30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਸ਼ਹੀਦ ਲਛਮਣ ਸਿੰਘ 'ਵਰਸਿਟੀ ਕਾਲਜ ਕਲਾਨੌਰ ਦੀਆਂ ਦੋ ਦਿਨਾਂ ਸਾਲਾਨਾ ਖੇਡਾਂ ਸਮਾਪਤ <br/>

Ad Position 21
No active advertisement
ਸਾਲਾਨਾ ਖੇਡਾਂ 'ਚੋਂ ਮੋਹਰੀ ਖਿਡਾਰੀਆਂ ਦੇ ਸਨਮਾਨ ਦੌਰਾਨ ਮੁੱਖ ਮਹਿਮਾਨ ਤੇ ਕਾਲਜ ਸਟਾਫ਼ ਮੈਂਬਰ | ਤਸਵੀਰ : ਪੁਰੇਵਾਲ <br/> 20-04-2026
ਕਲਾਨੌਰ, 19 ਅਪ੍ਰੈਲ (ਪੁਰੇਵਾਲ)- ਸਥਾਨਕ ਕਸਬੇ 'ਚ ਸਥਿਤ ਸ਼ਹੀਦ ਲਛਮਣ ਸਿੰਘ ਧਾਰੋਵਾਲੀ ਯੂਨੀਵਰਸਿਟੀ ਕਾਲਜ ਵਿਖੇ ਪਿ੍ੰਸੀਪਲ ਡਾ. ਕਮਲ ਕਿਸ਼ੋਰ ਅੱਤਰੀ ਦੀ ਅਗਵਾਈ ਤੇ ਸਰੀਰਕ ਸਿੱਖਿਆ ਵਿਭਾਗ ਦੇ ਪ੍ਰੋ. ਜੁਝਾਰ ਸਿੰਘ ਬਾਜਵਾ ਦੇ ਯਤਨਾਂ ਸਦਕਾ ਚੌਥਾ ਸਾਲਾਨਾ ਦੋ ਰੋਜ਼ਾ ਖੇਡ ਸਮਾਰੋਹ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ | ਮੁੱਖ ਮਹਿਮਾਨ ਡਾ. ਅਮਰਜੀਤ ਸਿੰਘ ਡਾਇਰੈਕਟਰ ਆਫ਼ ਸਪੋਰਟਸ ਐਂਡ ਡੀਨ ਯੂ.ਆਈ.ਈ. ਤੇ ਪ੍ਰੋ. ਤੇ ਮੁਖੀ ਸਰੀਰਕ ਸਿੱਖਿਆ ਵਿਭਾਗ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ, ਪ੍ਰੋ. ਪ੍ਰਭਜੋਤ ਸਿੰਘ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ, ਪ੍ਰੋ. ਫੂਲਾ ਅੱਤਰੀ ਤੇ ਪ੍ਰੋ. ਨਵਨੀਤ ਕੌਰ ਪਹੁੰਚੇ, ਵਲੋਂ ਸ਼ਬਦ ਗਾਇਨ ਤੋਂ ਬਾਅਦ ਗੁਬਾਰੇ ਛੱਡਣ ਦੀ ਰਸਮ ਕੀਤੀ | ਪਿ੍ੰ. ਡਾ. ਅੱਤਰੀ ਨੇ ਆਏ ਹੋਏ ਮਹਿਮਾਨਾਂ ਲਈ ਸਵਾਗਤੀ ਸ਼ਬਦ ਆਖਦਿਆਂ ਕਿਹਾ ਕਿ ਡਾ. ਅਮਰਜੀਤ ਸਿੰਘ ਇਕ ਨੇਕਦਿਲ, ਦਾਨਿਸ਼ਮੰਦ, ਲੋਕ ਸੁਨੇਹੀ ਤੇ ਨਿਮਰਤਾ ਦੇ ਧਾਰਨੀ ਇਨਸਾਨ ਹਨ | ਮੁੱਖ ਮਹਿਮਾਨ ਡਾ. ਅਮਰਜੀਤ ਸਿੰਘ ਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ | ਸਮਾਰੋਹ 'ਚ ਵਾਲੀਬਾਲ, ਖੋ-ਖੋ, ਰੱਸਾਕਸ਼ੀ, ਲੈਮਨ ਓਨ ਸਪੂਨ, ਥ੍ਰੀ ਲੈੱਗ ਰੇਸ, ਰੱਸੀ ਟੱਪਣਾ, ਮੱਟਕਾ ਰੇਸ ਲੜਕੀਆਂ ਤੋਂ ਇਲਾਵਾ ਲੜਕੀਆਂ ਅਤੇ ਲੜਕੀਆਂ ਦੇ 100 ਮੀਟਰ, 200 ਮੀਟਰ ਦੌੜ, ਗੋਲਾ ਸੁੱਟਣਾ ਆਦਿ ਮੁਕਾਬਲੇ ਕੋਚ ਗਗਨਦੀਪ ਸ਼ਰਮਾ, ਪ੍ਰੋ. ਰਾਜਵਿੰਦਰ ਸਿੰਘ ਰਿਆੜ ਤੇ ਪ੍ਰੋ. ਜੁਝਾਰੂ ਸਿੰਘ ਬਾਜਵਾ ਦੀ ਦੇਖ-ਰੇਖ ਹੇਠ ਕਰਵਾਏ ਗਏ | ਜੇਤੂ ਵਿਦਿਆਰਥੀਆਂ ਨੂੰ ਤਮਗੇ, ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਮੰਚ ਦਾ ਸੰਚਾਲਨ ਪ੍ਰੋ. ਸੰਦੀਪ ਚੰਚਲ ਤੇ ਪ੍ਰੋ. ਸਤਿੰਦਰ ਕੌਰ ਨੇ ਕੀਤਾ | ਸਮਾਗਮ ਦੌਰਾਨ ਸਰਪੰਚ ਹਰਦੀਪ ਸਿੰਘ ਮਠਾਰੂ, ਸਰਪੰਚ ਜਤਿੰਦਰ ਕੁਮਾਰ ਗੋਰਾ, ਸਰਪੰਚ ਸੁਰਿੰਦਰਪਾਲ ਸਿੰਘ ਔਲਖ, ਸਰਪੰਚ ਸੁਰਜੀਤ ਸਿੰਘ ਬਿਸਨਕੋਟ, ਨਵਪ੍ਰੀਤ ਸਿੰਘ ਪਵਾਰ, ਗੁਰਪ੍ਰਤਾਪ ਸਿੰਘ ਔਲਖ ਐਗਰੀਕਲਚਰ ਵਿਭਾਗ, ਅੰਮਿ੍ਤਪਾਲ ਸਿੰਘ ਔਲਖ, ਹਰਪ੍ਰੀਤ ਸਿੰਘ ਕਾਹਲੋਂ, ਇੰਦਰਜੀਤ ਭਾਰਲ, ਚੰਚਲ ਅਗਰਵਾਲ, ਕੁਲਵਿੰਦਰ ਸਿੰਘ, ਵੰਦਨਾ, ਕਲਰਕ ਹਰਜੰਤ ਸਿੰਘ ਤੋਂ ਇਲਾਵਾ ਹੋਰ ਮੁਹਤਬਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਇੰਚਾਰਜ ਬਲਬੀਰ ਸਿੰਘ ਪੰਨੂੰ ਨੇ ਹਲਕਾ ਵਾਸੀਆਂ ਨੂੰ ਗੈਸ ਸਿਲੰਡਰ ਦੀ ਆ ਰਹੀ ਦਿੱਕਤ ਨੂੰ ਹੱਲ ਕਰਵਾਇਆ <br/> ਅਗਲੀ ਖ਼ਬਰ ਡੀ.ਏ.ਵੀ. ਪਬਲਿਕ ਸਕੂਲ ਵਿਖੇ ਮਹਾਤਮਾ ਹੰਸਰਾਜ ਦਾ ਜਨਮ ਦਿਹਾੜਾ ਮਨਾਇਆ <br/>
Ad Position 24