ਪਠਾਨਕੋਟ, 19 ਅਪ੍ਰੈਲ (ਸੰਧੂ)- ਮਹਾਰਾਣਾ ਪ੍ਰਤਾਪ ਸੀਨੀਅਰ ਸੈਕੰਡਰੀ ਆਦਰਸ਼ ਵਿਦਿਆਲੇ ਦਾ ਦਸਵੀਂ ਜਮਾਤ ਦਾ ਬੋਰਡ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਨਤੀਜੇ ਵਿਚ ਵਿਦਿਆਰਥਣ ਪ੍ਰੇਮਾ ਨੇ 94.8 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ | ਜਿਵੇਸ਼ ਅੰਗਰਾਲ ਨੇ 91.4 ਫੀਸਦੀ ਅੰਕਾਂ ਨਾਲ ਦੂਜਾ, ਤਨਮਯ ਸ਼ਰਮਾ ਨੇ 91.2 ਫੀਸਦੀ ਨਾਲ ਤੀਜਾ ਅਤੇ ਅਕਾਂਕਸ਼ਾ ਗੁਪਤਾ ਨੇ 91.0 ਫੀਸਦੀ ਅੰਕ ਪ੍ਰਾਪਤ ਕਰਕੇ ਚੌਥਾ ਸਥਾਨ ਹਾਸਲ ਕੀਤਾ | ਇਸ ਤੋਂ ਇਲਾਵਾ 4 ਵਿਦਿਆਰਥਣਾਂ ਨੇ 90 ਫੀਸਦੀ ਤੋਂ ਵੱਧ ਤੇ 17 ਵਿਦਿਆਰਥਣਾਂ ਨੇ 80 ਤੋਂ 90 ਫੀਸਦੀ ਦਰਮਿਆਨ ਅੰਕ ਪ੍ਰਾਪਤ ਕਰਕੇ ਬੋਰਡ ਪ੍ਰੀਖਿਆਵਾਂ ਵਿਚ ਆਪਣੀ ਮਿਹਨਤ ਤੇ ਕਾਬਲੀਅਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸਕੂਲ ਪ੍ਰਬੰਧਕ ਕਮੇਟੀ ਨੇ ਸਾਰੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ |