02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਸਿੱਧਵਾਂ ਅਨਾਜ ਮੰਡੀ 'ਚ ਪ੍ਰਬੰਧਾਂ ਦੀ ਘਾਟ, ਕਿਸਾਨ ਤੇ ਆੜ੍ਹਤੀ ਪ੍ਰੇਸ਼ਾਨ <br/>

Ad Position 21
No active advertisement
ਸਿੱਧਵਾਂ ਦਾਣਾ ਮੰਡੀ ਵਿਚ ਲੱਗੇ ਹੋਏ ਕਣਕ ਦੇ ਅੰਬਾਰ | ਤਸਵੀਰ: ਬੋਪਾਰਾਏ <br/> 20-04-2026
ਤਿੱਬੜ, 19 ਅਪ੍ਰੈਲ (ਭੁਪਿੰਦਰ ਸਿੰਘ ਬੋਪਾਰਾਏ)- ਸਿੱਧਵਾਂ ਅਨਾਜ ਮੰਡੀ ਵਿਚ ਇਸ ਵਾਰ ਕਣਕ ਦੀ ਖਰੀਦ ਦੌਰਾਨ ਪ੍ਰਬੰਧਾਂ ਦੀ ਭਾਰੀ ਘਾਟ ਸਾਹਮਣੇ ਆ ਰਹੀ ਹੈ ਜਿਸ ਕਾਰਨ ਕਿਸਾਨਾਂ ਤੇ ਆੜ੍ਹਤੀਆਂ ਨੰੂ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮੰਡੀ ਵਿਚ ਬੁਨਿਆਦੀ ਸੁਵਿਧਾਵਾਂ ਦੀ ਕਮੀ ਤੇ ਤਿਆਰੀਆਂ ਦੀ ਨਾਕਾਮੀ ਕਾਰਨ ਹਾਲਾਤ ਦਿਨੋਂ-ਦਿਨ ਖਰਾਬ ਹੁੰਦੇ ਜਾ ਰਹੇ ਹਨ | ਸਭ ਤੋਂ ਗੰਭੀਰ ਮਸਲਾ ਰੌਸ਼ਨੀ ਦਾ ਹੈ | ਪੂਰੀ ਮੰਡੀ ਵਿਚ ਕੇਵਲ 4 ਬੱਤੀਆਂ ਹੀ ਚੱਲ ਰਹੀਆਂ ਹਨ | ਜਦ ਕਿ ਨਿਯਮਾਂ ਅਨੁਸਾਰ ਘੱਟੋ-ਘੱਟ 15 ਤੋਂ 20 ਬੱਤੀਆਂ ਹੋਣੀਆਂ ਚਾਹੀਦੀਆਂ ਹਨ | ਆੜ੍ਹਤੀਆਂ ਨੇ ਦੱਸਿਆ ਕਿ ਮੰਡੀ ਵਿਚ ਵੱਡੇ ਪੱਧਰ 'ਤੇ ਖਰੀਦ ਹੋ ਰਹੀ ਹੈ ਤੇ ਅਨਾਜ ਦੇ ਢੇਰ ਲੱਗੇ ਹੋਏ ਹਨ | ਇਸ ਲਈ ਘੱਟੋ-ਘੱਟ 50 ਬੱਤੀਆਂ ਦੀ ਲੋੜ ਹੈ, ਰਾਤ ਸਮੇਂ ਤੋਲ, ਸਫਾਈ ਅਤੇ ਚੁੱਕਾਈ ਦਾ ਕੰਮ ਕਰਨਾ ਬਹੁਤ ਹੀ ਔਖਾ ਹੋ ਗਿਆ ਹੈ | ਕਈ ਥਾਵਾਂ 'ਤੇ ਮਜ਼ਦੂਰਾਂ ਨੰੂ ਮੋਬਾਈਲ ਦੀ ਲਾਈਟ ਜਾਂ ਛੋਟੇ ਜਨਰੇਟਰਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ | ਇਸ ਤੋਂ ਇਲਾਵਾ ਸਾਰਾ ਦਿਨ ਬਿਜਲੀ ਦੀ ਸਪਲਾਈ ਢੰਗ ਨਾਲ ਨਾ ਹੋਣ ਕਰਕੇ ਕੰਮਕਾਜ ਬਹੁਤ ਪ੍ਰਭਾਵਿਤ ਹੋ ਰਿਹਾ ਹੈ | ਤੋਲ ਪ੍ਰਕਿਰਿਆ ਤੇ ਬਿਿਲੰਗ ਦਾ ਕੰਮ ਰੁਕ-ਰੁਕ ਕੇ ਚੱਲ ਰਿਹਾ ਹੈ | ਜਿਸ ਨਾਲ ਕਿਸਾਨਾਂ ਨੰੂ ਘੰਟਿਆਂ ਇੰਤਜ਼ਾਰ ਕਰਨਾ ਪੈਂਦਾ ਹੈ | ਖਰੀਦ ਏਜੰਸੀ ਪਨਗ੍ਰੇਨ ਵਲੋਂ ਲਗਪਗ ਹਰੇਕ ਮੰਡੀ 'ਚ ਮਾਮੂਲੀ ਕਣਕ ਦੀ ਖਰੀਦ ਕੀਤੀ ਗਈ ਹੈ ਪਰ ਅਜੇ ਤੱਕ ਉਸ ਦੀ ਕੋਈ ਬਿਿਲੰਗ ਨਹੀਂ ਕੀਤੀ ਗਈ | ਬਿੱਲ ਨਾ ਕੱਟਣ ਕਾਰਨ ਕਿਸਾਨਾਂ ਨੰੂ ਭੁਗਤਾਨ ਨਹੀਂ ਮਿਲ ਰਿਹਾ | ਮੰਡੀ ਵਿਚ ਕੋਈ ਵੀ ਟਰਾਂਸਪੋਰਟਰ ਨਹੀਂ ਪਹੁੰਚਿਆ ਅਤੇ ਨਾ ਹੀ ਵਾਹਨਾਂ ਲਈ ਕੋਈ ਰੇਟ ਨਿਰਧਾਰਿਤ ਕੀਤੇ ਗਏ ਹਨ | ਇਸ ਕਾਰਨ ਅਨਾਜ ਦੀ ਚੁੱਕਾਈ ਦਾ ਕੰਮ ਪੂਰੀ ਤਰ੍ਹਾਂ ਰੁਕਿਆ ਹੋਇਆ ਹੈ | ਮਜ਼ਬੂਰੀ ਵਿਚ ਆੜ੍ਹਤੀ ਅਤੇ ਮੰਡੀ ਮਾਲਕ ਆਪਣੀਆਂ ਟਰਾਲੀਆਂ ਲਗਾ ਕੇ ਅਨਾਜ ਭਰਵਾ ਰਹੇ ਹਨ ਜਿਸ ਨਾਲ ਉਨ੍ਹਾਂ 'ਤੇ ਵਾਧੂ ਆਰਥਿਕ ਬੋਝ ਪੈ ਰਿਹਾ ਹੈ | ਆੜ੍ਹਤੀ ਮੋਹਿੰਦਰ ਸਿੰਘ ਸਿੱਧਵਾਂ ਨੇ ਦੱਸਿਆ ਕਿ ਉਹ 1985 ਤੋਂ ਇਸ ਮੰਡੀ ਨਾਲ ਜੁੜੇ ਹੋਏ ਹਨ ਪਰ ਇਸ ਤਰ੍ਹਾਂ ਦੇ ਖਰਾਬ ਪ੍ਰਬੰਧ ਉਨ੍ਹਾਂ ਨੇ ਆਪਣੇ ਜੀਵਨ ਵਿਚ ਪਹਿਲੀ ਵਾਰ ਦੇਖੇ ਹਨ | ਕਿਸਾਨਾਂ ਤੇ ਆੜ੍ਹਤੀਆਂ ਨੇ ਸਰਕਾਰ ਤੇ ਸਬੰਧਿਤ ਵਿਭਾਗਾਂ ਕੋਲੋਂ ਤੁਰੰਤ ਮੰਗ ਕੀਤੀ ਹੈ ਕਿ ਮੰਡੀ ਵਿਚ ਲੋੜੀਂਦੀ ਰੌਸ਼ਨੀ ਦਾ ਪ੍ਰਬੰਧ ਕੀਤਾ ਜਾਵੇ, ਬਿਜਲੀ ਸਪਲਾਈ ਸੁਚਾਰੂ ਬਣਾਈ ਜਾਵੇ, ਖਰੀਦੀ ਗਈ ਫਸਲ ਦੀ ਤੁਰੰਤ ਬਿਿਲੰਗ ਕਰਕੇ ਭੁਗਤਾਨ ਜਾਰੀ ਕੀਤਾ ਜਾਵੇ ਤੇ ਟਰਾਂਸਪੋਰਟ ਦੇ ਢੰਗ ਨਾਲ ਪ੍ਰਬੰਧ ਕੀਤੇ ਜਾਣ |

Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਦਾਣਾ ਮੰਡੀ ਧਾਰੀਵਾਲ ਵਿਚ ਸ਼ੈੱਡ ਦਾ ਉਦਘਾਟਨ ਕੀਤਾ <br/> ਅਗਲੀ ਖ਼ਬਰ ਕਰਤਾਰਪੁਰ ਸਾਹਿਬ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਕੀਤੀ ਅ...
Ad Position 24