ਧਾਰੀਵਾਲ, 19 ਅਪ੍ਰੈਲ (ਸਵਰਨ ਸਿੰਘ)- ਸਥਾਨਕ ਦਾਣਾ ਮੰਡੀ ਧਾਰੀਵਾਲ ਵਿਖੇ ਕਿਸਾਨਾਂ ਅਤੇ ਆੜ੍ਹਤੀਆਂ ਦੀ ਸਹੂਲਤ ਲਈ ਨਵੇਂ ਤਿਆਰ ਕੀਤੇ ਸ਼ੈੱਡ ਦਾ ਉਦਘਾਟਨ ਆਮ ਆਦਮੀ ਪਾਰਟੀ ਹਲਕਾ ਕਾਦੀਆਂ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕੀਤਾ | ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਧਾਰੀਵਾਲ, ਮਾਰਕੀਟ ਕਮੇਟੀ ਦੇ ਚੇਅਰਮੈਨ ਭੁਪਿੰਦਰ ਸਿੰਘ ਰਿੰਕਾ ਅਤੇ ਸਮੂਹ ਸਟਾਫ਼ ਵਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਉਣ ਉਪਰੰਤ ਕਥਾ-ਕੀਰਤਨ ਅਤੇ ਗੁਰਮਤਿ ਸਮਾਗਮ ਕਰਵਾਇਆ ਗਿਆ | ਐਡਵੋਕੇਟ ਸੇਖਵਾਂ ਨੇ ਕਿਹਾ ਕਿ ਸਰਕਾਰ ਵਲੋਂ ਮੰਡੀਆਂ ਵਿਚ ਸੁਵਿਧਾਵਾਂ ਵਧਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ | ਇਸ ਮੌਕੇ ਬਲਾਕ ਸੰਮਤੀ ਧਾਰੀਵਾਲ ਦੇ ਉਪ ਚੇਅਰਮੈਨ ਗੁਰਦੀਪ ਸਿੰਘ ਸੰਧੂ, ਪ੍ਰਧਾਨ ਅਸ਼ਵਨੀ ਦੁੱਗਲ, ਗੁਰਜੀਤ ਸਿੰਘ ਚੀਮਾ ਉਰਫ ਮਿੰਟਾ ਆਲੋਵਾਲ, ਹਰਪਾਲ ਸਿੰਘ ਚੱਕ ਬੜੋਏ, ਹਰਦੇਵ ਸਿੰਘ ਦੇਬੀ, ਬਲਾਕ ਸੰਮਤੀ ਮੈਂਬਰ ਸਵਿੰਦਰ ਸਿੰਘ ਸੁਜਾਨਪੁਰ, ਸਰਪੰਚ ਗੁਰਮੀਤ ਸਿੰਘ, ਸਰਪੰਚ ਗੁਰਸ਼ਰਨ ਸਿੰਘ ਸਹਾਰੀ, ਚੇਅਰਮੈਨ ਕਾਹਨੂੰਵਾਨ ਡਾਕਟਰ ਜਸਪਾਲ ਸਿੰਘ ਪੰਧੇਰ, ਸਾਬਕਾ ਸਰਪੰਚ ਪ੍ਰਗਟ ਸਿੰਘ ਅਹਿਮਦਾਬਾਦ, ਦਿਦਾਰ ਸਿੰਘ ਜਾਪੂਵਾਲ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮੰਗਲ ਸਿੰਘ, ਰੂਪ ਸਿੰਘ ਜਫਰਵਾਲ, ਬਲਵਿੰਦਰ ਸਿੰਘ, ਰੋਬਿਨ ਵੋਹਰਾ, ਮਨਜੀਤ ਸਿੰਘ ਕੰਗ, ਤਰਲੋਕ ਸਿੰਘ, ਮੇਜਰ ਸਿੰਘ ਸਹਾਰੀ, ਗੁਰਵਿੰਦਰ ਸਿੰਘ ਸਹਾਰੀ, ਜਸਪਾਲ ਸਿੰਘ ਕੋਟ ਸੰਤੋਖ ਰਾਏ ਤੋਂ ਇਲਾਵਾ ਮਾਰਕੀਟ ਕਮੇਟੀ ਧਾਰੀਵਾਲ ਦਾ ਸਮੁੱਚਾ ਸਟਾਫ, ਖਰੀਦ ਏਜੰਸੀਆਂ ਦੇ ਅਧਿਕਾਰੀ ਹਾਜ਼ਰ ਸਨ |