੀਵ ਗੁਪਤਾ) - ਪੰਜਾਬ ਰੋਡਵੇਜ਼ ਡਿਪੂ ਵਲੋਂ ਚਲਾਈ ਜਾਂਦੀ ਘਰੋਟਾ ਤੋਂ ਜੰਮੂ ਤੱਕ ਦੀ ਸਿੱਧੀ ਬੱਸ ਸੇਵਾ ਪਿਛਲੇ ਕੁਝ ਸਮੇਂ ਤੋਂ ਬੰਦ ਪਈ ਹੈ ਜਿਸ ਕਾਰਨ ਇਲਾਕੇ ਦੇ ਕਰੀਬ 50 ਪਿੰਡਾਂ ਦੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸੇਵਾ ਦੇ ਬੰਦ ਹੋਣ ਨਾਲ ਘਰੋਟਾ, ਪਠਾਨਕੋਟ ਅਤੇ ਦੀਨਾਨਗਰ ਬੈਲਟ ਦੇ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ | ਸਥਾਨਕ ਲੋਕਾਂ ਨੇ ਦੱਸਿਆ ਕਿ ਜਦੋਂ ਇਹ ਬੱਸ ਸੇਵਾ ਚੱਲ ਰਹੀ ਸੀ ਤਾਂ ਲੋਕਾਂ ਲਈ ਬਹੁਤ ਵੱਡੀ ਸਹੂਲਤ ਸੀ | ਇਹ ਬੱਸ ਸਵੇਰੇ ਕਰੀਬ 5:30 ਵਜੇ ਘਰੋਟਾ ਤੋਂ ਚੱਲਦੀ ਤੇ 6 ਵਜੇ ਪਠਾਨਕੋਟ ਤੋਂ ਹੁੰਦੀ ਹੋਈ ਜੰਮੂ ਪਹੁੰਚਦੀ ਸੀ | ਉਸ ਤੋਂ ਬਾਅਦ ਇਹ ਬੱਸ ਜੰਮੂ ਤੋਂ ਵਾਪਸ ਪਠਾਨਕੋਟ ਰਾਹੀਂ ਘਰੋਟਾ ਆਉਂਦੀ ਸੀ | ਇਸ ਸੇਵਾ ਨਾਲ ਘਰੋਟਾ, ਜੰਗਲ ਭਵਾਨੀ, ਜਾਂਦੀ ਚੌਂਤਾ, ਨਾਜੋਚੱਕ, ਅਜੀਜ਼ਪੁਰ ਅਤੇ ਨੌਸ਼ਹਿਰਾ ਆਦਿ ਇਲਾਕਿਆਂ ਦੇ ਵਸਨੀਕਾਂ ਨੂੰ ਵੱਡੀ ਰਾਹਤ ਮਿਲਦੀ ਸੀ | ਇਸ ਬੱਸ ਸੇਵਾ ਨਾਲ ਪਠਾਨਕੋਟ, ਸੁਜਾਨਪੁਰ, ਮਾਧੋਪੁਰ, ਲਖਨਪੁਰ, ਹੀਰਾਨਗਰ ਅਤੇ ਜੰਮੂ ਜਾਣ ਵਾਲੇ ਯਾਤਰੀਆਂ ਨੂੰ ਸਿੱਧੀ ਕਨੈਕਟੀਵਿਟੀ ਮਿਲਦੀ ਸੀ | ਖ਼ਾਸ ਕਰਕੇ ਜੰਮੂ ਵਿਚ ਰਹਿੰਦੇ ਰਿਸ਼ਤੇਦਾਰਾਂ ਨੂੰ ਮਿਲਣ ਜਾਂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਇਹ ਬੱਸ ਬਹੁਤ ਹੀ ਲਾਭਕਾਰੀ ਸਾਬਤ ਹੋ ਰਹੀ ਸੀ | ਇਲਾਕੇ ਦੇ ਪ੍ਰਮੁੱਖ ਆਗੂਆਂ ਜਿਵੇਂ ਕਿ ਸਾਬਕਾ ਬਲਾਕ ਸੰਮਤੀ ਮੈਂਬਰ ਸ਼ਾਲੂ, ਵਾਰਡ ਮੈਂਬਰ ਸੰਤੋਖ ਰਾਜ, ਸਰਪੰਚ ਜਸਵੰਤ ਸਿੰਘ, ਰਜੇਸ਼ ਸਿੰਘ, 'ਆਪ' ਆਗੂ ਅਰਜਨ ਸਿੰਘ ਅਤੇ ਮਾਸਟਰ ਕੁਲਦੀਪ ਨੇ ਕਿਹਾ ਕਿ ਕੈਬਨਿਟ ਮੰਤਰੀ ਵਲੋਂ ਲੋਕਾਂ ਦੀ ਮੰਗ 'ਤੇ ਬੰਦ ਪਈ ਇਸ ਸੇਵਾ ਨੂੰ ਸ਼ੁਰੂ ਕੀਤਾ ਸੀ ਤੇ ਕਿਹਾ ਸੀ ਕਿ ਇਸ ਨੂੰ ਅਪਗ੍ਰੇਡ ਕਰਕੇ ਜੰਮੂ ਦੀ ਬਜਾਏ ਕੱਟੜਾ ਕੀਤਾ ਜਾਵੇਗਾ ਪਰ ਕੁਝ ਚਿਰ ਫਿਰ ਮਹਿਕਮੇ ਦੀ ਅਣਦੇਖੀ ਕਾਰਨ ਇਹ ਰੂਟ ਬੰਦ ਪਿਆ ਹੈ ਜਿਸ ਨਾਲ ਲੋਕ ਪ੍ਰੇਸ਼ਾਨ ਹੋ ਰਹੇ ਹਨ | ਉਨ੍ਹਾਂ ਕੈਬਨਿਟ ਮੰਤਰੀ, ਜ਼ਿਲ੍ਹਾ ਪ੍ਰਸ਼ਾਸਨ ਤੇ ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਕੋਲ ਜਲਦ ਤੋਂ ਜਲਦ ਇਸ ਬੰਦ ਪਈ ਬੱਸ ਸੇਵਾ ਨੂੰ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ਇਹ ਬੱਸ ਸੇਵਾ ਇਲਾਕੇ ਦੀ ਜਨਤਾ ਲਈ ਜੀਵਨ ਰੇਖਾ ਵਰਗੀ ਸੀ ਤੇ ਇਸ ਦੇ ਬੰਦ ਹੋਣ ਨਾਲ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਸਰਕਾਰ ਤੋਂ ਅਪੀਲ ਕੀਤੀ ਕਿ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਸੇਵਾ ਨੂੰ ਤੁਰੰਤ ਬਹਾਲ ਕੀਤਾ
Ad Position 22
No active advertisement
ਪਿਛਲੀ ਖ਼ਬਰ ਭਦਰੋਆ 'ਚ ਜੈ ਬਾਬਾ ਖ਼ਵਾਜਾ ਪੀਰ ਦੀ ਦਰਗਾਹ 'ਤੇ ਸਾਲਾਨਾ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਰਾਜਪਾਲ ਦੇ ਨਸ਼ਿਆਂ ਵਿਰੁੱਧ 'ਪੈਦਲ ਮਾਰਚ' ਦਾ ਪਠਾਨਕੋਟ ਵਪਾਰ ਮੰਡਲ ਵਲੋਂ ਸ਼ਾਨਦਾਰ ਸਵਾਗਤ
Ad Position 24