02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਅਕਾਲ ਅਕੈਡਮੀ ਦੇ ਵਿਦਿਆਰਥੀ ਵਲੋਂ ਐਨ. ਡੀ. ਏ. ਦਾ ਟੈਸਟ ਪਾਸ ਕਰਨ 'ਤੇ ਜਸ਼ਨ ਦਾ ਮਾਹੌਲ <br/>

Ad Position 21
No active advertisement
ਵਿਦਿਆਰਥੀ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਪਿ੍ੰਸੀਪਲ ਸੀਮਾ ਸੈਣੀ ਅਤੇ ਬੱਚੇ ਨੂੰ ਸਨਮਾਨਿਤ ਕਰਦੇ ਹੋਏ ਅਕੈਡਮੀ ਪ੍ਰਬੰਧਕ ਕਮੇਟੀ ਦੇ ਮੈਂਬਰ | ਤਸਵੀਰ: ਵਿਨੋਦ <br/> 20-04-2026
ਪਠਾਨਕੋਟ, 19 ਅਪੈ੍ਰਲ (ਵਿਨੋਦ)- ਪਠਾਨਕੋਟ ਦੇ ਪਿੰਡ ਭਰਿਆਲ ਲਾਹੜੀ ਦੀ ਅਕਾਲ ਅਕੈਡਮੀ ਦੇ ਵਿਦਿਆਰਥੀ ਸੁਖਮਨਜੀਤ ਸਿੰਘ ਮਾਨ ਵਲੋਂ ਐਨ.ਡੀ.ਏ. ਦਾ ਟੈਸਟ ਪਾਸ ਕਰਨ ਦੇ ਬਾਅਦ ਆਪਣੀ ਅਕੈਡਮੀ ਵਿਚ ਆਉਣ 'ਤੇ ਸਕੂਲ ਦੇ ਪਿ੍ੰਸੀਪਲ ਅਤੇ ਪ੍ਰਬੰਧਕ ਕਮੇਟੀ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਸਕੂਲ ਵਿਚ ਵਿਦਿਆਰਥੀ ਦੇ ਆਉਣ ਨਾਲ ਜਸ਼ਨ ਦਾ ਮਾਹੌਲ ਬਣ ਗਿਆ, ਵਿਦਿਆਰਥੀ ਸੁਖਮਨਜੀਤ ਸਿੰਘ ਮਾਨ ਵਲੋਂ ਆਪਣੀ ਇਸ ਕਾਮਯਾਬੀ ਲਈ ਅਕੈਡਮੀ ਦੇ ਅਧਿਆਪਕ ਤੇ ਆਪਣੇ ਮਾਪਿਆਂ ਦੇ ਸਹਿਯੋਗ ਨੂੰ ਇਸ ਕਾਮਯਾਬੀ ਦਾ ਸਿਹਰਾ ਦੱਸਦੇ ਹੋਏ ਕਿਹਾ ਕਿ ਬਚਪਨ ਤੋਂ ਹੀ ਉਸ ਨੂੰ ਆਰਮੀ ਅਫ਼ਸਰ ਬਣਨ ਦਾ ਸ਼ੌਕ ਸੀ | ਅਕੈਡਮੀ ਵਿਚ ਵੀ ਉਸ ਨੂੰ ਅਧਿਆਪਕਾਂ ਵਲੋਂ ਪ੍ਰੇਰਿਤ ਕੀਤਾ ਗਿਆ ਤੇ ਉਸ ਦੇ ਮਾਪਿਆਂ ਵਲੋਂ ਵੀ ਉਸ ਨੂੰ ਪੂਰਾ ਸਹਿਯੋਗ ਦਿੱਤਾ ਗਿਆ ਜਿਸ ਦੇ ਚੱਲਦੇ ਅਕੈਡਮੀ ਦੀ ਪੜ੍ਹਾਈ ਕਰਨ ਤੋਂ ਬਾਅਦ ਉਸ ਨੇ ਮੁਹਾਲੀ ਦੇ ਇਕ ਇੰਸਟੀਚਿਊਟ ਵਿਚੋਂ ਟਰੇਨਿੰਗ ਲਈ ਤੇ ਉਸ ਤੋਂ ਬਾਅਦ ਐਨ.ਡੀ.ਏ. ਦਾ ਟੈੱਸਟ ਪਾਸ ਕੀਤਾ | ਉਸ ਨੇ ਦੱਸਿਆ ਕਿ ਹੁਣ ਉਹ ਆਰਮੀ ਵਿਚ ਜਾ ਕੇ ਆਪਣੇ ਦੇਸ਼ ਦੀ ਸੇਵਾ ਕਰੇਗਾ ਤੇ ਆਪਣੇ ਦੇਸ਼ ਤੇ ਆਪਣੇ ਸਕੂਲ ਦਾ ਨਾਂਅ ਰੌਸ਼ਨ ਕਰੇਗਾ | ਇਸ ਮੌਕੇ ਸਕੂਲ ਪਿ੍ੰਸੀਪਲ ਸੀਮਾ ਸੈਣੀ ਨੇ ਕਿਹਾ ਕਿ ਉਨ੍ਹਾਂ ਲਈ ਬੜੇ ਮਾਨ ਦੀ ਗੱਲ ਹੈ ਕਿ ਉਨ੍ਹਾਂ ਦੇ ਸਕੂਲ ਦਾ ਵਿਦਿਆਰਥੀ ਆਰਮੀ ਅਫ਼ਸਰ ਲਈ ਚੁਣਿਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ <br/> ਅਗਲੀ ਖ਼ਬਰ ਨਵ-ਨਿਯੁਕਤ ਬਲਾਕ ਪ੍ਰਧਾਨ ਸੰਜੀਵ ਸ਼ਰਮਾ ਸਮੇਤ ਅਹੁਦੇਦਾਰਾਂ ਨੂੰ ਕੀਤਾ ਸਨਮਾਨਿਤ <br/>
Ad Position 24