ਸ੍ਰੀ ਹਰਿਗੋਬਿੰਦਪੁਰ, 19 ਅਪ੍ਰੈਲ (ਕੰਵਲਜੀਤ ਸਿੰਘ ਚੀਮਾ)- ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਨਜ਼ਦੀਪ ਪਿੰਡ ਕਾਂਗੜਾ ਤੋਂ ਆਮ ਆਦਮੀ ਪਾਰਟੀ ਦੇ ਸਰਪੰਚ ਦਲਜੀਤ ਸਿੰਘ ਵਾਹਲਾ ਨੂੰ 'ਆਪ' ਵਲੋਂ ਕਿਸਾਨ ਵਿੰਗ ਦਾ ਹਲਕਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ | ਇਸ ਬਾਰੇ ਸਰਪੰਚ ਤੇ ਨਵ-ਨਿਯੁਕਤ ਹਲਕਾ ਕੋਆਰੀਡੇਟਰ ਦਲਜੀਤ ਸਿੰਘ ਵਾਹਲਾ ਨੇ ਕਿਹਾ ਕਿ ਬੀਤੇ ਦਿਨੀਂ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਮੁਨੀਸ਼ ਸਿਸੋਦੀਆ ਤੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਵਲੋਂ ਪੰਜਾਬ ਪੱਧਰ 'ਤੇ ਕਿਸਾਨ ਵਿੰਗ ਦੇ ਹਲਕਾ ਕੋਆਰਡੀਨੇਟਰ ਦੀ ਸੂਚੀ ਜਾਰੀ ਕੀਤੀ ਗਈ ਹੈ ਜਿਸ ਵਿਚ ਮੈਨੂੰ ਹਲਕਾ ਸ੍ਰੀ ਹਰਿਗੋਬਿੰਦਪੁਰ ਤੋਂ ਕਿਸਾਨ ਵਿੰਗ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ | ਸਰਪੰਚ ਦਲਜੀਤ ਸਿੰਘ ਕਾਂਗੜਾ ਨੇ ਆਮ ਆਦਮੀ ਪਾਰਟੀ ਦੀ ਸਮੁੱਚੀ ਹਾਈਕਮਾਂਡ ਤੇ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੋ ਪਾਰਟੀ ਨੇ ਮੈਨੂੰ ਜ਼ਿੰਮੇਵਾਰੀ ਸੌਪੀ ਹੈ, ਮੈਂ ਉਸ ਨੂੰ ਤਨਦੇਹੀ ਨਾਲ ਨਿਭਾਵਾਂਗਾ | ਇਸ ਸਮੇਂ ਸਰਪੰਚ ਦਲਜੀਤ ਸਿੰਘ ਕਾਂਗੜਾ ਨੂੰ ਹਲਕਾ ਕਿਸਾਨ ਵਿੰਗ ਦਾ ਕੋਆਰਡੀਨੇਟਰ ਬਣਨ 'ਤੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਮਰੀਕ ਸਿੰਘ ਗੋਲਡੀ, ਪੀ.ਏ. ਸੁਖਦੇਵ ਸਿੰਘ ਰੋਮੀ, ਬਲਾਕ ਪ੍ਰਧਾਨ ਡਾ. ਨਰਿੰਦਰ ਸਿੰਘ ਬੱਬੂ ਚੀਮਾ ਖੁੱਡੀ, ਬਲਾਕ ਪ੍ਰਧਾਨ ਸੁਰਿੰਦਰ ਸਿੰਘ ਰਿੰਕੂ ਮਾੜੀ ਪੰਨਵਾਂ, ਹਨੀ ਦਿਓਲ ਸ਼ੁਕਾਲਾ, ਸਰਪੰਚ ਨਿਸ਼ਾਨ ਸਿੰਘ ਮੱਲ੍ਹੀ ਮਾੜੀ ਬੁੱਚਿਆਂ, ਸਰਪੰਚ ਸਿਮਰਜੀਤ ਸਿੰਘ ਟਨਾਣੀਵਾਲ ਆਦਿ ਵਲੋਂ ਵਧਾਈ ਦਿੱਤੀ ਗਈ |