ਕੋਟਲੀ ਸੂਰਤ ਮੱਲ੍ਹੀ, 19 ਅਪ੍ਰੈਲ (ਕੁਲਦੀਪ ਸਿੰਘ ਨਾਗਰਾ)- ਬੀ.ਐੱਸ.ਅੱੈਫ. ਸਾਬਕਾ ਸਰਵਿਸਮੈਨ ਐਸੋਸੀਏਸ਼ਨ ਦੀ ਇਕ ਵਿਸ਼ੇਸ ਮੀਟਿੰਗ ਪ੍ਰਧਾਨ ਜਸਵੰਤ ਸਿੰਘ ਦੀ ਨਿਗਰਾਨੀ ਹੇਠ 27 ਬਟਾਲੀਅਨ ਬੀ.ਐੱਸ.ਐੱਫ ਹੈੱਡਕੁਆਟਰ ਸ਼ਿਕਾਰ ਮਾਛੀਆਂ ਵਿਖੇ ਹੋਈ | ਇਸ ਸਬੰਧੀ ਪ੍ਰਧਾਨ ਜਸਵੰਤ ਸਿੰਘ ਨੇ ਦੱਸਿਆ ਕਿ ਮੀਟਿੰਗ ਵਿਚ ਬੀ.ਐੱਸ.ਐੱਫ. ਦੇ ਸਾਬਕਾ ਸੈਨਿਕਾਂ ਦੀਆਂ ਮੁਸ਼ਕਿਲ ਸਮੇਤ ਵੱਖ-ਵੱਖ ਮਸਲਿਆਂ 'ਤੇ ਵਿਚਾਰ ਚਰਚਾ ਕੀਤਾ ਗਿਆ ਤੇ ਜੋ ਮੁੱਦੇ ਐਸੋਸੀਏਸ਼ਨ ਵਲੋਂ ਉਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦੇ ਗਏ ਹਨ, ਉਸ ਸਬੰਧੀ ਸਾਥੀਆਂ ਨੂੰ ਜਾਣਕਾਰੀ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਇਕ ਰੈਂਕ ਇਕ ਪੈਨਸ਼ਨ ਦਾ ਫਾਰਮੂਲਾ ਲਾਗੂ ਕਰਨ, ਬਾਰਡਰ 'ਤੇ ਜਾਂ ਮੁਕਾਬਲਿਆਂ ਵਿਚ ਮਾਰੇ ਗਏ ਸੈਨਿਕਾਂ ਨੂੰ ਸ਼ਹੀਦ ਦਾ ਦਰਜਾ ਦੇਣ, ਰਮ ਦੀ ਸਪਲਾਈ ਜੋ ਪਿਛਲੇ ਸਮੇਂ ਤੋਂ ਬੰਦ ਨੂੰ ਜਾਰੀ ਕਰਨ, ਡੀ.ਏ. ਦੀ ਕਿਸ਼ਤ ਜਲਦੀ ਦੇਣ, ਕੰਟੀਨ ਤੋਂ ਮਿਲਦੀਆਂ ਵਸਤੂਆਂ 'ਤੇ ਆਰਮੀ ਵਾਂਗ ਪੂਰਾ ਜੀ.ਐੱਸ.ਟੀ. ਖ਼ਤਮ ਕਰਨ ਸਮੇਤ ਵੱਖ-ਵੱਖ ਮੰਗਾਂ ਨੂੰ ਲਾਗੂ ਕਰਨ ਦੀ ਮੰਗ ਕੀਤੀ ਗਈ | ਇਸ ਮੌਕੇ ਬੀ.ਐੱਸ.ਐੱਫ. ਸਾਬਕਾ ਸੈਨਿਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ ਗਿਆ | ਇਸ ਮੌਕੇ ਜਸਵੰਤ ਸਿੰਘ ਪ੍ਰਧਾਨ, ਇੰਸਪੈਕਟਰ ਅਜੀਤ ਸਿੰਘ, ਅਸ਼ੋਕ ਕੁਮਾਰ, ਕਸ਼ਮੀਰ ਸਿੰਘ ਮੈਬਰ, ਦਵਿੰਦਰ ਸਿੰਘ ਮੈਂਬਰ, ਹਰਜਿੰਦਰ ਸਿੰਘ ਮੈਂਬਰ, ਰਤਨ ਲਾਲ, ਕਾਬਲ ਸਿੰਘ, ਸੰਤੋਖ ਸਿੰਘ, ਸੁਖਦੇਵ ਸਿੰਘ, ਬਲਕਾਰ ਸਿੰਘ, ਸਤਨਾਮ ਸਿੰਘ, ਬਚਿੱਤਰ ਸਿੰਘ, ਪ੍ਰੀਤਮ ਸਿੰਘ ਸੀ.ਟੀ., ਸਤਪਾਲ ਸਿੰਘ ਐੱਚ.ਸੀ., ਕਸ਼ਮੀਰ ਸਿੰਘ ਪ੍ਰਧਾਨ ਅੰਮਿ੍ਤਸਰ, ਐਚ.ਸੀ. ਹਰਜੀਤ ਸਿੰਘ, ਸੀ.ਟੀ. ਅਰਜਨ ਸਿੰਘ, ਐਚ.ਸੀ. ਬਲਜਿੰਦਰ ਸਿੰਘ ਸਮੇਤ ਸਾਬਕਾ ਸੈਨਿਕ ਹਾਜ਼ਰ ਸਨ |