19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਸ਼ਹੀਦ ਲਛਮਣ ਸਿੰਘ ਧਾਰੋਵਾਲੀ 'ਵਰਸਿਟੀ ਕਾਲਜ ਦੇ ਬੀ.ਐੱਸ.ਸੀ. (ਆਈ.ਟੀ.) ਦੇ ਵਿਦਿਆਰਥੀ ਮੈਰਿਟ 'ਚ <br/>

Ad Position 21
No active advertisement
ਅਜੀਤ ਡੈਸਕ 19-04-2026
ਕਲਾਨੌਰ, 18 ਅਪ੍ਰੈਲ (ਪੁਰੇਵਾਲ)- ਸਥਾਨਕ ਕਸਬੇ 'ਚ ਸਥਿਤ ਸ਼ਹੀਦ ਲਛਮਣ ਸਿੰਘ ਧਾਰੋਵਾਲੀ ਯੂਨੀਵਰਸਿਟੀ ਕਾਲਜ ਦੇ ਵਿਦਿਆਰਥੀ ਵਿੱਦਿਆ ਦੇ ਖੇਤਰ 'ਚ ਨਿਰੰਤਰ ਮੱਲਾਂ ਮਾਰ ਰਹੇ ਹਨ | ਪਿ੍ੰਸੀਪਲ ਡਾ. ਕਮਲ ਕਿਸ਼ੋਰ ਅੱਤਰੀ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਐਲਾਨੇ ਗਏ ਬੀ.ਐੱਸ.ਸੀ. (ਆਈ.ਟੀ.) ਸਮੈਸਟਰ 5ਵਾਂ ਦੇ ਨਤੀਜਿਆਂ 'ਚ ਮੈਰਿਟ ਪੁਜੀਸ਼ਨਾਂ ਹਾਸਲ ਕਰਕੇ ਕਾਲਜ, ਇਲਾਕੇ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕਰ ਰਹੇ ਹਨ | ਨਤੀਜਿਆਂ ਦੀ ਲੜੀ ਤਹਿਤ ਵਿਦਿਆਰਥਣ ਸੰਦੀਪ ਕੌਰ ਨੇ ਯੂਨੀਵਰਸਿਟੀ ਵਿਚੋਂ ਤੀਸਰੀ ਪੁਜ਼ੀਸ਼ਨ ਹਾਸਲ ਕੀਤੀ | ਇਸੇ ਤਰ੍ਹਾਂ ਹੀ ਰਾਜਬੀਰ ਤੇ ਸੁਮਨਪ੍ਰੀਤ ਨੇ ਸਾਂਝੇ ਰੂਪ ਵਿਚ 6ਵੀਂ, ਜਸ਼ਨਪ੍ਰੀਤ ਕੌਰ ਨੇ 7ਵੀਂ, ਰਾਜਵਿੰਦਰ ਨੇ 8ਵੀਂ, ਕੋਮਲ ਤੇ ਅਭੈ ਨੇ 10ਵੀਂ, ਪੂਜਾ ਨੇ 12ਵੀਂ, ਮਨਦੀਪ ਤੇ ਹਰਸ਼ਪਾਲ ਨੇ 14ਵੀਂ, ਅਰਵਿੰਦਰ ਕੌਰ ਨੇ 15ਵੀਂ, ਰਾਜਬੀਰ ਸਿੰਘ ਨੇ 16ਵੀਂ, ਜਸਕਰਨ ਤੇ ਗੌਰਵ ਨੇ 17ਵੀਂ, ਕਰਨ ਖੁੱਲਰ ਨੇ 5ਵੀਂ, ਅਭਿਨੂਰ ਨੇ 27ਵੀਂ, ਵਰੁਣਾ ਨੇ 28ਵੀਂ ਤੇ ਚੰਦਨਪ੍ਰੀਤ ਨੇ 30ਵੀਂ ਪੁਜੀਸ਼ਨ ਹਾਸਿਲ ਕੀਤੀ | ਇਸ ਮੌਕੇ ਪਿ੍ੰਸੀਪਲ ਡਾ. ਕਮਲ ਕਿਸ਼ੋਰ ਅੱਤਰੀ ਨੇ ਸੰਬੰਧਤ ਵਿਭਾਗ ਦੇ ਪ੍ਰੋ. ਅੰਮਿ੍ਤਪਾਲ ਕੌਰ ਤੇ ਰੀਤੀ ਸ਼ਰਮਾ ਸਮੇਤ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਗੁਰਪ੍ਰੀਤ ਕੌਰ ਪੰਨੂੰ ਨੇ ਪਿੰਡ ਹਰਦੋਝੰਡੇ 'ਚ ਮਾਨ ਸਰਕਾਰ ਦੀਆਂ 4 ਸਾਲ ਦੀਆਂ ਪ੍ਰਾਪਤੀਆਂ ਦਾ ਪ੍ਰਚਾਰ ਕੀਤਾ <br/> ਅਗਲੀ ਖ਼ਬਰ 10ਵੀਂ ਦੇ ਨਤੀਜਿਆਂ 'ਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦਾ ਚੀਮਾ ਪਬਲਿਕ ਸਕੂਲ ਕਿਸ਼ਨਕੋਟ ਵਿਖੇ ਭਰਵਾਂ ਸਵਾਗਤ...
Ad Position 24