02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਜੱਟੂਵਾਲ ਸਿਲਟਰ ਇਜੈਕਟਰ ਦੀ ਕਈ ਦਹਾਕੇ ਤੋਂ ਡੂੰਘਾਈ ਤੇ ਸਫ਼ਾਈ ਨਾ ਹੋਣ ਕਾਰਨ ਕਿਸਾਨਾਂ ਦੀ ਜ਼ਮੀਨ ਹੋ ਰਹੀ ਪ੍ਰਭਾਵਿਤ <br/>

Ad Position 21
No active advertisement
ਅਜੀਤ ਡੈਸਕ 20-04-2026
ਗੁਰਦਾਸਪੁਰ, 19 ਅਪ੍ਰੈਲ (ਅਸ਼ੋਕ ਸ਼ਰਮਾ)- ਮਾਧੋਪੁਰ ਹੈੱਡ ਤੋਂ ਨਿਕਲਦੀ ਨਹਿਰ ਅਪਰਬਾਰੀ ਦੁਆਬ ਤੋਂ ਨਿਕਲਦਾ ਪਿੰਡ ਜੱਟੂਵਾਲ ਦਾ ਸਿਲਟਰ ਇਜੈਕਟਰ ਜਿਸ ਦੀ ਸਬੰਧਿਤ ਵਿਭਾਗ ਵਲੋਂ ਕਈ ਦਹਾਕੇ ਤੋਂ ਸਫ਼ਾਈ ਤੇ ਡੂੰਘਾਈ ਨਾ ਕਰਵਾਉਣ ਕਰਕੇ ਕਿਸਾਨਾਂ ਦੀ ਸੈਂਕੜੇ ਏਕੜ ਜ਼ਮੀਨ ਪ੍ਰਭਾਵਿਤ ਹੋ ਰਹੀ ਹੈ ਜਿਸ ਕਰਕੇ ਕਿਸਾਨ ਪੰਜਾਬ ਸਰਕਾਰ ਤੋਂ ਕਾਫ਼ੀ ਖ਼ਫ਼ਾ ਹਨ | ਇਸ ਸਬੰਧੀ ਇਲਾਕੇ ਦੇ ਬਹੁਤ ਸਾਰੇ ਕਿਸਾਨਾਂ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨਹਿਰੀ ਵਿਭਾਗ ਨੇ ਨਹਿਰ ਵਿਚ ਆਉਂਦੀ ਰੇਤਾ ਦੀ ਸਾਂਭ ਸੰਭਾਲ ਲਈ ਸਿਲਟਰ ਇਜੈਕਟਰ ਦਰਿਆ ਬਿਆਸ ਤੱਕ ਬਣਾਇਆ ਸੀ ਪਰ ਸਿਲਟਰ ਇਜੈਕਟਰ ਦੀ ਸਾਂਭ ਸੰਭਾਲ ਨਾ ਹੋਣ ਕਰਕੇ ਹੁਣ ਇਹ ਪੂਰਨ ਤੌਰ 'ਤੇ ਬੰਦ ਪਿਆ ਹੈ | ਜਿਹੜਾ ਪਾਣੀ ਨਹਿਰ ਵਿਚ ਸਿੰਮਦਾ ਹੈ, ਉਹ ਕਿਸਾਨਾਂ ਦੀ ਜ਼ਮੀਨ ਕਾਫ਼ੀ ਖ਼ਰਾਬ ਕਰ ਰਿਹਾ ਹੈ ਅਤੇ ਸੇਮ ਸਮੱਸਿਆ ਵੀ ਕਿਸਾਨਾਂ ਲਈ ਸਿਰਦਰਦੀ ਬਣੀ ਹੈ | ਹੁਣ ਲੋਕਾਂ ਨੇ ਆਪਣੇ ਆਪ ਹੀ ਕਬਜ਼ੇ ਕਰਕੇ ਸਿਲਟਰ ਇਜੈਕਟਰ ਨੰੂ ਬੰਦ ਕਰਕੇ ਉਸ ਵਿਚ ਸਬਜ਼ੀਆਂ ਤੇ ਫ਼ਸਲਾਂ ਬੀਜਣੀਆਂ ਸ਼ੁਰੂ ਕਰ ਦਿੱਤੀਆਂ ਹਨ ਜਿਸ ਨਾਲ ਮਹਿਕਮੇ ਨੰੂ ਕਾਫ਼ੀ ਨੁਕਸਾਨ ਹੋ ਰਿਹਾ ਹੈ ਤੇ ਪੰਜਾਬ ਸਰਕਾਰ ਵੀ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੀ | ਸਿਲਟਰ ਇਜੈਕਟਰ ਵਿਚ ਗੰਦਾ ਪਾਣੀ ਪੈਣ ਕਰਕੇ ਇਲਾਕੇ ਅੰਦਰ ਬਦਬੂ ਫੈਲੀ ਹੋਈ ਤੇ ਪਾਣੀ ਵੀ ਨਾ ਤਾਂ ਪਸ਼ੂਆਂ ਦੇ ਪੀਣ ਯੋਗ ਹੈ ਤੇ ਨਾ ਹੀ ਖੇਤਾਂ ਨੰੂ ਲਗਾਉਣ ਦੇ ਯੋਗ | ਉਨ੍ਹਾਂ ਦੱਸਿਆ ਕਿ ਇਹ ਮਾਮਲਾ ਮੌਜੂਦਾ ਸਰਕਾਰ ਤੇ ਪਹਿਲੀਆਂ ਸਰਕਾਰਾਂ ਕੋਲ ਵੀ ਉਠਾਇਆ ਹੈ ਪਰ ਉਹ ਵੀ ਇਸ ਦੀ ਦੇਖਭਾਲ ਕਰਨ ਤੋਂ ਅਸਮਰਥ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਪਹਿਲੀਆਂ ਸਰਕਾਰਾਂ ਨੇ ਇਸ 'ਤੇ ਛੋਟੇ ਬਿਜਲੀ ਡੈਮ ਬਣਾਉਣ ਦੀ ਗੱਲ ਆਖੀ ਸੀ, ਉਹ ਵੀ ਸਿਰੇ ਨਹੀਂ ਚੜ੍ਹ ਸਕੀ | ਹੁਣ ਲੋਕ ਨਿੱਜੀ ਤੌਰ 'ਤੇ ਕਬਜ਼ੇ ਕਰਕੇ ਸਰਕਾਰ ਨੰੂ ਲੱਖਾਂ ਦਾ ਚੂਨਾ ਲਗਾ ਰਹੇ ਹਨ | ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਾਸੋਂ ਮੰਗ ਕੀਤੀ ਕਿ ਜੱਟੂਵਾਲ ਸਿਲਟਰ ਇਜੈਕਟਰ ਨੰੂ ਬਚਾਉਣ ਲਈ ਡਰੇਨਜ਼ ਵਿਭਾਗ ਪੰਜਾਬ ਦੇ ਸੈਕਟਰੀ ਨੰੂ ਸਖ਼ਤ ਨਿਰਦੇਸ਼ ਦਿੱਤੇ ਜਾਣ |

Ad Position 22
No active advertisement
ਪਿਛਲੀ ਖ਼ਬਰ ਕਰਤਾਰਪੁਰ ਸਾਹਿਬ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਕੀਤੀ ਅ... ਅਗਲੀ ਖ਼ਬਰ ਸਰਪੰਚ ਦਲਜੀਤ ਸਿੰਘ ਕਾਂਗੜਾ 'ਆਪ' ਕਿਸਾਨ ਸੈੱਲ ਦੇ ਹਲਕਾ ਕੋਆਰਡੀਨੇਟਰ ਬਣੇ
Ad Position 24